ਅੰਮ੍ਰਿਤਸਰ, 3 ਮਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿਲ ਨੇ ਅੱਜ ਜਨਗਣਨਾ 2027 ਲਈ ਜਾਗੂਕਤਾ ਮੁਹਿੰਮ ਦੀ ਸ਼ੁਰੂਆਤ ਕਰਨ ਲਈ ਉੱਚ ਪੱਧਰ ਦੀ ਮੀਟਿੰਗ ਦੀ ਅਗਵਾਈ ਕੀਤੀ।ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਉਨ੍ਹਾਂ ਨੇ “ਮੇਰੀ ਭਾਗੀਦਾਰੀ, ਮੇਰਾ ਮਾਣ” ਥੀਮ ਹੇਠ ਡਿਜ਼ੀਟਲ ਡਾਟਾ ਇਕੱਠਾ ਕਰਨ ਦੀ ਮਹੱਤਤਾ ‘ਤੇ ਜ਼ੋਰ ਦਿੱਤਾ।
ਇਸ ਮੁਹਿੰਮ ਦੀ ਸਫਲਤਾ ਲਈ ਅੱਜ ਦੋਹਰਾ ਟ੍ਰੇਨਿੰਗ ਪ੍ਰੋਗਰਾਮ ਕਰਵਾਇਆ ਗਿਆ।ਇੱਕ ਮਾਸਟਰ ਟ੍ਰੇਨਰ ਵੱਲੋਂ ਵਿਭਾਗੀ ਅਧਿਕਾਰੀਆਂ ਲਈ ਤਕਨੀਕੀ ਸੈਸ਼ਨ ਕਰਵਾਇਆ ਗਿਆ, ਜਿਸ ਵਿੱਚ ਮੋਬਾਈਲ ਐਪਲੀਕੇਸ਼ਨ ਅਤੇ ਸੈਲਫ-ਐਨਯੂਮਰੇਸ਼ਨ ਪੋਰਟਲ ਦੀ ਜਾਣਕਾਰੀ ਦਿੱਤੀ ਗਈ।ਇਸ ਦੇ ਨਾਲ ਹੀ ਅੰਮ੍ਰਿਤਸਰ ਦੇ ਕੌਂਸਲਰਾਂ ਲਈ ਆਨਲਾਈਨ ਟ੍ਰੇਨਿੰਗ ਸੈਸ਼ਨ ਕਰਵਾਇਆ ਗਿਆ, ਜਿਸ ਰਾਹੀਂ ਉਹਨਾਂ ਨੂੰ ਆਪਣੇ ਵਾਰਡਾਂ ਵਿੱਚ ਲੋਕਾਂ ਨੂੰ ਮਾਰਗਦਰਸ਼ਨ ਦੇਣ ਅਤੇ ਮੁਹਿੰਮ ਦੀ ਨਿਗਰਾਨੀ ਕਰਨ ਲਈ ਤਿਆਰ ਕੀਤਾ ਗਿਆ।
ਕਮਿਸ਼ਨਰ ਵੱਲੋਂ ਜਨਗਣਨਾ ਦੀ ਸਮਾਂ-ਸਾਰਣੀ ਵੀ ਜਾਰੀ ਕੀਤੀ ਗਈ।‘ਸਵੈ-ਗਿਣਤੀ ਚਰਨ: 30 ਅਪ੍ਰੈਲ ਤੋਂ 14 ਮਈ 2026 ਤੱਕ ਨਾਗਰਿਕ ਅਧਿਕਾਰਿਕ ਪੋਰਟਲ (se.census.gov.in) ‘‘ਤੇ ਆਪਣੀ ਜਾਣਕਾਰੀ ਭਰ ਸਕਦੇ ਹਨ।
ਘਰ-ਸੂਚੀਕਰਨ ਅਤੇ ਹਾਊਸਿੰਗ ਜਨਗਣਨਾ: 15 ਮਈ ਤੋਂ 13 ਜੂਨ 2026 ਤੱਕ ਮੋਬਾਈਲ ਐਪ ਰਾਹੀਂ ਕਰਵਾਈ ਜਾਵੇਗੀ।ਅੰਤਿਮ ਗਿਣਤੀ ਫਰਵਰੀ 2027 ਵਿੱਚ ਕੀਤੀ ਜਾਵੇਗੀ। ਕਮਿਸ਼ਨਰ ਸ਼ੇਰਗਿੱਲ ਨੇ ਕਿਹਾ ਕਿ ਇਹ ਜਨਗਣਨਾ “ਵਿਕਸਿਤ ਭਾਰਤ @ 2047” ਦੇ ਸੁਪਨੇ ਨੂੰ ਸਾਕਾਰ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੈ।ਉਨ੍ਹਾਂ ਨੇ ਨਾਗਰਿਕਾਂ ਨੂੰ ਆਨਲਾਈਨ ਸਵੈ-ਗਿਣਤੀ ਸਹੂਲਤ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ, ਜੋ ਕਿ ਆਧਾਰਿਤ ਸੁਰੱਖਿਅਤ ਲਾਗਇਨ ਪ੍ਰਣਾਲੀ ਨਾਲ ਹੈ।ਉਨ੍ਹਾਂ ਨੇ ਕਿਹਾ, “ਸਾਡੇ ਕੌਂਸਲਰਾਂ ਦੀ ਸਰਗਰਮ ਭੂਮਿਕਾ ਨਾਲ ਅਸੀਂ ਹਰ ਘਰ ਤੱਕ ਪਹੁੰਚ ਬਣਾਵਾਂਗੇ।”
ਜੋ ਨਾਗਰਿਕ ਸਵੈ-ਗਿਣਤੀ ਪੂਰੀ ਕਰ ਲੈਣ, ਉਹ ਆਪਣੀ ਸੰਭਾਲ ਕੇ ਰੱਖਣ ਅਤੇ ਫੀਲਡ ਵਿਜ਼ਟ ਦੌਰਾਨ ਗਿਣਤੀ ਕਰਨ ਵਾਲੇ ਕਰਮਚਾਰੀ ਨਾਲ ਸਾਂਝੀ ਕਰਨ।ਕਮਿਸ਼ਨਰ ਨੇ ਭਰੋਸਾ ਦਿਵਾਇਆ ਕਿ ਇਕੱਠੀ ਕੀਤੀ ਗਈ ਸਾਰੀ ਜਾਣਕਾਰੀ ਜਨਗਣਨਾ ਐਕਟ ਦੀ ਧਾਰਾ 15 ਅਧੀਨ ਪੂਰੀ ਤਰ੍ਹਾਂ ਗੁਪਤ ਰਹੇਗੀ ਅਤੇ ਸਿਰਫ਼ ਦੇਸ਼ ਦੇ ਵਿਕਾਸ ਲਈ ਵਰਤੀ ਜਾਵੇਗੀ।ਜਨਗਣਨਾ ਐਕਟ 1948 ਅਨੁਸਾਰ ਸਹੀ ਜਾਣਕਾਰੀ ਦੇਣਾ ਹਰ ਨਾਗਰਿਕ ਦੀ ਜਿੰਮੇਵਾਰੀ ਹੈ।
Check Also
ਸਰਦਾਰ ਤੇਜਾ ਸਿੰਘ ਸਮੁੰਦਰੀ ‘ਤੇ ਪੁਸਤਕ ਰਲੀਜ਼ ਸਮਾਰੋਹ ਤੇ ਰਾਸ਼ਟਰੀ ਸੈਮੀਨਾਰ 4 ਮਈ ਨੂੰ
ਅੰਮ੍ਰਿਤਸਰ, 3 ਮਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ 4 ਮਈ 2026 …
Punjab Post Daily Online Newspaper & Print Media