Wednesday, April 15, 2026

ਖਾਲਸਾ ਕਾਲਜ ਅੰਮ੍ਰਿਤਸਰ ਗਲੋਬਲ ਐਲੂਮਨੀ ਐਸੋਸੀਏਸ਼ਨ ਦਾ ਐਲਾਨ

ਕੈਨੇਡੀਅਨ ਐਮ.ਪੀ ਸੁੱਖ ਧਾਲੀਵਾਲ, ਆਈ.ਪੀ.ਐਸ ਮੁਖਵਿੰਦਰ ਛੀਨਾ, ਕਰਤਾਰ ਪਹਿਲਵਾਨ, ਵੀ.ਸੀ ਬੀ.ਐਸ ਢਿੱਲੋਂ ਸ਼ਾਮਿਲ

ਅੰਮ੍ਰਿਤਸਰ, 15 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਇਤਿਹਾਸਕ ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਆਪਣੇ ਵਿਸ਼ਵਵਿਆਪੀ ਐਲੂਮਨੀ ਵਿਦਿਆਰਥੀਆਂ ਨੂੰ ਜੋੜਨ ਦੇ ਉਦੇਸ਼ ਤਹਿਤ ਖਾਲਸਾ ਕਾਲਜ ਅੰਮਿ੍ਰਤਸਰ ਗਲੋਬਲ ਐਲੂਮਨੀ ਐਸੋਸੀਏਸ਼ਨ ਦੇ ਪੁਨਰਗਠਨ ਦਾ ਐਲਾਨ ਕੀਤਾ।ਜਿਸ ਵਿੱਚ ਪੰਜ ਵਾਰ ਕੈਨੇਡੀਅਨ ਐਮ.ਪੀ ਰਹੇ ਸੁਖ ਧਾਲੀਵਾਲ, ਸੇਵਾਮੁਕਤ ਆਈ.ਪੀ.ਐਸ ਮੁਖਵਿੰਦਰ ਸਿੰਘ ਛੀਨਾ, ਨਾਮਵਰ ਉਚ ਪਧਰ ਦੇ ਖਿਡਾਰੀ ਕਰਤਾਰ ਸਿੰਘ ਪਹਿਲਵਾਨ, ਪੀ.ਏ.ਯੌ ਦੇ ਸੇਵਾਮੁਕਤ ਉੱਪ ਕੁਲਪਤੀ ਡਾ. ਬੀ.ਐਸ. ਢਿਲੋਂ ਸਮੇਤ ਕੁੱਝ ਹੋਰ ਪ੍ਰ੍ਰੁੱਖ ਸਖ਼ਸ਼ੀਅਤਾਂ ਨੂੰ ਅਹੁੱਦੇਦਾਰ ਐਲਾਨਿਆ ਗਿਆ।
ਐਲੂਮਨੀ ਐਸੋਸੀਏਸ਼ਨ ਦੇ ਮੁੱਖ ਸਰਪ੍ਰਸਤ ਤੋਂ ਇਲਾਵਾ ਖ਼ਾਲਸਾ ਯੂਨੀਵਰਸਿਟੀ ਦੇ ਪੋ੍ਰ-ਚਾਂਸਲਰ ਅਤੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਕਿਹਾ ਕਿ ਵੱਖ-ਵੱਖ ਕਮੇਟੀਆਂ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਦਾ ਕਾਰਜਕਾਲ ਦੋ ਸਾਲਾਂ ਲਈ ਹੋਰ ਵਧਾ ਦਿੱਤਾ ਗਿਆ ਹੈ।ਉਨ੍ਹਾਂ ਕਿਹਾ ਕਿ ਇਸ ਫੈਸਲੇ ਦਾ ਮਕਸਦ ਭਾਰਤ ਅਤੇ ਵਿਦੇਸ਼ਾਂ ’ਚ ਸਾਬਕਾ ਵਿਦਿਆਰਥੀਆਂ ਨਾਲ ਸੰਸਥਾਗਤ ਸਬੰਧਾਂ ਨੂੰ ਮਜ਼ਬੂਤ ਕਰਨਾ ਅਤੇ ਕਾਲਜ ਦੇ ਅਕਾਦਮਿਕ, ਸੱਭਿਆਚਾਰਕ ਅਤੇ ਵਿਕਾਸ ਪਹਿਲਕਦਮੀਆਂ ’ਚ ਉਨ੍ਹਾਂ ਦੀ ਹਿੱਸੇਦਾਰੀ ਨੂੰ ਵਧਾਉਣਾ ਹੈ।
ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ’ਚ ਖਾਲਸਾ ’ਵਰਸਿਟੀ ਦੇ ਚਾਂਸਲਰ ਅਤੇ ਕੌਂਸਲ ਦੇ ਪ੍ਰਧਾਨ ਸੱਤਿਆਜੀਤ ਸਿੰਘ ਮਜੀਠੀਆ, ਖ਼ਾਲਸਾ ਯੂਨੀਵਰਸਿਟੀ ਦੇ ਉੱਪ ਕੁਲਪਤੀ ਡਾ. ਮਹਿਲ ਸਿੰਘ, ਖਾਲਸਾ ਕਾਲਜ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਮੁੱਖ ਸਰਪ੍ਰਸਤ ਵਜੋਂ ਆਪਣੀਆਂ ਅਹਿਮ ਸੇਵਾਵਾਂ ਨਿਭਾਉਣਗੇ।ਇਸ ਦੇ ਨਾਲ ਸਰਪ੍ਰਸਤਾਂ ’ਚ ਅਮਰੀਕਾ ਤੋਂ ਬਖਸ਼ੀਸ਼ ਸਿੰਘ ਸੰਧੂ, ਕੈਨੇਡਾ ਤੋਂ ਕੁਲਦੀਪ ਸਿੰਘ ਸੰਧੂ ਦੇ ਵੀ ਨਾਮ ਜ਼ਿਕਰਯੋਗ ਹਨ।ਜਦਕਿ ਨੀਦਰਲੈਂਡ ਤੋਂ ਭੁਪਿੰਦਰ ਸਿੰਘ ਹਾਲੈਂਡ, ਨਿਊਯਾਰਕ ਤੋਂ ਗੁਰਿੰਦਰਪਾਲ ਸਿੰਘ ਜੋਸਨ, ਵਾਸ਼ਿੰਗਟਨ ਤੋਂ ਮਹਿਤਾਬ ਸਿੰਘ ਕਾਹਲੋਂ, ਡੱਲਾਸ ਤੋਂ ਜੋਗਾ ਸਿੰਘ ਸੰਧੂ, ਬੈਂਸਲੇਮ ਤੋਂ ਗੁਰਵਰਿੰਦਰ ਕੌਰ ਸੰਧੂ, ਬੀ.ਸੀ ਤੋਂ ਪ੍ਰੋ. ਸ਼ਮੀਰ ਸਿੰਘ, ਕੈਲੀਫੋਰਨੀਆ ਤੋਂ ਦਲਜੀਤ ਸਿੰਘ ਸੰਧੂ (ਪਰਥ) ਗੁਲਵੀਰ ਸਿੰਘ ਸੈਣੀ, ਅਲਬਰਟਾ ਤੋਂ ਪ੍ਰਭ ਗਿੱਲ, ਕੈਲਗਰੀ ਤੋਂ ਜਤਿੰਦਰ ਸਿੰਘ ਚੀਮਾ, ਸਿਆਟਲ ਤੋਂ ਗੁਰਚਰਨ ਸਿੰਘ ਢਿੱਲੋਂ ਵੱਖ-ਵੱਖ ਅੰਤਰਰਾਸ਼ਟਰੀ ਚੈਪਟਰਾਂ ਦੇ ਡਾਇਰੈਕਟਰ, ਕੋਆਰਡੀਨੇਟਰ ਵਜੋਂ ਸ਼ਾਮਿਲ ਕੀਤੇ ਗਏ ਹਨ।
ਅੰਤਰਰਾਸ਼ਟਰੀ ਸੱਭਿਆਚਾਰਕ ਆਦਾਨ-ਪ੍ਰਦਾਨ ਪ੍ਰੋਗਰਾਮਾਂ ਦੇ ਬੁਲਾਰੇ ਡਾ. ਦਵਿੰਦਰ ਸਿੰਘ ਛੀਨਾ ਨੂੰ ਸੰਸਥਾ ਦੇ ਕਨਵੀਨਰ ਵਜੋਂ ਸ਼ਾਮਿਲ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਮੈਨੇਜ਼ਮੈਂਟ ਨੇ ਐਸੋਸੀਏਸ਼ਨ ਦੀ ਅਗਵਾਈ ਕਰਨ ਲਈ ਉਨ੍ਹਾਂ ’ਤੇ ਜੋ ਵਿਸ਼ਵਾਸ ਪ੍ਰਗਟਾਇਆ ਹੈ ਉਸ ’ਤੇ ਖਰਾ ਉਤਰਣ ਲਈ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਮਿਹਨਤ ਅਤੇ ਲਗਨ ਨਾਲ ਨਿਭਾਉਣਗੇ।ਉਨ੍ਹਾਂ ਕਿਹਾ ਕਿ ਇਹ ਫੋਰਮ ਸਾਬਕਾ ਵਿਦਿਆਰਥੀਆਂ ਦੀ ਸ਼ਮੂਲੀਅਤ ਨੂੰ ਉਤਸ਼ਾਹਿਤ ਕਰਨ, ਗਿਆਨ ਦੇ ਆਦਾਨ-ਪ੍ਰਦਾਨ ਨੂੰ ਸੁਵਿਧਾਜਨਕ ਬਣਾਉਣ ਅਤੇ ਅੰਤਰਰਾਸ਼ਟਰੀ ਸਹਿਯੋਗ ਰਾਹੀਂ 1892 ’ਚ ਬਣੇ ਖਾਲਸਾ ਕਾਲਜ ਦੇ ਵਿਸ਼ਵ ਪੱਧਰ ’ਤੇ ਯੋਗਦਾਨ ਪਾਉਣ ’ਚ ਮਹੱਤਵਪੂਰਨ ਭੂਮਿਕਾ ਨਿਭਾਏਗਾ।ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਵੱਲੋਂ ਡੀ.ਐਸ ਂਰਟੌਲ ਸਹਿ-ਕਨਵੀਨਰ ਹੋਣਗੇ, ਜਦਕਿ ਹਰਪ੍ਰੀਤ ਸਿੰਘ ਭੱਟੀ ਅਤੇ ਕੁਲਵਿੰਦਰ ਸਿੰਘ ਛੀਨਾ (ਕੈਨੇਡਾ) ਨੂੰ ਮੀਡੀਆ ਕੋਆਰਡੀਨੇਟਰ ਵਜੋਂ ਨਾਮਜ਼ਦ ਕੀਤਾ ਗਿਆ ਹੈ।
ਕਮੇਟੀ ’ਚ ਕਾਰਜ਼ਕਾਰੀ ਸੰਸਥਾ ’ਚ ਵਿਗਿਆਨ, ਪ੍ਰਸ਼ਾਸਨ, ਸਿੱਖਿਆ ਅਤੇ ਜਨਤਕ ਸੇਵਾ ਵਰਗੇ ਵਿਭਿੰਨ ਖੇਤਰਾਂ ਦੀਆਂ ਉੱਘੀਆਂ ਸ਼ਖਸੀਅਤਾਂ ’ਚ ਡਾ. ਦਲਜੀਤ ਸਿੰਘ ਵਿਰਕ, ਉੱਘੇ ਵਿਗਿਆਨੀ (ਯੂ.ਕੇ), ਏ.ਐਸ ਭੁੱਲਰ, ਪੀ.ਸੀ.ਐਸ (ਸੇਵਾਮੁਕਤ), ਗੁਰਦੀਪ ਸਿੰਘ ਐਸ.ਐਸ.ਪੀ (ਸੇਵਾਮੁਕਤ), ਸਰਬਜਿੰਦਰ ਸਿੰਘ ਰੰਧਾਵਾ, ਡਿਪਟੀ ਡਾਇਰੈਕਟਰ, ਜਸਦੀਪ ਸਿੰਘ ਸੈਣੀ, ਆਈ.ਜੀ, ਸਿਮਰਪਾਲ ਸਿੰਘ, ਡਾ. ਕਰਮਜੀਤ ਸਿੰਘ ਗਿਲ, ਸਵਰਨ ਸਿੰਘ ਮੋਹਾਲੀ, ਗੁਰਪ੍ਰੀਤ ਸਿੰਘ ਰਿਆੜ, ਗੁਰਿੰਦਰ ਸਿੰਘ ਮਹਿਰੋਕ, ਕੁਲਬੀਰ ਸਿੰਘ ਬਰਾੜ, ਤੇਜਿੰਦਰ ਸਿੰਘ ਖਾਲਸਾ, ਡਾ. ਹਰਬਖਸ਼ ਸਿੰਘ ਭੱਟੀ, ਡਾ. ਜਸਬੀਰ ਸਿੰਘ ਸਰਨਾ, ਅਨੰਤਦੀਪ ਸਿੰਘ ਢਿੱਲੋਂ, (ਕੈਨੇਡਾ), ਬਿਕਰਮਜੀਤ ਸਿੰਘ, ਪ੍ਰਿੰਸੀਪਲ ਕੇਵਲ ਸਿੰਘ ਰੰਧਾਵਾ, ਰਾਮ ਨਰਾਇਣ ਸਿੰਘ ਯੂ.ਕੇ, ਭਾਈ ਸਿਮਰਨਜੀਤ ਸਿੰਘ ਖਾਲਸਾ ਨੂੰ ਸ਼ਾਮਿਲ ਕੀਤਾ ਗਿਆ ਹੈ।
ਇਸ ਮੌਕੇ ਛੀਨਾ ਨੇ ਟੀਮ ਨੂੰ ਵਧਾਈ ਦਿੱਤੀ ਅਤੇ ਉਮੀਦ ਜ਼ਾਹਿਰ ਕਰਦਿਆਂ ਕਿਹਾ ਕਿ ਮੈਂਬਰ ਆਪਣੇ ਅਲਮਾ ਮੈਟਰ ਦੇ ਆਉਣ ਵਾਲੇ ਪ੍ਰੋਗਰਾਮਾਂ ਅਤੇ ਪਹਿਲਕਦਮੀਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਨੂੰ ਯਕੀਨੀ ਬਣਾਉਣਗੇ। ਉਨ੍ਹਾਂ ਨੇ ਕਾਲਜ ਅਤੇ ਮੈਨੇਜ਼ਮੈਂਟ ਦੇ ਨਿਰੰਤਰ ਵਿਕਾਸ, ਉਤਮਤਾ ਸਬੰਧੀ ਸਾਬਕਾ ਵਿਦਿਆਰਥੀਆਂ ਦੇ ਤਜ਼ਰਬੇ ਅਤੇ ਸਹਿਯੋਗ ਦੀ ਉਮੀਦ ਬਾਰੇ ਆਪਣੀ ਵਚਨਬੱਧਤਾ ਨੂੰ ਵੀ ਦੁਹਰਾਇਆ।

Check Also

ਜ਼ਿਲ੍ਹਾ ਪ੍ਰਸ਼ਾਸਨ ਨੇ ਭਾਰਤ ਰਤਨ ਡਾ. ਭੀਮ ਰਾਓ ਅੰਬੇਦਕਰ ਦੀ 135ਵੀਂ ਜਨਮ ਵਰ੍ਹੇਗੰਢ ਮਨਾਈ

ਅੰਮ੍ਰਿਤਸਰ, 15 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ …