ਅੰਮ੍ਰਿਤਸਰ, 7 ਮਈ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਦੇ ਫੈਕਲਟੀ ਅਤੇ ਵਿਦਿਆਰਥੀਆਂ ਨੇ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਸਿਟੀ (ਗਡਵਾਸੂ), ਲੁਧਿਆਣਾ ਵੱਲੋਂ ਕਰਵਾਏ ਗਏ 2-ਰੋਜ਼ਾ ਪਸ਼ੂ ਪਾਲਣ ਮੇਲੇ ’ਚ ਵੈਟਰਨਰੀ ਨਵੀਨਤਾ, ਕਿਸਾਨ ਪਹੁੰਚ ਅਤੇ ਅਨੁਭਵੀ ਸਿੱਖਿਆ ਪ੍ਰਤੀ ਆਪਣੀ ਵਚਨਬੱਧਤਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ।
ਪ੍ਰਿੰਸੀਪਲ ਡਾ. ਹਰੀਸ਼ ਕੁਮਾਰ ਵਰਮਾ ਨੇ ਦੱਸਿਆ ਕਿ ਉਕਤ ਮੇਲੇ ਦੌਰਾਨ ਕਾਲਜ ਵੱਲੋਂ ਪਸ਼ੂ ਪ੍ਰਬੰਧਨ ਅਤੇ ਪਸ਼ੂ ਸਿਹਤ ਨਾਲ ਸਬੰਧਿਤ ਖੇਤਰ ਅਨੁਸਾਰ ਤਿਆਰ ਕੀਤੇ ਗਏ ਮਿਨਰਲ ਮਿਕਸ਼ਰ (ਖ਼ਾਲਸ ਅੰਮ੍ਰਿਤ), ਖ਼ਾਲਸ ਲਿੰਕ, ਨਵੇਂ ਵੈਟਰਨਰੀ ਡਾਕਟਰਾਂ ਲਈ ਟੈਕਸਟਬੁੱਕ, ਵੱਖ-ਵੱਖ ਸਾਧਨ ਸਮੱਗਰੀ, ਔਰਲ ਮੈਗਨਟ ਅਤੇ ਬੀ.ਟੀ.ਬੀ ਪੇਪਰ ਆਦਿ ਵੱਖ-ਵੱਖ ਸਹੂਲਤਾਂ ਅਤੇ ਉਤਪਾਦਾਂ ਦਾ ਸਟਾਲ ਲਗਾਇਆ ਗਿਆ।
ਡਾ. ਵਰਮਾ ਨੇ ਕਿਹਾ ਕਿ ਇਹ ਸਟਾਲ ਕਿਸਾਨਾਂ, ਪਿੰਡਾਂ ਦੇ ਨੌਜਵਾਨਾਂ ਅਤੇ ਔਰਤ ਕਿਸਾਨਾਂ ਲਈ ਖਾਸ ਆਕਰਸ਼ਣ ਦਾ ਕੇਂਦਰ ਬਣਿਆ ਰਿਹਾ।ਇਸ ਦੌਰਾਨ ਕਾਲਜ ਵੱਲੋਂ ਡਾ. ਐਸ.ਕੇ ਕੰਸਲ (ਪ੍ਰੋਫੈਸਰ ਅਤੇ ਮੁਖੀ ਵੈਟਰਨਰੀ ਅਤੇ ਐਨੀਮਲ ਹਜ਼ਬੈਂਡਰੀ ਐਕਸਟੈਂਸ਼ਨ ਐਜੂਕੇਸ਼ਨ ਵਿਭਾਗ), ਡਾ. ਸਿਮਰਨਜੀਤ ਉਤਮ ਅਤੇ ਡਾ. ਮਨਿੰਦਰ ਸਿੰਘ (ਸਹਾਇਕ ਪ੍ਰੋਫੈਸਰ), ਡਾ. ਅਮਨਿੰਦਰ ਸਿੰਘ (ਸਹਾਇਕ ਪ੍ਰੋਫੈਸਰ, ਵੈਟਰਨਰੀ ਗਾਇਨੇਕੋਲੋਜੀ ਅਤੇ ਓਬਸਟੈਟਰਿਕਸ ਵਿਭਾਗ) ਅਤੇ ਡਾ. ਪਲਪ੍ਰੀਤ ਸਿੰਘ (ਸਹਾਇਕ ਪ੍ਰੋਫੈਸਰ, ਐਨੀਮਲ ਜੈਨੇਟਿਕਸ ਅਤੇ ਬ੍ਰੀਡਿੰਗ ਵਿਭਾਗ) ਨੇ ਨੁਮਾਇੰਦਗੀ ਕੀਤੀ।
ਉਨ੍ਹਾਂ ਕਿਹਾ ਕਿ ਇਸ ਮੌਕੇ ਗਡਵਾਸੂ ਦੇ ਉਪ ਕੁਲਪਤੀ ਡਾ. ਜੇ.ਪੀ.ਐਸ ਗਿੱਲ ਸਮੇਤ ਹੋਰ ਪ੍ਰਮੁੱਖ ਸਖ਼ਸ਼ੀਅਤਾਂ ਮੌਜ਼ੂਦ ਸਨ।ਕਿਸਾਨਾਂ ਨੇ ਟੀਕਾਕਰਨ ਦੇ ਸਮੇਂ-ਸਾਰਣੀ, ਨਕਲੀ ਗਰਭਧਾਰਣ, ਖਣਿਜ ਮਿਸ਼ਰਣ ਅਤੇ ਦੁੱਧ ਉਤਪਾਦਨ ’ਚ ਮੁੱਲ ਵਾਧੇ ਸਬੰਧੀ ਸਿੱਖਣ ’ਚ ਰੁਚੀ ਦਿਖਾਈ।ਮੇਲੇ ’ਚ ਆਏ ਕਿਸਾਨਾਂ ਨਾਲ ਬੀ.ਵੀ.ਐਸ.ਸੀ ਐਂਡ ਏ.ਐਚ ਦੇ ਅਖੀਰਲੇ ਸਾਲ ਦੇ ਇੰਟਰਨਸ਼ਿਪ ਵਿਦਿਆਰਥੀਆਂ ਨੇ ਵੀ ਗੱਲਬਾਤ ਕਰਕੇ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦਿੱਤੇ।
Check Also
ਵਧ ਰਹੀ ਗਰਮੀ ਦੇ ਮੱਦੇਨਜ਼ਰ ਥਾਣਾ ਸੁਲਤਾਨਵਿੰਡ ਵਲੋਂ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ
ਅੰਮ੍ਰਿਤਸਰ, 28 ਮਈ (ਸੁਖਬੀਰ ਸਿੰਘ) – ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵਲੋਂ ਵਧ ਰਹੀ ਗਰਮੀ ਨੂੰ ਧਿਆਨ …
Punjab Post Daily Online Newspaper & Print Media