Tuesday, July 28, 2026

ਜਨਵਾਦੀ ਲੇਖਕ ਸੰਘ ਦੀ ਹੋਈ ਭਰਵੀਂ ਇਕੱਤਰਤਾ

ਨਾਵਲਕਾਰ ਵਜ਼ੀਰ ਸਿੰਘ ਰੰਧਾਵਾ ਪ੍ਰਧਾਨ ਅਤੇ ਮਨਮੋਹਨ ਸਿੰਘ ਢਿੱਲੋਂ ਸਰਪ੍ਰਸਤ ਬਣੇ

ਅੰਮ੍ਰਿਤਸਰ, 20 ਅਪ੍ਰੈਲ (ਦੀਪ ਦਵਿੰਦਰ ਸਿੰਘ) – ਪੰਜਾਬੀ ਲੇਖਕਾਂ ਦੀ ਜਥੇਬੰਦੀ ਜਨਵਾਦੀ ਲੇਖਕ ਸੰਘ ਵਲੋਂ ਪੰਜਾਬੀ ਸਾਹਿਤਕਾਰਾਂ ਦੀ ਇਕੱਤਰਤਾ ਸਥਾਨਕ ਆਤਮ ਪਬਲਿਕ ਸਕੂਲ ਇਸਲਾਮਾਬਾਦ ਵਿਖੇ ਕੀਤੀ ਗਈ ਜਿਸ ਵਿੱਚ ਸਿੱਖ ਚਿੰਤਕ ਅਤੇ ਸਾਹਿਤਕਾਰ ਇਕਵਾਕ ਸਿੰਘ ਪੱਟੀ ਦਾ ਨਵ ਪ੍ਰਕਾਸ਼ਿਤ ਨਾਵਲ ” ਮੈਂ ਮੁੜ੍ਹ ਆਵਾਂਗੀ” ਰਲੀਜ਼ ਕੀਤਾ ਗਿਆ।ਲੇਖਕ ਸੰਘ ਜਰਨਲ ਸਕੱਤਰ ਕਹਾਣੀਕਾਰ ਦੀਪ ਦੇਵਿੰਦਰ ਸਿੰਘ ਸਭਾ ਵਲੋਂ ਆਏ ਆਦੀਬਾਂ ਦਾ ਸਵਾਗਤ ਕਰਦਿਆਂ ਕਿਹਾ ਮਰਹੂਮ ਸ਼ਾਇਰ ਦੇਵ ਦਰਦ ਅਤੇ ਕਥਾਕਾਰ ਤਲਵਿੰਦਰ ਸਿੰਘ ਦੀ ਸਾਹਿਤਕ ਜੋੜੀ ਨੇ ਸਭਾ ਨੂੰ ਸਾਹਿਤਕ ਬੁਲੰਦੀਆਂ ਤੇ ਪਹੁੰਚਾਇਆ ਸੀ।
ਸਭਾ ਦੇ ਸਕੱਤਰ ਸੁਮੀਤ ਸਿੰਘ ਨੇ ਸਭਾ ਦੀਆਂ ਗਤੀਵਿਧੀਆਂ `ਤੇ ਚਾਨਣਾ ਪਾਇਆ ਅਤੇ ਹਾਜ਼ਰ ਮੈਂਬਰਾਂ ਨੇ ਸਰਬਸਮਤੀ ਤਾਹਿਤ ਪ੍ਰਮੁੱਖ ਕਾਲਮ ਨਵੀਸ ਮਨਮੋਹਨ ਸਿੰਘ ਢਿੱਲੋਂ ਨੂੰ ਸਭਾ ਦੇ ਸਰਪ੍ਰਸਤ ਅਤੇ ਨਾਵਲਕਾਰ ਵਜ਼ੀਰ ਸਿੰਘ ਰੰਧਾਵਾ ਨੂੰ ਪ੍ਰਧਾਨ ਥਾਪਿਆ ਗਿਆ।ਪ੍ਰਿੰ, ਕੁਲੰਵਤ ਸਿੰਘ ਅਣਖੀ ਨੇ ਦੋਹਾਂ ਸਾਹਿਤਕਾਰਾਂ ਨੂੰ ਮੁਬਾਰਕਬਾਦ ਦੇਂਦਿਆਂ ਅਗਲੇ ਸਾਹਿਤਕ ਸਮਾਗਮ ਉਲੀਕਣ ਲਈ ਵੀ ਪ੍ਰੇਰਿਆ।
ਰਚਨਾਵਾਂ ਦੇ ਚੱਲੇ ਦੌਰ ਵਿੱਚ ਮੱਖਣ ਭੈਣੀਵਾਲ ਵਲੋਂ “ਨੀਲੀ ਛੱਤ ਵਾਲਾ ਸਾਡੇ ਕੰਮ ਕਰਦਾ” ਗੀਤ ਗਾ ਕੇ ਸਿਖਰ ਸਿਰਜਿਆ, ਜਦਕਿ ਗੁਰਜੀਤ ਕੌਰ ਅਜਨਾਲਾ, ਰਮਿੰਦਰਜੀਤ ਕੌਰ, ਪਰਮਜੀਤ ਕੌਰ, ਜਸਵੰਤ ਗਿੱਲ, ਇਕਵਾਕ ਸਿੰਘ ਪੱਟੀ, ਅੰਗਰੇਜ਼ ਸਿੰਘ ਵਿਰਦੀ ਆਦਿ ਨੇ ਸਹਿਤਕ ਰਚਨਾਵਾਂ ਰਾਹੀਂ ਚੰਗਾ ਰੰਗ ਬੰਨਿਆ।ਮੋਹਿਤ ਸਹਿਦੇਵ ਅਤੇ ਡਾ. ਕਸ਼ਮੀਰ ਸਿੰਘ ਨੇ ਸਭ ਦਾ ਧੰਨਵਾਦ ਕੀਤਾ।
ਇਸ ਮੌਕੇ ਤ੍ਰਿਪਤਾ, ਸ਼ਮੀ ਮਹਾਜਨ, ਪੂਨਮ ਸ਼ਰਮਾ, ਮਿਨਾਕਸ਼ੀ ਮਿਸ਼ਰਾ, ਅੰਜ਼ੂ ਅਤੇ ਹੋਰ ਅਧਿਆਪਕ ਹਾਜ਼ਰ ਸਨ।

Check Also

ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ

ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …