Sunday, April 26, 2026

ਆਈ.ਆਈ.ਐਮ ਅੰਮ੍ਰਿਤਸਰ ਵਲੋਂ ਆਪਣੇ 6ਵੇਂ ਬੈਚ ਲਈ ਐਗਜੀਕਿਊਟਿਵ ਐਮ.ਬੀ.ਏ (ਈ.ਐਮ.ਬੀ.ਏ) ਦੇ ਦਾਖਲੇ ਸ਼ੁਰੂ

ਅੰਮ੍ਰਿਤਸਰ, 25 ਅਪ੍ਰੈਲ (ਜਗਦੀਪ ਸਿੰਘ) – ਇੰਡੀਅਨ ਇੰਸਟੀਚਿਊਟ ਆਫ਼ ਮੈਨੇਜਮੈਂਟ ਅੰਮ੍ਰਿਤਸਰ ਵੱਲੋਂ ਆਪਣੇ ਦੋ ਸਾਲਾਂ ਦੇ ਐਗਜੀਕਿਊਟਿਵ ਐਮ.ਬੀ.ਏ (ਈ.ਐਮ.ਬੀ.ਏ) ਪ੍ਰੋਗਰਾਮ ਦੇ ਛੇਵੇਂ ਬੈਚ ਲਈ ਦਾਖਲੇ ਸ਼ੁੁਰੂੂ ਕਰਨ ਦਾ ਐਲਾਨ ਕੀਤਾ ਗਿਆ ਹੈ।ਇਹ ਪ੍ਰੋਗਰਾਮ ਖ਼ਾਸ ਤੌਰ ‘ਤੇ ਤਜ਼ਰਬੇਕਾਰ ਪ੍ਰੋਫੈਸ਼ਨਲਜ਼ ਲਈ ਤਿਆਰ ਕੀਤਾ ਗਿਆ ਹੈ, ਜੋ ਤੇਜ਼ੀ ਨਾਲ ਬਦਲ ਰਹੇ ਗਲੋਬਲ ਬਿਜ਼ਨਸ ਮਾਹੌਲ ਵਿੱਚ ਆਪਣੀ ਲੀਡਰਸ਼ਿਪ ਸਮਰੱਥਾ ਨੂੰ ਮਜ਼ਬੂਤ ਕਰਨਾ ਚਾਹੁੰਦੇ ਹਨ। ਇਸ ਪ੍ਰੋਗਰਾਮ ਦੀ ਖਾਸ ਵਿਸ਼ੇਸ਼ਤਾ ਡੈਨਮਾਰਕ ਵਿੱਚ ਤਿੰਨ ਦਿਨਾਂ ਦਾ ਇੰਟਰਨੈਸ਼ਨਲ ਇਮਰਸ਼ਨ ਹੈ, ਜੋ ਕੋਪਨਹੇਗਨ ਵਿੱਚ ਡੈਨਿਸ਼ ਕਨਸੋਰਸ਼ਿਅਮ ਫਾਰ ਅਕਾਦਮਿਕ ਕ੍ਰਾਫਟਸਮੈਨਸ਼ਿਪ ਦੇ ਸਹਿਯੋਗ ਨਾਲ ਤਿਆਰ ਕੀਤਾ ਗਿਆ ਹੈ।ਇਸ ਮਾਡਿਊਲ ਰਾਹੀਂ ਸਟੇਕਹੋਲਡਰਸ ਨੂੰ ਸਸਟੇਨੇਬਿਲਟੀ, ਇਨੋਵੇਸ਼ਨ ਅਤੇ ਗਵਰਨੈਂਸ ਦੇ ਸਕੈਂਡੀ ਨੇ ਵੀ ਆਈ ਮਾਡਲ ਬਾਰੇ ਜਾਣਕਾਰੀ ਮਿਲਦੀ ਹੈ।ਛੇਵੇਂ ਬੈਚ ਦਾ ਐਲਾਨ ਸੰਸਥਾ ਦੇ ਡਾਇਰੈਕਟਰ ਪ੍ਰੋ. ਸਮੀਰ ਕੇ. ਸ਼੍ਰੀਵਾਸਤਵਨੇ ਕੀਤੀ।ਈ.ਐਮ.ਬੀ.ਏ ਦੀ ਚੇਅਰਪਰਸਨ ਪ੍ਰੋ. ਵਰਤਿਕਾ ਦੱਤਾ ਵੀ ਮੌਜੂਦ ਸਨ। ਡਾਇਰੈਕਟਰ ਨੇ ਕਿਹਾ ਕਿ ਐਗਜ਼ਿਕਿਊਟਿਵ ਐਜੂਕੇਸ਼ਨ ਸਿਰਫ਼ ਗਿਆਨ ਪ੍ਰਾਪਤੀ ਨਹੀਂ, ਸਗੋਂ ਇੱਕ ਬਦਲਾਅਕਾਰੀ ਯਾਤਰਾ ਹੈ, ਜੋ ਗਲੋਬਲ ਸੋਚ ਅਤੇ ਨੈਤਿਕ ਫ਼ੈਸਲੇ ਕਰਨ ਦੀ ਯੋਗਤਾ ਨੂੰ ਵਿਕਸਿਤ ਕਰਦੀ ਹੈ।ਇਹ ਪ੍ਰੋਗਰਾਮ ਬਲੈਂਡਡ ਲਰਨਿੰਗ ਫਾਰਮੈਟ ‘ਚ ਕਰਵਾਇਆ ਜਾਂਦਾ ਹੈ, ਜਿਸ ਵਿੱਚ ਆਨਲਾਈਨ ਇੰਟਰਐਕਟਿਵ ਸੈਸ਼ਨ, ਕੈਂਪਸ ਮਾਡਿਊਲ ਅਤੇ ਅੰਤਰਰਾਸ਼ਟਰੀ ਤਜਰਬਾ ਸ਼ਾਮਲ ਹੁੰਦਾ ਹੈ।ਇਸ ਵਿੱਚ 750 ਘੰਟਿਆਂ ਤੋਂ ਵੱਧ ਦਾ ਵਿਸਤ੍ਰਿਤ ਟ੍ਰੇਨਿੰਗ ਪ੍ਰੋਗਰਾਮ ਹੈ, ਜਿਸ ਵਿੱਚ ਲਾਈਵ ਵਰਚੁਅਲ ਕਲਾਸਾਂ ਅਤੇ ਪ੍ਰੈਕਟਿਕਲ ਸਿੱਖਿਆ ਦਾ ਸੰਤੁਲਨ ਬਣਾਇਆ ਗਿਆ ਹੈ।ਇਸ ਕੋਰਸ ਵਿੱਚ 3 ਤੋਂ 15 ਸਾਲ ਜਾਂ ਇਸ ਤੋਂ ਵੱਧ ਤਜ਼ਰਬੇ ਵਾਲੇ ਮਿਡ-ਕੈਰੀਅਰ ਮੈਨੇਜਰ, ਸੀਨੀਅਰ ਲੀਡਰ ਅਤੇ ਉਦਯੋਗਪਤੀ ਹਿੱਸਾ ਲੈ ਸਕਦੇ ਹਨ। ਇਹ ਭਾਗੀਦਾਰ ਆਈਟੀ, ਬੈਂਕਿੰਗ, ਕਨਸਲਟਿੰਗ, ਮੈਨੂਫੈਕਚਰਿੰਗ, ਐਨਰਜੀ ਅਤੇ ਪਬਲਿਕ ਸੈਕਟਰ ਵਰਗੇ ਖੇਤਰਾਂ ਤੋਂ ਹੁੰਦੇ ਹਨ।
6 ਟਰਮਾਂ ਵਿੱਚ ਵੰਡਿਆ ਗਿਆ ਇਹ ਕੋਰਸ ਬੇਸਿਕ ਵਿਸ਼ਿਆਂ ਤੋਂ ਸ਼ੁਰੂ ਹੋ ਕੇ ਸਟ੍ਰੈਟਜੀ, ਚੇਂਜ਼ ਮੈਨੇਜਮੈਂਟ ਅਤੇ ਲੀਡਰਸ਼ਿਪ ਤੱਕ ਪਹੁੰਚਦਾ ਹੈ।ਇਸ ਦੇ ਨਾਲ ਹੀ ਮਾਰਕੀਟਿੰਗ, ਫਾਇਨੈਂਸ, ਅਕਾਉਂਟਿੰਗ, ਆਰਗੇਨਾਈਜ਼ੇਸ਼ਨਲ ਬਿਹੇਵਿਅਰ, ਐਚ.ਆਰ, ਆਪਰੇਸ਼ਨਜ਼, ਇਕਨਾਮਿਕਸ ਅਤੇ ਆਈ.ਟੀ ਵਿੱਚ ਵੀ ਵਿਸ਼ੇਸ਼ਤਾ ਹਾਸਲ ਕਰਨ ਦੇ ਵਿਕਲਪ ਮਿਲਦੇ ਹਨ।ਅੰਮ੍ਰਿਤਸਰ ਕੈਂਪਸ ਵਿੱਚ ਇਮਰਸ਼ਨ ਦੌਰਾਨ ਹਿੱਸੇਦਾਰਾਂ ਨੂੰ ਵਰਕਸ਼ਾਪਾਂ, ਉਦਯੋਗ ਮਾਹਿਰਾਂ ਨਾਲ ਗੱਲਬਾਤ ਅਤੇ ਲੀਡਰਸ਼ਿਪ ਸੈਸ਼ਨਾਂ ਦਾ ਤਜ਼ਰਬਾ ਮਿਲਦਾ ਹੈ, ਜਦਕਿ ਡੈਨਮਾਰਕ ਇਮਰਸ਼ਨ ਉਨ੍ਹਾਂ ਨੂੰ ਗਲੋਬਲ ਬਿਜ਼ਨਸ ਮਾਹੌਲ ਨਾਲ ਜੋੜਦਾ ਹੈ।ਇਹ ਪ੍ਰੋਗਰਾਮ ਟਾਈਮਜ਼ਪ੍ਰੋ ਦੇ ਇੰਟਰਐਕਟਿਵ ਲਰਨਿੰਗ ਪਲੇਟਫਾਰਮ ਰਾਹੀਂ ਚਲਾਇਆ ਜਾਂਦਾ ਹੈ ਅਤੇ ਇਸ ਦੀ ਮੁਲਾਂਕਣ ਪ੍ਰਕਿਰਿਆ ਵਿੱਚ ਅਸਾਈਨਮੈਂਟ, ਇਮਤਿਹਾਨ, ਫੀਲਡ ਪ੍ਰੋਜੈਕਟ ਅਤੇ ਸਟ੍ਰੈਟਜਿਕ ਸਿਮੂਲੇਸ਼ਨ ਸ਼ਾਮਲ ਹਨ।ਦਾਖਲਾ ਪ੍ਰਕਿਰਿਆ ਵਿੱਚ ਆਈ.ਆਈ.ਐਮ ਅੰਮ੍ਰਿਤਸਰ ਦੀ ਐਂਟ੍ਰੈਂਸ ਟੈਸਟ ਸ਼ਾਮਲ ਹੈ, ਜਦਕਿ ਉਮੀਦਵਾਰ ਵੈਧ ਕੈਟ, ਜੀ.ਆਰ.ਈ ਜਾਂ ਜੀ.ਐਮ.ਏ.ਟੀ ਸਕੋਰ ਵੀ ਦੇ ਸਕਦੇ ਹਨ।ਪ੍ਰੋਗਰਾਮ ਪੂਰਾ ਕਰਨ ਉਪਰੰਤ ਹਿੱਸੇਦਾਰਾਂ ਨੂੰ ਆਈ.ਆਈ.ਐਮ ਅੰੰਮ੍ਰਿਤਸਰ ਦੇ ਐਲਮੁਨਾਈ ਨੈਟਵਰਕ ਦਾ ਹਿੱਸਾ ਬਣਨ ਦਾ ਮੌਕਾ ਮਿਲਦਾ ਹੈ।

Check Also

ਸਿੱਖਿਆ ਕ੍ਰਾਂਤੀ ਤਹਿਤ ਸਰਕਾਰੀ ਐਲੀਮੈਂਟਰੀ ਸਕੂਲ ਦਾਦੂਪੁਰਾ ਦੇ ਨਵੇਂ ਬਣੇ ਕਮਰਿਆਂ ਦਾ ਚੇਅਰਮੈਨ ਬੰਦੇਸ਼ਾ ਵਲੋਂ ਉਦਘਾਟਨ

ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ …