ਰਾਜਪੁਰਾ, 6 ਅਪ੍ਰੈਲ (ਗੁਰਵਿੰਦਰ ਅਮਨ) – ਲੋਕ ਸਾਹਿਤ ਸੰਗਮ (ਰਾਜਿ.) ਰਾਜਪੁਰਾ ਦੀ ਮਾਸਿਕ ਬੈਠਕ ਹਰਪਾਲ ਸਿੰਘ ਪਾਲ ਦੀ ਪ੍ਰਧਾਨਗੀ ਹੇਠ ਰੋਟਰੀ ਭਵਨ ਵਿੱਚ ਹੋਈ।ਸਭਾ ਦਾ ਆਗਾਜ਼ ਲੋਕ ਕਵੀ ਕਰਮ ਸਿੰਘ ਹਕੀਰ ਦੇ ਗੀਤ ‘ਲਾਕ ਡਾਉਨ ਕੌਣ ਭੁੱਲ ਜਾਉ, ਭੁੱਲ ਜਾਣਗੇ ਗਮ ਸਾਰੇ’ ਨਾਲ ਹੋਇਆ।ਰਣਜੀਤ ਸਿੰਘ ਫ਼ਤਹਿਗੜ੍ਹ ਸਾਹਿਬ ਨੇ ਗੀਤ ਸੁਣਾ ਕੇ ਸਮਾਂ ਬੰਨਿਆ।ਤਾਰਾ ਸਿੰਘ ਮਠਿਆੜਾ ਨੇ ਧਾਰਮਿਕ ਵਾਰ ਅਤੇ ਰਾਕੇਸ਼ ਛਾਬੜਾ ਨਾਦਾਨ ਨੇ ਸ਼ੇਅਰ ਸੁਣਾ ਕੇ ਚੰਗਾ ਰੰਗ ਦਿਖਾਇਆ।ਅਵਤਾਰ ਪੁਆਰ ਦੀ ਗ਼ਜ਼ਲ’ ਮਸਲੇ ਹੱਲ ਨਾ ਹੁੰਦੇ ਜੰਗਾਂ ਯੁੱਧਾਂ ਨਾਲ’ ਅਤੇ ਸੁਰਿੰਦਰ ਸਿੰਘ ਸੋਹਣਾ ਰਾਜੇਮਾਜਰੀਆ ਨੇ ‘ਜੇ ਤੂੰ ਮਿਸ਼ਰੀ ਬਦਾਮ ਨੇ ਖਾਣੇ ਤਾਂ ਸਿੱਖ ਲੈ ਵਜਾਉਣਾ ਚਿਮਟਾ’ ਸੁਣਾ ਕੇ ਅਜੋਕੀ ਸਮਾਜਿਕਤਾ ਉਤੇ ਝਾਤ ਮਾਰੀ।ਰਾਜਵੰਤ ਕੌਰ ਨੇ ਡੁੱਬਦੀ ਕਿਸਾਨੀ ਤੇ ਅਤੇ ਸੁਰੀਲੀ ਆਵਾਜ਼ ਵਿੱਚ ਦਲਜੀਤ ਸਿੰਘ ਸ਼ਾਂਤ ਨੇ ਗੀਤ ਸੁਣਾਇਆ।ਸ਼ਰਤ ਚੰਦਰ ਭਾਵੁਕ ਨੇ ਸ਼ੇਅਰ ਅਤੇ ਸੰਤ ਸਿੰਘ ਸੋਹਲ ਨੇ ਗਜ਼ਲ ਪੇਸ਼ ਕੀਤੀ।ਯਾਦਵਿੰਦਰ ਸਿੰਘ ਕਲੋਲੀ ਦੀ ਕਵਿਤਾ ਇਕਬਾਲ ਸਿੰਘ ਸਭਰਵਾਲ ਨੇ ਗੀਤ ਸੁਣਾ ਕੇ ਚੰਗਾ ਰੰਗ ਬੰਨਿਆ। ਬੁਲੰਦ ਆਵਾਜ਼ ਵਿੱਚ ਸੁਰਿੰਦਰ ਕੌਰ ਬਾੜਾ ਨੇ ਹੀਰ ਸੁਣਾਈ ਅਤੇ ਕੁਲਵੰਤ ਜੱਸਲ ਨੇ ‘ਲੋਕੀ ਛੱਡ ਗਏ ਦਿਮਾਗ ਮਿੱਤਰੋ ਸੁਣਾ ਕੇ ਮਾਹੌਲ ਨੂੰ ਸਿਖਰਾਂ ਤੇ ਪੰਹੁਚਾ ਦਿੱਤਾ।ਸੁਨੀਤਾ ਦੇਸਰਾਜ ਨੇ ਆਪਣੀ ਕਵਿਤਾ ਦੇ ਨਾਲ ਅਮਰੀਕਾ ਤੋਂ ਭੇਜੀ ਸੰਗਮ ਦੇ ਪ੍ਰਧਾਨ ਡਾ. ਗੁਰਵਿੰਦਰ ਅਮਨ ਦੀ ਕਵਿਤਾ ‘ਪਿਆਰ ਦਾ ਪੈਗ਼ਾਮ’ ਸੁਣਾਈ।ਪ੍ਰਮੋਦ ਬੱਬਰ ਦਾ ਸੁਰੀਲਾ ਗੀਤ ਕਾਬਲੇ ਤਾਰੀਫ਼ ਸੀ।ਬਲਦੇਵ ਸਿੰਘ ਖੁਰਾਣਾ ਨੇ ਜਿਥੇ ਸਭਾ ਦੀ ਕਰਵਾਈ ਚਲਾਈ ਉਥੇ ਉਨ੍ਹਾਂ ਨੇ ਆਪਣੀ ਕਵਿਤਾ ਨਾਲ ਵੀ ਹਾਜ਼ਰੀ ਲਗਵਾਈ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ਵਿਸ਼ਵ ਫੋਟੋਗ੍ਰਾਫੀ ਦਿਵਸ ‘ਤੇ ਵਿਸ਼ੇਸ਼ ਲੈਕਚਰ
ਅੰਮ੍ਰਿਤਸਰ, 22 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਯੂਨੀਵਰਸਿਟੀ ਦੇ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਵਿਭਾਗ ਵੱਲੋਂ …
Punjab Post Daily Online Newspaper & Print Media