Sunday, August 23, 2026

ਕੇ.ਟੀ: ਕਲਾ ਨੇ ਖਾਲਸਾ ਕਾਲਜ ਦੀ ਕਲਾ ਪ੍ਰਦਰਸ਼ਨੀ ਦੀ ਕੀਤੀ ਮੇਜ਼ਬਾਨੀ

ਅੰਮ੍ਰਿਤਸਰ, 13 ਮਾਰਚ (ਜਗਦੀਪ ਸਿੰਘ) – ਖੇਤਰ ਵਿੱਚ ਕਲਾ ਅਤੇ ਸੰਸਕ੍ਰਿਤੀ ਦੇ ਪ੍ਰਚਾਰ ਲਈ ਆਪਣੇ ਸੱਚੇ ਯਤਨਾਂ ਦੀ ਲੜੀ ਨੂੰ ਜਾਰੀ ਰੱਖਦੇ ਹੋਏ, ਇਸ ਵਾਰ ਕੇ.ਟੀ: ਕਲਾ ਮਿਊਜ਼ੀਅਮ ਨੇ ਖਾਲਸਾ ਕਾਲਜ ਨੂੰ ਆਪਣੇ ਸਥਾਨ ‘ਤੇ ਪੀ.ਜੀ ਡਿਪਾਰਟਮੈਂਟ ਆਫ ਫਾਈਨ ਆਰਟਸ ਖਾਲਸਾ ਕਾਲਜ ਅੰਮ੍ਰਿਤਸਰ ਦੇ ਵਿਦਿਆਰਥੀਆਂ ਵਲੋਂ ਗਰੁੱਪ ਆਰਟ ਐਗਜੀਬਿਸ਼ਨ ‘ਬਰੱਸ਼ ਐਂਡ ਬਿਓਂਡ’ ਆਯੋਜਿਤ ਕਰਨ ਲਈ ਆਪਣਾ ਸਥਾਨ ਪ੍ਰਦਾਨ ਕੀਤਾ।
ਪ੍ਰਦਰਸ਼ਨੀ ਦਾ ਉਦਘਾਟਨ 11 ਮਾਰਚ 2026 ਨੂੰ ਡਾ. ਆਤਮ ਸਿੰਘ ਰੰਧਾਵਾ, ਪ੍ਰਿੰਸੀਪਲ ਖਾਲਸਾ ਕਾਲਜ ਅੰਮ੍ਰਿਤਸਰ ਵਲੋਂ ਰਵਾਇਤੀ ਢੰਗ ਨਾਲ ਦੀਵਾ ਜਗਾ ਕੇ ਕੀਤਾ ਗਿਆ।ਮੁੱਖ ਮਹਿਮਾਨ ਨੇ ਖੇਤਰ ਵਿੱਚ ਕਲਾ ਅਤੇ ਸੰਸਕ੍ਰਿਤੀ ਦੇ ਪ੍ਰਚਾਰ ਲਈ ਕੌਸਾ ਟਰੱਸਟ ਵਲੋਂ ਕੇ.ਟੀ: ਕਲਾ ਮਿਊਜ਼ੀਅਮ ਵਿੱਚ ਕਲਾਕਾਰਾਂ ਨੂੰ ਮੁਫ਼ਤ ਪ੍ਰਦਰਸ਼ਨੀ ਸਥਾਨ ਪ੍ਰਦਾਨ ਕਰਨ ਦੀ ਲਗਾਤਾਰ ਕੋਸ਼ਿਸ਼ਾਂ ਦੀ ਸਰਾਹਨਾ ਕੀਤੀ।ਦੀਵਾ ਪ੍ਰਜਵਲਨ ਸਮਾਰੋਹ ਤੋਂ ਪਹਿਲਾਂ, ਰਾਜੇਸ਼ ਰੈਨਾ ਸਕੱਤਰ ਕੌਸਾ ਟਰੱਸਟ ਨੇ ਮੁੱਖ ਮਹਿਮਾਨ, ਖਾਲਸਾ ਕਾਲਜ ਦੇ ਐਚ.ਓ.ਡੀ, ਅਧਿਆਪਕ ਵਰਗ ਅਤੇ ਖਾਲਸਾ ਕਾਲਜ ਦੇ ਵਿਦਿਆਰਥੀਆਂ ਦਾ ਤਹਿ ਦਿਲੋਂ ਸਵਾਗਤ ਕੀਤਾ।ਉਨ੍ਹਾਂ ਨੇ ਕਲਾ ਅਤੇ ਸੰਸਕ੍ਰਿਤੀ ਦੇ ਪ੍ਰਚਾਰ ਲਈ
ਕੇ.ਟੀ: ਕਲਾ ਦੀ ਵਚਨਬੱਧਤਾ ਨੂੰ ਦੁਹਰਾਇਆ।ਅਧਿਆਪਕਾਂ ਵੱਲੋਂ ਮੁੱਖ ਮਹਿਮਾਨ ਨੂੰ ਸਨਮਾਨ ਦੇ ਤੌਰ ‘ਤੇ ਗੁਲਦਸਤੇ ਅਤੇ ਇੱਕ ਮਨਮੋਹਕ ਪੇਂਟਿੰਗ ਭੇਟ ਕੀਤੀ ਗਈ।ਸਮਾਗਮ ਵਿੱਚ ਜਸਪ੍ਰੀਤ ਕੌਰ ਫਾਈਨ ਆਰਟਸ, ਡਾ. ਮਹਿਤਾਬ ਕੌਰ, ਹਰਮਨਦੀਪ ਕੌਰ ਅਤੇ ਜਗਦੀਪ ਕੌਰ ਵੀ ਹਾਜ਼ਰ ਸਨ।ਡਾਇਰੈਕਟਰ ਬ੍ਰਜੇਸ਼ ਜੋਲੀ ਨੇ ਕਿਹਾ ਕਿ ਇਸ ਪ੍ਰਦਰਸ਼ਨੀ ਵਿੱਚ ਲਗਭਗ 70 ਕਲਾਕ੍ਰਿਤੀਆਂ ਪ੍ਰਦਰਸ਼ਿਤ ਕੀਤੀਆਂ ਗਈਆਂ, ਜੋ 13 ਮਾਰਚ 2026 ਤੱਕ ਜਾਰੀ ਰਹਿਣਗੀਆਂ।ਉਦਘਾਟਨੀ ਸਮਾਰੋਹ ਵਿੱਚ ਖ਼ਾਲਸਾ ਕਾਲਜ ਅੰਮ੍ਰਿਤਸਰ ਦੇ 20 ਤੋਂ ਵੱਧ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ।
ਇਸ ਮੌਕੇ ਹਾਜ਼ਰ ਪਤਵੰਤਿਆਂ ਵਿੱਚ ਕੁਲਵੰਤ ਸਿੰਘ ਗਿੱਲ, ਨਰਿੰਦਰ ਸਿੰਘ, ਧਰਮਿੰਦਰ ਸ਼ਰਮਾ, ਡਾ: ਰਾਜਬੀਰ ਸਿੰਘ, ਡਾ: ਦਲਜੀਤ ਸਿੰਘ, ਡਾ: ਸਵਿਤਾ, ਭਾਰਤੀ ਮਲਹੋਤਰਾ, ਰਾਜੇਸ਼ ਮਲਹੋਤਰਾ, ਰਵਿੰਦਰ ਢਿੱਲੋਂ, ਗੁਰਸ਼ਰਨ ਕੌਰ, ਨਿਸ਼ਾ ਘਈ, ਬੇਲਾ ਅਗਰਵਾਲ, ਅਮਨ ਗਿੱਲ ਸਮੇਤ ਹੋਰ ਪਤਵੰਤੇ ਹਾਜ਼ਰ ਸਨ।

Check Also

ਖਾਲਸਾ ਯੂਨੀਵਰਸਿਟੀ ਵੱਲੋਂ ਵਿਸ਼ਵ ਫੋਟੋਗ੍ਰਾਫੀ ਦਿਵਸ ‘ਤੇ ਵਿਸ਼ੇਸ਼ ਲੈਕਚਰ

ਅੰਮ੍ਰਿਤਸਰ, 22 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਯੂਨੀਵਰਸਿਟੀ ਦੇ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਵਿਭਾਗ ਵੱਲੋਂ …