Wednesday, April 15, 2026

ਸਾਹਿਤਕਾਰ ਹਰਭਜਨ ਖੇਮਕਰਨੀ ਦੀ ਕਥਾ-ਪੁਸਤਕ ‘ਮੁੱਲ ਵਿਕਦਾ ਸਮਾਂ’ ਲੋਕ ਅਰਪਿਤ

ਅੰਮ੍ਰਿਤਸਰ 15, ਅਪ੍ਰੈਲ (ਦੀਪ ਦਵਿੰਦਰ ਸਿੰਘ) – ਜਨਵਾਦੀ ਲੇਖਕ ਸੰਘ ਵਲੋਂ ਪੰਜਾਬੀ ਸਾਹਿਤਕਾਰ ਹਰਭਜਨ ਖੇਮਕਰਨੀ ਦੇ ਨਵ-ਪ੍ਰਕਾਸ਼ਿਤ ਕਹਾਣੀ- ਸੰਗ੍ਰਿਹ ‘ਮੁੱਲ ਵਿਕਦਾ ਸਮਾਂ’ ਲੋਕ ਅਰਪਿਤ ਕੀਤਾ ਗਿਆ।
ਖੇਮਕਰਨੀ ਹੁਰਾਂ ਦੇ ਘਰ ਹੋਏ ਇਸ ਸੰਖੇਪ ਸਾਹਿਤਕ ਸਮਾਗਮ ਦਾ ਆਗਾਜ਼ ਕਰਦਿਆਂ ਕਥਾਕਾਰ ਦੀਪ ਦੇਵਿੰਦਰ ਸਿੰਘ ਨੇ ਕਿਹਾ ਕਿ ਚਰਚਾ ਅਧੀਨ ਪੁਸਤਕ ‘ਮੁੱਲ ਵਿਕਦਾ ਸਮਾਂ’ ਦੀਆਂ ਸਮੁੱਚੀਆਂ ਕਹਾਣੀਆਂ ਮਨੁੱਖੀ ਜੀਵਨ ਦਾ ਸਾਹ-ਸਤ ਹਨ ਅਤੇ ਸਮਾਜਿਕ ਰਿਸ਼ਤਿਆਂ ਨੂੰ ਰੂਪ ਮਾਨ ਕਰਦੀਆਂ ਹਨ।ਨਾਵਲਕਾਰ ਵਜ਼ੀਰ ਸਿੰਘ ਰੰਧਾਵਾ ਨੇ ਕਿਹਾ ਕਿ ਖੇਮਕਰਨੀ ਹੁਰਾਂ ਦੀ ਲੇਖਣੀ ਮਨੁੱਖੀ ਮਨ ਵਿੱਚ ਉਪਜੇ ਭਾਵਾਂ ਦੀ ਤਰਜ਼ਮਾਨੀ ਕਰਦਿਆਂ ਸਾਰਥਿਕ ਸੁਨੇਹਾ ਦਿੰਦੀ ਹੈ।ਸੁਮੀਤ ਸਿੰਘ ਅਤੇ ਜਿਲ੍ਹਾ ਭਾਸ਼ਾ ਖੋਜ਼ ਅਫਸਰ ਡਾ. ਇੰਦਰਜੀਤ ਸਿੰਘ ਨੇ ਕਿਹਾ ਕਿ ਇਸ ਪੁਸਤਕ ਵਿੱਚਲੀਆਂ ਕਹਾਣੀਆਂ ਜਿੰਦਗੀ ਦੀਆਂ ਵਿਭਿੰਨ ਪਰਤਾਂ ਅਤੇ ਦੁਸ਼ਵਾਰੀਆਂ ਨੁੰ ਪ੍ਰਗਟ ਕਰਦੀਆਂ ਹਨ।ਸੁਖਬੀਰ ਖੁਰਮਣੀਆਂ ਅਤੇ ਧਰਵਿੰਦਰ ਔਲਖ ਨੇ ਖੇਮਕਰਨੀ ਹੁਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਜਿਹੀਆਂ ਕਥਾ-ਜੁਗਤਾਂ ਬੰਦੇ ਅੰਦਰ ਨਵੀਂ ਊਰਜ਼ਾ ਬਖਸ਼ਦੀਆਂ ਹਨ।ਡਾ ਪਰਸ਼ੋਤਮ, ਗੁਰਪ੍ਰਤਾਪ ਸਿੰਘ ਅਤੇ ਹਰਿੰਦਰਪਾਲ ਸਿੰਘ ਨੇ ਵੀ ਆਪਣੇ ਵਿਚਾਰ ਰੱਖੇ, ਜਦਕਿ ਹਰਭਜਨ ਖੇਮਕਰਨੀ ਨੇ ਸਮੁੱਚੀ ਚਰਚਾ ਨੂੰ ਸਮੇਟਦਿਆਂ ਸਭ ਦਾ ਧੰਨਵਾਦ ਕੀਤਾ।

Check Also

ਜ਼ਿਲ੍ਹਾ ਪ੍ਰਸ਼ਾਸਨ ਨੇ ਭਾਰਤ ਰਤਨ ਡਾ. ਭੀਮ ਰਾਓ ਅੰਬੇਦਕਰ ਦੀ 135ਵੀਂ ਜਨਮ ਵਰ੍ਹੇਗੰਢ ਮਨਾਈ

ਅੰਮ੍ਰਿਤਸਰ, 15 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ …