ਅੰਮ੍ਰਿਤਸਰ, 28 ਮਈ (ਸੁਖਬੀਰ ਸਿੰਘ) – ਸੀਨੀਅਰ ਕਾਂਗਰਸੀ ਆਗੂ ਅਤੇ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਦਿਨੇਸ਼ ਬੱਸੀ ਵੱਲੋਂ ਯੂਥ ਕਾਂਗਰਸ ਦੇ ਸਮੇਂ
ਤੋਂ ਓਹਨਾਂ ਦੇ ਪੁਰਾਣੇ ਸਾਥੀ ਕੌਂਸਲਰ ਜਸਵਿੰਦਰ ਸ਼ੇਰਗਿੱਲ ਨੂੰ ਕਾਂਗਰਸ ਐਸ.ਸੀ ਬੋਰਡ ਦਾ ਵਾਈਸ ਚੇਅਰਮੈਨ ਨਿਯੁੱਕਤ ਹੋਣ ’ਤੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਦਿਨੇਸ਼ ਬੱਸੀ ਨੇ ਮੂੰਹ ਮਿੱਠਾ ਕਰਵਾ ਕੇ ਜਸਵਿੰਦਰ ਸ਼ੇਰਗਿੱਲ ਨੂੰ ਨਵੀਂ ਜਿੰਮੇਵਾਰੀ ਦੀ ਵਧਾਈ ਦਿੱਤੀ।ਉਨ੍ਹਾਂ ਨੇ ਕਿਹਾ ਕਿ ਜਸਵਿੰਦਰ ਸ਼ੇਰਗਿੱਲ ਹਮੇਸ਼ਾਂ ਪਾਰਟੀ ਦੇ ਇੱਕ ਸਮਰਪਿਤ, ਇਮਾਨਦਾਰ ਅਤੇ ਮਿਹਨਤੀ ਵਰਕਰ ਰਹੇ ਹਨ।ਉਹਨਾਂ ਨੇ ਯੂਥ ਕਾਂਗਰਸ ਤੋਂ ਲੈ ਕੇ ਅੱਜ ਤੱਕ ਹਰ ਮੰਚ ’ਤੇ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਤਨਦੇਹੀ ਨਾਲ ਕੰਮ ਕੀਤਾ ਹੈ।ਦਿਨੇਸ਼ ਬੱਸੀ ਨੇ ਵਿਸ਼ਵਾਸ਼ ਜਤਾਇਆ ਕਿ ਸ਼ੇਰਗਿੱਲ ਆਪਣੀ ਨਵੀਂ ਜਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਣਗੇ।ਇਸ ਮੌਕੇ ਨਰਿੰਦਰ ਲਵ, ਰਾਜਬੀਰ, ਮੰਗਾ ਅਤੇ ਸਾਗਰ ਆਦਿ ਹਾਜ਼ਰ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media