
ਅੰਮ੍ਰਿਤਸਰ, 29 ਮਾਰਚ (ਸੁਖਬੀਰ ਸਿੰਘ ਖੁਰਮਣੀਆਂ ) – ਖਾਲਸਾ ਕਾਲਜ ਵਿਖੇ ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਅਤੇ ਪੰਜਾਬ ਸਾਹਿਤ ਅਕਾਡਮੀ ਚੰਡੀਗੜ੍ਹ ਵੱਲੋਂ ‘ਏਆਈ ਦੇ ਦੌਰ ਵਿੱਚ ਖੋਜ ਅਤੇ ਸਿਰਜਨਾਤਮਕਤਾ: ਨਵੇਂ ਸੰਦ, ਤਕਨੀਕਾਂ ਅਤੇ ਖੋਜ਼ ਵਿਧੀਆਂ ਵਿਸ਼ੇ ’ਤੇ ਤਿੰਨ ਰੋਜ਼ਾ ਬਹੁਅਨੁਸ਼ਾਸਨੀ ਅੰਤਰਰਾਸ਼ਟਰੀ ਕਾਨਫ਼ਰੰਸ ਦੇ ਦੂਜੇ ਦਿਨ ਦਾ ਆਰੰਭ ਵੱਖ-ਵੱਖ ਸਮਾਨਾਂਤਰ ਸੈਸ਼ਨਾਂ ਨਾਲ ਸ਼ੁਰੂ ਹੋਇਆ।ਕਾਲਜ ਦੇ ਪ੍ਰਿੰਸੀਪਲ ਅਤੇ ਕਾਨਫ਼ਰੰਸ ਦੇ ਚੀਫ਼ ਕੋਆਰਡੀਨੇਟਰ ਡਾ. ਆਤਮ ਸਿੰਘ ਰੰਧਾਵਾ ਨੇ ਵੱਖ-ਵੱਖ ਸੈਸ਼ਨਾਂ ਵਿੱਚ ਪਹੁੰਚੀਆਂ ਉੱਘੀਆਂ ਸ਼ਖ਼ਸੀਅਤਾਂ ਨੂੰ ਫ਼ੁੱਲਾਂ ਦੇ ਗੁਲਦਸਤੇ ਦਿੰਦੇ ਹੋਏ ਨਿੱਘਾ ਸੁਵਾਗਤ ਕੀਤਾ।
ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਨੇ ਕਿਹਾ ਕਿ ਏਆਈ ਦੇ ਯੁੱਗ ਵਿੱਚ ਸਾਡਾ ਤਕਨੀਕ ਨਾਲ ਜੁੜਨਾ ਜ਼ਰੂਰੀ ਹੋ ਗਿਆ ਹੈ।ਤਕਨੀਕ ਦੀ ਵਰਤੋਂ ਨਾਲ ਅਸੀਂ ਆਪਣੇ ਕੰਮਾਂ ਨੂੰ ਸੌਖ ਅਤੇ ਅਸਾਨੀ ਨਾਲ ਕਰ ਸਕਦੇ ਹਾਂ।
ਕਾਨਫ਼ਰੰਸ ਦਾ ਤੀਜ਼ਾ ਅਕਾਦਮਿਕ ਸੈਸ਼ਨ ‘ਖੋਜ ਅਤੇ ਰਚਨਾਤਮਕ ਰੂਪ ਦੇਣ ਵਿੱਚ ਏ.ਆਈ ਦੀ ਭੂਮਿਕਾ’ ਵਿਸ਼ੇ ਦੇ ਅੰਤਰਗਤ ਕਰਵਾਇਆ ਗਿਆ।ਇਸ ਸੈਸ਼ਨ ਵਿੱਚ ਮੁੱਖ ਮਹਿਮਾਨ ਵਜੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮਿ੍ਰਤਸਰ ਦੇ ਕੰਪਿਊਟਰ ਇੰਜੀਨੀਅਰਿੰਗ ਅਤੇ ਟੈਕਨੋਲੋਜੀ ਵਿਭਾਗ ਦੇ ਮੁਖੀ ਅਤੇ ਪ੍ਰੋਫ਼ੈਸਰ ਡਾ. ਸੰਦੀਪ ਸ਼ਰਮਾ ਨੇ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ ਅਤੇ ਸਮਾਗਮ ਦੀ ਪ੍ਰਧਾਨਗੀ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਕੰਪਿਊਟਰ ਸਾਇੰਸ ਵਿਭਾਗ ਦੇ ਮੁਖੀ ਅਤੇ ਪ੍ਰੋਫ਼ੈਸਰ ਡਾ. ਕੁਲਜੀਤ ਕੌਰ ਸ਼ਾਮਿਲ ਹੋਏ।ਵਿਸ਼ਾ ਮਾਹਿਰ ਵਜੋਂ ਫਾਊਂਡਰ ਐਂਡ ਚੀਫ ਏ.ਆਈ ਬਿਲਡਰ ਲੇਬਲਰ ਏ.ਆਈ ਐਂਡ ਰੋਬੋਟਿਕ ਚੰਡੀਗੜ੍ਹ ਦੇ ਪੁਨੀਤ ਜਿੰਦਲ ਅਤੇ ਫ਼ਾਊਡਿੰਗ ਮੈਂਬਰ ਚੇਅਰਮੈਨ ਗੁਰੂ ਨਾਨਕ ਦੇਵ ਗਲੋਬਲ ਯੂਨੀਵਰਸਿਟੀ ਯੂ.ਐਸ.ਏ ਦੇ ਬਲਜੀਤ ਸਿੰਘ ਨੇ ਆਪਣੇ ਵਿਚਾਰ ਸਾਂਝੇ ਕੀਤੇ।
‘ਗਣਿਤ ਵਿੱਚ ਖੋਜ਼ ਦੀਆਂ ਵਿਧੀਆਂ ਅਤੇ ਤਕਨੀਕਾਂ’ ਵਿਸ਼ੇ ਤਹਿਤ ਸਮਾਂਤਰ ਸੈਸ਼ਨ (ਆਨਲਾਈਨ) ਦੇ ਚਲਦਿਆਂ ਵਿਸ਼ਾ ਮਾਹਿਰਾਂ ਵਜੋਂ ਸਾਊਥ ਏਸ਼ੀਅਨ ਯੂਨੀਵਰਸਿਟੀ ਨਵੀਂ ਦਿੱਲੀ ਦੇ ਗਣਿਤ ਵਿਭਾਗ ਦੇ ਪ੍ਰੋ. ਕਪਿਲ ਸ਼ਰਮਾ ਗੁਰੂ ਨਾਨਕ ਦੇ ਯੂਨੀਵਰਸਿਟੀ ਅੰਮਿ੍ਰਤਸਰ ਦੇ ਗਣਿਤ ਵਿਭਾਗ ਦੇ ਮੁਖੀ ਪ੍ਰੋ. ਜਤਿੰਦਰ ਸਿੰਘ, ਸਾਊਥ ਏਸ਼ੀਅਨ ਯੂਨੀਵਰਸਿਟੀ ਨਵੀਂ ਦਿੱਲੀ ਦੇ ਗਣਿਤ ਵਿਭਾਗ ਦੇ ਐਸੋਸੀਏਟ ਪ੍ਰੋਫ਼ੈਸਰ ਸਰੋਜ ਕੁਮਾਰ ਸਾਹਨੀ ਅਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਗਣਿਤ ਵਿਭਾਗ ਦੇ ਮੁਖੀ ਡਾ. ਸ਼ੈਲੀ ਅਰੋੜਾ ਨੇ ਆਪਣੇ ਵਿਚਾਰ ਪੇਸ਼ ਕੀਤੇ।
‘ਨਵੀਆਂ ਦਵਾਈਆਂ ਅਤੇ ਸਮੱਗਰੀ ਲਈ ਏ.ਆਈ ਅਧਾਰਿਤ ਕੰਪਿਊਟੇਸ਼ਨਲ ਸੰਦ (ਰਸਾਇਣ ਵਿਗਿਆਨ)’ ਵਿਸ਼ੇ ’ਤੇ ਚਲਦੇ ਸੈਸ਼ਨ ਦੀ ਪ੍ਰਧਾਨਗੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਰਤਸਰ ਦੇ ਸਾਬਕਾ ਡੀਨ ਅਕਾਦਮਿਕ ਮਾਮਲੇ ਅਤੇ ਕਮਿਸਟਰੀ ਵਿਭਾਗ ਦੇ ਡਾ. ਪਲਵਿੰਦਰ ਸਿੰਘ ਕੀਤੀ ਅਤੇ ਵਿਸ਼ਾ ਮਾਹਿਰ ਵਜੋਂ ਆਈ.ਆਈ.ਟੀ ਰੋਪੜ ਦੇ ਡਾ. ਸੁਦਿਪਤਾ ਕੁਮਾਰ ਸਿਨਹਾ ਅਤੇ ਸੀਨੀਅਰ ਵਿਗਿਆਨੀ, ਸ਼ਰੋਡਿੰਗਰ ਇੰਨ ਕਾਰਪੋਰੇਸ਼ਨ, ਯੂ.ਐਸ.ਏ. ਦੇ ਡਾ. ਕੌਸ਼ਿਕ ਕਸਾਵਜਲਾ ਆਪਣੇ ਵਿਚਾਰ ਪੇਸ਼ ਕੀਤੇ।
ਕਾਨਫ਼ਰੰਸ ਦੇ ਚੌਥੇ ਅਕਾਦਮਿਕ ਸੈਸ਼ਨ ਵਿਚ ‘ਸਾਹਿਤਕ ਖੋਜ ਦੀਆਂ ਵਿਧੀਆਂ ਅਤੇ ਤਕਨੀਕਾਂ’ ਵਿਸ਼ੇ ਤਹਿਤ ਵਿਚਾਰ-ਚਰਚਾ ਕਰਵਾਈ ਗਈ।ਵਿਸ਼ਾ ਮਾਹਿਰ ਵਜੋਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਪੰਜਾਬੀ ਵਿਭਾਗ ਦੇ ਸਾਬਕਾ ਮੁਖੀ ਅਤੇ ਪ੍ਰੋਫ਼ੈਸਰ ਗੁਰਮੁਖ ਸਿੰਘ ਅਤੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਅੰਗਰੇਜ਼ੀ ਵਿਭਾਗ ਦੇ ਪ੍ਰੋ. ਅਤੇ ਚੇਅਰਪਰਸਨ ਡਾ. ਮੀਨੂੰ ਗੁਪਤਾ, ਕੇਂਦਰੀ ਯੂਨੀਵਰਸਿਟੀ, ਧਰਮਸ਼ਾਲਾ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਨਰੇਸ਼ ਕੁਮਾਰ, ਪੰਜਾਬ ਸਾਹਿਤ ਅਕਾਦਮੀ ਦੇ ਸਕੱਤਰ ਡਾ. ਅਮਰਜੀਤ ਸਿੰਘ ਅਤੇ ਉਪ-ਪ੍ਰਧਾਨ ਅਰਵਿੰਦਰ ਸਿੰਘ ਢਿੱਲੋਂ ਨੇ ਆਪਣੇ ਵਿਚਾਰ ਪੇਸ਼ ਕੀਤੇ।
‘ਜੀਵ ਵਿਗਿਆਨ ਵਿੱਚ ਖੋਜ਼ ਦੀਆਂ ਵਿਧੀਆਂ ਅਤੇ ਤਕਨੀਕਾਂ’ ਵਿਸ਼ੇ ਦੇ ਅੰਤਰਗਤ ਚਲਦੇ ਸਮਾਨਾਂਤਰ ਸੈਸ਼ਨ ਦੀ ਪ੍ਰਧਾਨਗੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬਨਸਪਤੀ ਅਤੇ ਵਾਤਾਵਰਨ ਵਿਗਿਆਨ ਵਿਭਾਗ ਦੇ ਪ੍ਰੋਫ਼ੈਸਰ ਆਦਰਸ਼ ਪਾਲ ਵਿਗ ਨੇ ਕੀਤੀ ਅਤੇ ਵਿਸ਼ਾ ਮਾਹਿਰ ਵਜੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਜੀਵ ਵਿਗਿਆਨ ਵਿਭਾਗ ਦੇ ਪ੍ਰੋ. ਜਗਬੀਰ ਸਿੰਘ ਨੇ ਉਚੇਚੇ ਤੌਰ ਸ਼ਿਰਕਤ ਕੀਤੀ।
‘ਸਮਾਰਟ ਖੇਤੀਬਾੜੀ ਅਤੇ ਜੈਵਿਕ ਵਿਭਿੰਨਤਾ ਦੀ ਸੰਭਾਲ ਵਿਚ ਏ.ਆਈ.ਦੀ ਭੂਮਿਕਾ’ ਵਿਸ਼ੇ ਤਹਿਤ ਚਲਦੇ ਸਮਾਨਾਂਤਰ ਸੈਸ਼ਨ ਦੀ ਪ੍ਰਧਾਨਗੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਐਮੀਨੈਂਸ ਰਣਜੀਤ ਸਿੰਘ ਘੁੰਮਣ ਨੇ ਕੀਤੀ ਅਤੇ ਖਾਲਸਾ ਯੂਨੀਵਰਸਿਟੀ ਅੰਮਿ੍ਰਤਸਰ ਦੇ ਉਪ-ਕੁਲਪਤੀ ਡਾ. ਮਹਿਲ ਸਿੰਘ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।ਵਿਸ਼ਾ ਮਾਹਿਰ ਵਜੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮਿ੍ਰਤਸਰ ਦੇ ਬਨਸਪਤੀ ਵਿਗਿਆਨ ਵਿਭਾਗ ਦੇ ਪ੍ਰੋਫ਼ੈਸਰ ਸਤਿੰਦਰਜੀਤ ਕੌਰ ਅਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਡਾਇਰੈਕਟਰ ਬਿਜ਼ਨਸ ਸਟੱਡੀ ਦੇ ਪ੍ਰੋ. ਰਮਨਦੀਪ ਸਿੰਘ ਨੇ ਆਪਣੇ ਵਿਚਾਰ ਪੇਸ਼ ਕੀਤੇ।
ਦੁਪਹਿਰ ਬਾਅਦ ਛੇਵਾਂ ਅਕਾਦਮਿਕ ਸੈਸ਼ਨ ‘ਬਿਸਨਸ ਅਤੇ ਕਾਮਰਸ ਵਿਚ ਖੋਜ ਦੀਆਂ ਵਿਧੀਆਂ ਅਤੇ ਤਕਨੀਕ’ ਵਿਸ਼ੇ ਅੰਤਰਗਤ ਸ਼ੁਰੂ ਹੋਇਆ।ਸੈਸ਼ਨ ਦੀ ਪ੍ਰਧਾਨਗੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੂਨੀਵਰਸਿਟੀ ਸਕੂਲ ਆਫ਼ ਫ਼ਾਈਨੈਂਸ਼ਲ ਸਟੱਡੀਜ਼ ਦੇ ਪ੍ਰੋਫ਼ੈਸਰ ਬਲਵਿੰਦਰ ਸਿੰਘ ਨੇ ਕੀਤੀ ਅਤੇ ਵਿਸ਼ਾ ਮਾਹਿਰ ਵਜੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੂਨੀਵਰਸਿਟੀ ਬਿਜ਼ਨਸ ਸਕੂਲ ਦੇ ਪ੍ਰੋਫ਼ੈਸਰ ਪਵਲੀਨ ਕੌਰ ਅਤੇ ਡਾ. ਰੇਖਾ ਹਾਂਡਾ ਨੇ ਆਪਣੇ ਵਿਚਾਰ ਸਾਂਝੇ ਕੀਤੇ।
‘ਜਲਵਾਯੂ ਪਰਿਵਰਤਨ, ਜੈਵਿਕ ਵਿਭਿੰਨਤਾ ਦੀ ਸੰਭਾਲ ਅਤੇ ਟਿਕਾਊ ਜੈਵਿਕ ਸਰੋਤਾਂ ਦੀ ਖੋਜ਼ ਵਿੱਚ’. ਦੀ ਭੂਮਿਕਾ’ ਵਿਸ਼ੇ ’ਤੇ ਚਲਦੇ ਸਮਾਨਾਂਤਰ ਸੈਸ਼ਨ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬਨਸਪਤੀ ਅਤੇ ਵਾਤਾਵਰਨ ਵਿਭਾਗ ਦੇ ਸਾਬਕਾ ਮੁਖੀ ਅਤੇ ਪ੍ਰੋਫ਼ੈਸਰ ਜੀ.ਐਸ ਵਿਰਕ ਅਤੇ ਪੀ.ਐਸ.ਓ ਪੰਜਾਬ ਜੈਵਿਕ ਵਿਭਿੰਨਤਾ ਬੋਰਡ ਚੰਡੀਗੜ੍ਹ ਦੇ ਡਾ. ਗੁਰਹਰਮਿੰਦਰ ਸਿੰਘ ਨੇ ਵਿਸ਼ਾ ਮਾਹਿਰ ਵਜੋਂ ਆਪਣੇ ਵਿਚਾਰ ਸਾਂਝੇ ਕੀਤੇ।
Punjab Post Daily Online Newspaper & Print Media