Tuesday, August 11, 2026

ਨਗਰ ਨਿਗਮ ਵਲੋਂ ਸਵੱਛਤਾ ਰੈਲੀ ਦਾ ਆਯੋਜਨ 20-21-22 ਅਪ੍ਰੈਲ – ਮੇਅਰ ਅਤੇ ਕਮਿਸ਼ਨਰ

ਅੰਮ੍ਰਿਤਸਰ, 16 ਅਪ੍ਰੈਲ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿਲ ਵਲੋਂ ਇੱਕ ਪ੍ਰੈਸ ਕਾਨਫਰੰਸ ਵਿੱਚ ਉਹਨਾਂ ਦੱਸਿਆ ਹੈ ਕਿ ਸ਼ਹਿਰ ਵਾਸੀਆਂ ਨੂੰ ਸਫਾਈ ਸਬੰਧੀ ਜਾਗਰੁਕ ਕਰਨ ਲਈ ਸਮਾਜ ਸੇਵੀ ਸੰਸਥਾਵਾ ਨਾਲ ਮਿਲ ਕੇ ਨਿਗਮ 20-21-22 ਅਪ੍ਰੈਲ 2026 ਨੂੰ ਸਵਛਤਾ ਰੈਲੀ ਦਾ ਆਯੋਜਨ ਸਮਾਜ ਸੇਵੀ ਸੰਸਥਾ ਇਕੋ ਸੇਵਾ ਅਤੇ ਸਵਛ ਪੰਜਾਬ ਫਾਉੰਡੇਸ਼ਨ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ।20 ਅਪ੍ਰੈਲ ਨੂੰ ਵਾਰਡ ਨੰ. 4 ਵਿੱਚ ਇਲਾਕਾ ਨਿਵਾਸੀਆਂ ਤੋ ਇਲਾਵਾ ਸਕੂਲਾਂ ਦੇ ਬੱਚੇ ਵੀ ਭਾਗ ਲੇਣਗੇ ਅਤੇ ਇਸ ਦੌਰਾਨ ਘਰ-ਘਰ ਜਾ ਕੇ ਸਾਫ ਸਫਾਈ ਰੱਖਣ ਸਬੰਧੀ ਸੁਝਾਅ ਦਿੱਤੇ ਜਾਣਗੇ।ਛੋਟੇ-ਛੋਟੇ ਬੱਚਿਆ ਵਲੋਂ ਸਵਛਤਾ ਅਭਿਆਨ ਪ੍ਰਤੀ ਜਾਗਰੂਕਤਾ ਕਰਨ ਲਈ ਸਕਿਟ ਪੇਸ਼ ਕੀਤੇ ਜਾਣਗੇ।21 ਅਪ੍ਰੈਲ ਨੂੰ ਇਹ ਰੈਲੀ ਕੰਪਨੀ ਬਾਗ ਅਤੇ 22 ਅਪ੍ਰੈਲ 2026 ਨੂੰ ਹੇਰੀਟੇਜ ਸਟਰੀਟ ਵਿੱਖੇ ਰੱਖੀ ਗਈ ਹੈ ਤਾਂ ਜੋ ਵੱਧ ਤੋ ਵੱਧ ਸ਼ਹਿਰ ਵਾਸੀ ਇਸ ਅਭਿਆਨ ਵਿੱਚ ਸ਼ਾਮਲ ਹੋ ਕੇ ਸ਼ਹਿਰ ਦੀ ਸਾਫ-ਸਫਾਈ ਨੂੰ ਬਣਾਏ ਰਖਣ ਲਈ ਵਚਨਬੱਧ ਹੋ ਸਕਣ।‘ਗੁਰੂ ਨਗਰੀ ਦੀ ਸ਼ਾਨ, ਸਫਾਈ ਸਾਡੀ ਪਹਿਚਾਨ’ ਸਲੋਗਨ ਤਹਿਤ ਇਹ ਰੈਲੀਆਂ ਕੱਢੀਆਂ ਜਾਣਗੀਆਂ।
ਮੇਅਰ ਭਾਟੀਆ ਅਤੇ ਕਮਿਸ਼ਨਰ ਸ਼ੇਰਗਿਲ ਨੇ ਦਸਿਆ ਕਿ ਨਗਰ ਨਿਗਮ ਅੰਮ੍ਰਿਤਸਰ ਦਾ ਮੁੱਖ ਧਿਆਨ ਇਸ ਸਮੇਂ ਸ਼ਹਿਰ ਦੀ ਸਫਾਈ ਵਿਵਸਥਾ ਨੂੰ ਚੁਸਤ ਦਰੁਸਤ ਕਰਨਾ ਹੈ, ਜਿਸ ਵਾਸਤੇ ਨਗਰ ਨਿਗਮ ਦੀ ਟੀਮ ਦਿਨ ਰਾਤ ਮਹਨਤ ਕਰ ਰਹੀ ਹੈ।ਸਫਾਈ ਵਿਭਾਗ ਵਲੋਂ ਤਿੰਨ-2 ਸ਼ਿਫਟਾਂ ਵਿੱਚ ਕੰਮ ਕਰਕੇ ਸੜਕਾਂ ਤੋ ਕੂੜਾ ਚੁੱਕਿਆ ਜਾ ਰਿਹਾ ਹੈ ਮੁੱਖ ਕਮਰਸ਼ੀਅਲ ਮਾਰਕਿਟਾਂ ਅਤੇ ਸੜਕਾਂ ਤੇ ਰਾਤ ਨੂੰ ਸਫਾਈ ਦਾ ਕੰਮ ਕੀਤਾ ਜਾ ਰਿਹਾ ਹੈ।ਉਹਨਾਂ ਦੱਸਿਆ ਕਿ ਸ਼ਹਿਰ ਵਿੱਚ ਇਸ ਸਮੇਂ ਰੋਜਾਨਾਂ 750 ਮੀਟ੍ਰਿਕ ਟਨ ਕੂੜੇ ਦੀ ਲਿਫਟਿੰਗ ਕੀਤੀ ਜਾ ਰਹੀ ਹੈ।ਘਰ-ਘਰ ਕੂੜੇ ਦੀ ਲਿਫਟਿੰਗ ਨੂੰ ਯਕੀਨੀ ਬਣਾਉਣ ਲਈ ਤਕਰੀਬਨ 80 ਪ੍ਰਤੀਸ਼ਤ ਘਰਾਂ ਨੂੰ ਕਿਊ.ਆਰ ਕੋਡ ਫਿਕਸ ਕੀਤੇ ਜਾ ਚੁੱਕੇ ਹਨ ਕੂੜਾ ਨਾ ਚੁੱਕਣ ਦੀ ਸੁਰਤ ਵਿੱਚ ਸ਼ਹਿਰਵਾਸੀਆਂ ਦੀ ਸਹੂਲਤ ਲਈ ਸ਼ਿਕਾਇਤ ਦਰਜ਼ ਕਰਾਉਣ ਲਈ ਟੋਲ ਫ੍ਰੀ ਨੰਬਰ ਵੀ ਜਾਰੀ ਕੀਤੇ ਗਏ ਹਨ।ਕੂੜਾ ਚੁੱਕਣ ਵਾਲੀ ਕੰਪਨੀ ਵਲੋਂ ਹੋਰ ਵਾਹਨਾਂ ਦੀ ਗਿਣਤੀ ਵਧਾਈ ਜਾ ਰਹੀ ਹੈ।ਇਸ ਤੋਂ ਇਲਾਵਾ ਲਿਟਰ ਪੀਕਿੰਗ ਵਾਹਨ ਵੀ ਮਗਵਾਏ ਜਾ ਰਹੇ। ਸ਼ਹਿਰ ਦੀਆਂ ਤੰਗ ਗਲੀਆਂ ਵਿੱਚੋਂ ਕੂੜਾ ਚੁੱਕਣ ਲਈ ਈ-ਰਿਕਸ਼ੇ ਦੀ ਖ੍ਰੀਦ ਵੀ ਕੀਤੀ ਜਾ ਰਹੀ ਹੈ।ਕਮਿਸ਼ਨਰ ਨੇ ਕਿਹਾ ਕਿ ਇਹਨਾਂ ਰੈਲੀਆਂ ਦਾ ਮੰਤਵ ਬੱਚਿਆਂ ਨੂੰ ਸਾਫ-ਸਫਾਈ ਸਬੰਧੀ ਸਿਖਿਅਤ ਕਰਨਾ ਹੈ ਉਹਨਾਂ ਕਿਹਾ ਕਿ ਆਉ ਰਲ ਮਿਲ ਕੇ ਆਪਣੀ ਪਵਿੱਤਰ ਗੁਰੂ ਨਗਰੀ ਸ੍ਰੀ ਅੰਮ੍ਰਿਤਸਰ ਨੂੰ ਸਾਫ-ਸੁਥਰਾ ਬਨਾ ਕੇ ਰੱਖਣ ਲਈ ਸਕੰਲਪ ਕਰੀਏ ।

Check Also

ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ

ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …