Thursday, June 25, 2026

ਵਿਧਾਇਕ ਡਾ. ਅਜੇ ਗੁਪਤਾ ਨੇ ਕੱਚੀਆਂ ਗਲੀਆਂ ਵਿੱਚ ਸੀਵਰੇਜ ਅਤੇ ਕੰਕਰੀਟ ਪਾਉਣ ਦਾ ਉਦਘਾਟਨ

ਅੰਮ੍ਰਿਤਸਰ, 2 ਜੂਨ (ਸੁਖਬੀਰ ਸਿੰਘ) – ਕੇਂਦਰੀ ਵਿਧਾਨ ਸਭਾ ਹਲਕੇ ਦੇ ਵਿਧਾਇਕ ਡਾ. ਅਜੇ ਗੁਪਤਾ ਨੇ ਅੱਜ ਅਨਗੜ੍ਹ਼ ਖੇਤਰ ਵਿੱਚ ਬਾਬਾ ਜੀਵਨ ਸਿੰਘ ਕਲੋਨੀ ਆਬਾਦੀ ਦੀਆਂ ਕੱਚੀਆਂ ਗਲੀਆਂ ਵਿੱਚ ਸੀਵਰੇਜ਼ ਅਤੇ ਕੰਕਰੀਟ ਪਾਉਣ ਲਈ ਵਿਕਾਸ ਕਾਰਜ਼ ਦਾ ਉਦਘਾਟਨ ਕੀਤਾ।ਵਿਧਾਇਕ ਡਾ. ਅਜੇ ਗੁਪਤਾ ਨੇ ਜਨਤਕ ਮੰਗ ਦੇ ਮੱਦੇਨਜ਼ਰ, ਇਥੇ ਵਿਕਾਸ ਕਾਰਜ਼ ਸ਼ੁਰੂ ਕੀਤੇ ਗਏ ਹਨ।ਪਹਿਲਾਂ ਕਿਸੇ ਨੇ ਇਸ ਵੱਲ ਧਿਆਨ ਨਹੀਂ ਸੀ ਦਿੱਤਾ।ਥੋੜ੍ਹੀ ਜਿਹੀ ਬਾਰਿਸ਼ ਵੀ ਇਨ੍ਹਾਂ ਗਲੀਆਂ ਨੂੰ ਚਿੱਕੜ ਨਾਲ ਭਰ ਦਿੰਦੀ ਹੈ।ਸੀਵਰੇਜ਼ ਦੀ ਘਾਟ ਕਾਰਨ ਇਸ ਖੇਤਰ ਦੇ ਵਸਨੀਕਾਂ ਨੂੰ ਗੁਜ਼ਾਰਾ ਕਰਨ ਲਈ ਸੰਘਰਸ਼ ਕਰਨਾ ਪੈ ਰਿਹਾ ਸੀ।
ਵਿਧਾਇਕ ਡਾ. ਗੁਪਤਾ ਨੇ ਕਿਹਾ ਕਿ ਕਿ ਕਰੋੜਾਂ ਰੁਪਏ ਦੇ ਵਿਕਾਸ ਕਾਰਜ਼ ਪਹਿਲਾਂ ਹੀ ਮਨਜ਼ੂਰ ਕੀਤੇ ਜਾ ਚੁੱਕੇ ਹਨ।ਜਿਨ੍ਹਾਂ ਇਲਾਕਿਆਂ ਵਿੱਚ ਵਿਕਾਸ ਕਾਰਜ਼ ਕੀਤੇ ਜਾਣੇ ਹਨ, ਉਨ੍ਹਾਂ ਲਈ ਟੈਂਡਰਿੰਗ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਕਾਰਜਸ਼ੈਲੀ ਤੋਂ ਪ੍ਰਭਾਵਿਤ ਹੋ ਕੇ ਸੈਂਕੜੇ ਪਰਿਵਾਰ ਆਪਣੀਆਂ ਰਵਾਇਤੀ ਪਾਰਟੀਆਂ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ।ਜਿੰਨ੍ਹਾਂ ਦਾ ਵਿਧਾਇਕ ਡਾ. ਗੁਪਤਾ ਨੇ ਸਵਾਗਤ ਕੀਤਾ।ਇਸ ਮੌਕੇ ਬਲਾਕ ਮੁਖੀ ਗੁਰਦਾਸ ਸਿੰਘ, ਸਨਪ੍ਰੀਤ ਸਿੰਘ ਭਾਟੀਆ, ਸਾਜਨ ਕੁਮਾਰ, ਬਖਸ਼ੀਸ਼ ਸਿੰਘ, ਲਖਵਿੰਦਰ ਸਿੰਘ, ਮਨੂ ਕੁਮਾਰ, ਵਿਮਲ ਕੁਮਾਰ ਅਤੇ ਵੱਡੀ ਗਿਣਤੀ ‘ਚ ਇਲਾਕਾ ਨਿਵਾਸੀ ਮੌਜ਼ੂਦ ਸਨ।

 

Check Also

12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ

ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …