Wednesday, May 6, 2026

ਅੰਮ੍ਰਿਤਸਰ ਦੇ ਵੱਡੇ ਨੇਤਾਵਾਂ ਨੇ ਖੁਦ ਕੀਤੀ ਸੈਲਫ਼ ਜਨਗਣਨਾ

ਅੰਮ੍ਰਿਤਸਰ, 3 ਮਈ (ਸੁਖਬੀਰ ਸਿੰਘ) – ਭਾਰਤ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਆਪਣੇ ਆਪ `ਤੇ ਜਨਗਣਨਾ ਕਰਨ (ਸੈਲਫ਼ ਐਨਿਊਮਰੇਸ਼ਨ) ਦੀ ਪਹਿਲਕਦਮੀ ਅਧੀਨ ਅੱਜ ਸ਼ਹਿਰ ਦੇ ਸਾਰੇ ਵੱਡੇ ਨੇਤਾਵਾਂ ਅਤੇ ਅਧਿਕਾਰੀਆਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ।ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ, ਡਿਪਟੀ ਕਮਿਸ਼ਰ ਦਲਵਿੰਦਰਜੀਤ ਸਿੰਘ, ਮੇਅਰ ਜਤਿੰਦਰ ਸਿੰਘ ਭਾਟੀਆ, ਸੀਨੀਅਰ ਡਿਪਟੀ ਮੇਅਰ ਪ੍ਰਿਅੰਕਾ ਸ਼ਰਮਾ, ਵਿਧਾਇਕ ਕੁੰਵਰ ਪ੍ਰਤਾਪ ਸਿੰਘ ਅਤੇ ਪੀ.ਯੂ.ਡੀ.ਏ ਦੇ ਚੇਅਰਮੈਨ ਕਰਮਜੀਤ ਸਿੰਘ ਸੰਧੂ ਨੇ ਉਕਤ ਕੌਮੀ ਮੁਹਿੰਮ ਦੀ http://gov.in ਦੀ ਅਧਿਕਾਰਤ ਵੈਬਸਾਈਟ `ਤੇ ਜਾ ਕੇ ਆਪਣੇ ਘਰਾਂ ਦੀ ਗਣਨਾ ਖੁਦ ਪੂਰੀ ਕੀਤੀ।ਨੇਤਾਵਾਂ ਨੇ ਸ਼ਹਿਰ ਵਾਸੀਆਂ ਨੂੰ ਵੱਧ ਤੋਂ ਵੱਧ ਗਿਣਤੀ ‘ਚ ਆਨਲਾਈਨ ਗਣਨਾ ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ।ਉਨ੍ਹਾਂ ਕਿਹਾ ਕਿ ਪਹਿਲੀ ਵਾਰ ਸ਼ੁਰੂ ਕੀਤੀ ਗਈ (ਸੈਲਫ਼ ਐਨਿਊਮਰੇਸ਼ਨ) ਦੀ ਪ੍ਰਕਿਰਿਆ ਲਈ 30 ਅਪ੍ਰੈਲ ਤੋਂ 14 ਮਈ 2026 ਤੱਕ ਦਾ ਸਮਾਂ ਨਿਰਧਾਰਤ ਕੀਤਾ ਗਿਆ ਹੈ ਵੈਬਸਾਈਟ https://se.census.gov.in`ਤੇ ਜਾ ਕੇ ਅਤੇ 15 ਭਾਰਤੀ ਭਾਸ਼ਾਵਾਂ ਦੇ ਸਹਿਜ ਸਹਾਰੇ, ਕੋਈ ਵੀ ਨਾਗਰਿਕ ਘਰ ਬੈਠੇ ਸਿਰਫ 15-20 ਮਿੰਟਾਂ ਵਿੱਚ ਆਪਣੀ ਜਨਗਣਨਾ ਪੂਰੀ ਕਰ ਸਕਦਾ ਹੈ।ਸਿਰਫ ਇੱਕ ਵਾਰ ਲਾਗਇਨ ਕਰਕੇ ਪੂਰੇ ਪਰਿਵਾਰ ਦੀ ਵਿਸਥਾਰਿਤ ਜਾਣਕਾਰੀ ਭਰੀ ਜਾ ਸਕਦੀ ਹੈ।ਇਹ ਪ੍ਰਕਿਰਿਆ ਸੁਰੱਖਿਅਤ ਅਤੇ ਪੂਰੀ ਤਰ੍ਹਾਂ ਨਿੱਜੀ ਰਹੇਗੀ।
ਜੇਕਰ ਕੋਈ ਵਿਅਕਤੀ ਇਹ ਆਨਲਾਈਨ ਪ੍ਰਕਿਰਿਆ ਪੂਰੀ ਨਹੀਂ ਕਰਦਾ, ਤਾਂ ਚਿੰਤਾ ਕਰਨ ਦੀ ਲੋੜ ਨਹੀਂ ਹੈ। 15 ਮਈ 2026 ਤੋਂ 14 ਜੂਨ 2026 ਤੱਕ ਸਰਕਾਰੀ ਗਣਨਾਕਾਰ ਆਮ ਵਾਂਗ ਹਰ ਘਰ ਜਾਣਗੇ ਅਤੇ ਜਾਣਕਾਰੀ ਇਕੱਠੀ ਕਰਨਗੇ।ਜਿਨ੍ਹਾਂ ਨੇ ਆਨਲਾਈਨ ਪ੍ਰਕਿਰਿਆ ਪੂਰੀ ਕਰ ਲਈ ਹੈ, ਉਨ੍ਹਾਂ ਨੂੰ ਸਿਰਫ਼ ਉਹ (ਸੈਲਫ ਇਨੂਮਰੇਸ਼ਨ ਆਈ.ਡੀ `ਸ਼ੲਲਡ ਓਨੁਮੲਰੳਟੋਿਨ ੀਧ` (ਸ਼ਓ ੀਧ) ਦਿਖਾਉਣੀ ਪਵੇਗੀ।
ਡਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਨੇ ਦੱਸਿਆ ਕਿ ਸੈਲਫ ਇਨੂਮਰੇਸ਼ਨ ਦੇ ਜ਼ਰੀਏ ਕਿਸੇ ਵੀ ਗਣਨਾਕਾਰ ਦੇ ਘਰ ਆਉਣ ਦੀ ਉਡੀਕ ਕੀਤੇ ਬਿਨਾਂ ਆਪਣੇ ਤੌਰ `ਤੇ ਜਾਣਕਾਰੀ ਦਰਜ਼ ਕਰਵਾਈ ਜਾ ਸਕਦੀ ਹੈ।” ਇਸ ਲਈ ਹੁਣ ਸ਼ਹਿਰ ਦੇ ਸਾਰੇ ਨੇਤਾਵਾਂ ਅਤੇ ਅਧਿਕਾਰੀਆਂ ਨੇ ਸਾਂਝੇ ਤੌਰ `ਤੇ ਜਾਗਰੂਕਤਾ ਮੁਹਿੰਮ ਚਲਾਉਣ ਦਾ ਫੈਸਲਾ ਵੀ ਕੀਤਾ ਹੈ।

Check Also

ਖਾਲਸਾ ਕਾਲਜ ਦੇ ਗਣਿਤ ਵਿਭਾਗ ਵੱਲੋਂ ਕਾਰਨੀਵਲ-2026 ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 6 ਮਈ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਗਣਿਤ ਵਿਭਾਗ ਵੱਲੋਂ ‘ਕੇ.ਸੀ.ਏ ਮੈਥਮੈਟਿਕਸ …