Friday, June 5, 2026

ਖ਼ਾਲਸਾ ਕਾਲਜ ਵੈਟਰਨਰੀ ਨੇ ਦੁਧਾਰੂ ਪਸ਼ੂਆਂ ਦੀ ਸੰਭਾਲ ਸਬੰਧੀ ਸੈਮੀਨਾਰ ਕਰਵਾਇਆ

ਅੰਮ੍ਰਿਤਸਰ, 5 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਵੱਲੋਂ ਪੰਜਾਬ ਦੇ ਗਰਮੀ ਦੇ ਮੌਸਮ ਦੌਰਾਨ ਦੁੱਧ ਵਾਲੇ ਪਸ਼ੂਆਂ ਦੀ ਸਾਂਭ-ਸੰਭਾਲ ਸਬੰਧੀ ਸੈਮੀਨਾਰ ਕਰਵਾਇਆ ਗਿਆ।ਕਾਲਜ ਪ੍ਰਿੰਸੀਪਲ ਡਾ. ਹਰੀਸ਼ ਕੁਮਾਰ ਵਰਮਾ ਉਦੇਸ਼ ਪਸ਼ੂ ਪਾਲਕਾਂ ਨੂੰ ਗਰਮੀਆਂ ’ਚ ਪਸ਼ੂਆਂ ਦੀ ਸਹੀ ਦੇਖ-ਭਾਲ ਅਤੇ ਹੀਟ ਸਟਰੈਸ ਤੋਂ ਬਚਾਅ ਲਈ ਜਾਗਰੂਕ ਕਰਨਾ ਸੀ।
ਸੈਮੀਨਾਰ ਦਾ ਉਦਘਾਟਨ ਕਰਨ ਉਪਰੰਤ ਡਾ. ਵਰਮਾ ਨੇ ਕਿਹਾ ਕਿ ਪੰਜਾਬ ’ਚ ਗਰਮੀਆਂ ਦੌਰਾਨ ਬਹੁਤ ਜ਼ਿਆਦਾ ਤਾਪਮਾਨ, ਗਰਮ ਹਵਾਵਾਂ (ਲੂ) ਅਤੇ ਨਮੀ ਕਾਰਨ ਦੁੱਧ ਵਾਲੇ ਪਸ਼ੂਆਂ ਨੂੰ ਹੀਟ ਸਟਰੈਸ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਨਾਲ ਦੁੱਧ ਉਤਪਾਦਨ ’ਚ 5 ਤੋਂ 15 ਫੀਸਦੀ ਤੱਕ ਕਮੀ ਆ ਸਕਦੀ ਹੈ।ਇਸ ਕਾਰਨ ਡੇਅਰੀ ਕਿਸਾਨਾਂ ਨੂੰ ਆਰਥਿਕ ਨੁਕਸਾਨ ਝੱਲਣਾ ਪੈਂਦਾ ਹੈ।ਉਨ੍ਹਾਂ ਕਿਹਾ ਕਿ 20 ਦੁੱਧਾਰੂ ਪਸ਼ੂਆਂ ਵਾਲੇ ਫਾਰਮ ਨੂੰ ਇਕ ਦਿਨ ’ਚ ਲਗਭਗ 2 ਤੋਂ 4 ਹਜ਼ਾਰ ਰੁਪਏ ਤਕ ਦਾ ਨੁਕਸਾਨ ਹੋ ਸਕਦਾ ਹੈ।ਉਨ੍ਹਾਂ ਕਿਹਾ ਕਿ ਸੈਮੀਨਾਰ ਦੌਰਾਨ ਡਾ. ਹੈਪਲਰਾਜ ਸਿੰਘ ਅਤੇ ਲਾਈਵਸਟਾਕ ਫਾਰਮ ਕੰਪਲੈਕਸ ਦੀ ਟੀਮ ਨੇ ਪਸ਼ੂ ਪਾਲਕਾਂ ਲਈ ਸੁਝਾਅ ਸਾਂਝੇ ਕਰਦਿਆਂ ਕਿਹਾ ਕਿ ਮੱਝਾਂ ਅਤੇ ਗਾਂਵਾਂ ਨੂੰ ਗਰਮੀਆਂ ’ਚ ਵਾਰ-ਵਾਰ ਪਾਣੀ ਦੀ ਲੋੜ ਹੁੰਦੀ ਹੈ, ਜਿਸ ਲਈ ਠੰਢਾ ਅਤੇ ਸਾਫ਼ ਪਾਣੀ ਹਰੇਕ ਸਮੇਂ ਉਪਲੱਬਧ ਕਰਵਾਉਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਧੁੱਪ ਤੋਂ ਬਚਾਅ ਲਈ ਖਾਸ ਕਰਕੇ ਸਵੇਰੇ 11:00 ਵਜੇ ਤੋਂ ਸ਼ਾਮ 4:00 ਵਜੇ ਤੱਕ ਪਸ਼ੂਆਂ ਨੂੰ ਛਾਂਦਾਰ ਸ਼ੈਡਾਂ, ਦਰੱਖਤਾਂ ਜਾਂ ਹਰੇ ਸ਼ੈਡ ਨੈਟ ਹੇਠ ਰੱਖੋ।
ਉਨ੍ਹਾਂ ਕਿਹਾ ਕਿ ਪਖੇ, ਫੌਗਰ ਅਤੇ ਸਪ੍ਰਿੰਕਲਰ ਦੀ ਵਰਤੋ ਨਾਲ ਸ਼ੈਡਾਂ ’ਚ ਠੰਢਕ ਅਤੇ ਹਵਾਦਾਰੀ ਨਾਲ ਹੀਟ ਸਟਰਸ ਘਟਦਾ ਹੈ ਅਤੇ ਦੁੱਧ ਉਤਪਾਦਨ ਬਰਕਰਾਰ ਰਹਿੰਦਾ ਹੈ। ਉਨ੍ਹਾਂ ਮੱਝਾਂ ਨੂੰ ਨਹਾਉਣ ਜਾਂ ਛੱਪੜ ’ਚ ਬੈਠਣ ਸਬੰਧੀ ਕਿਹਾ ਕਿ ਇਸ ਨਾਲ ਉਨ੍ਹਾਂ ਦਾ ਸਰੀਰਿਕ ਤਾਪਮਾਨ ਨਿਯੰਤਰਿਤ ਰਹਿੰਦਾ ਹੈ ਅਤੇ ਖੁਰਾਕ ਖਾਣ ਦੀ ਸਮਰੱਥਾ ਵੱਧਦੀ ਹੈ। ਇਸ ਤੋਂ ਇਲਾਵਾ ਸਵੇਰੇ ਅਤੇ ਸ਼ਾਮ ਦੇ ਸਮੇਂ ਖੁਰਾਕ ’ਚ ਹਰਾ ਚਾਰਾ, ਸਾਈਲੇਜ ਅਤੇ ਦਾਣਾ ਠੰਢੇ ਸਮੇਂ ਦੇਣ ਨਾਲ ਪਾਚਣ ਸ਼ਕਤੀ ਬਿਹਤਰ ਰਹਿੰਦੀ ਹੈ।
ਉਨ੍ਹਾਂ ਕਿਹਾ ਕਿ ਪਸੀਨੇ ਅਤੇ ਹਾਫਣ ਕਾਰਨ ਸਰੀਰ ’ਚ ਲੂਣ ਅਤੇ ਖਣਿਜਾਂ ਦੀ ਘਾਟ ਪੂਰੀ ਕਰਨ ਲਈ ਵੈਟਰਨਰੀ ਡਾਕਟਰ ਦੀ ਸਲਾਹ ਅਨੁਸਾਰ ਖਣਿਜ ਮਿਸ਼ਰਣ ਅਤੇ ਇਲੈਕਟ੍ਰੋਲਾਈਟ ਦੀ ਵਰਤੋਂ ਕਰੋ।ਇਸ ਸਮੇਂ ਹਿਮੋਰੈਜਿਕ ਸੈਪਟੀਸੀਮੀਆ (ਐਚ.ਐਸ) ਜਾਂ ‘ਗਲ ਘੋਟੂ’ ਬਿਮਾਰੀ ਤੋਂ ਬਚਾਅ ਲਈ ਟੀਕਾਕਰਨ ਕਰਵਾਉਣਾ ਬਹੁਤ ਜ਼ਰੂਰੀ ਹੈ।ਡਾ. ਵਰਮਾ ਨੇ ਸਫ਼ਾਈ ਰ ਖਣ, ਮੱਖੀਆਂ ਤੇ ਚਿੱਚੜਾਂ ’ਤੇ ਕਾਬੂ ਪਾਉਣ ਸਬੰਧੀ ਹਦਾਇਤ ਕਰਦੇ ਹੋਏ ਕਿਹਾ ਕਿ ਗਰਮ ਅਤੇ ਨਮੀ ਵਾਲੇ ਮੌਸਮ ’ਚ ਬਿਮਾਰੀਆਂ ਦਾ ਖਤਰਾ ਵਧ ਜਾਂਦਾ ਹੈ।ਉਨ੍ਹਾਂ ਕਿਹਾ ਕਿ ਵੱਧ ਦੁੱਧ ਦੇਣ ਵਾਲੀਆਂ ਮੱਝਾਂ, ਗਾਂਵਾਂ, ਨੰਨੇ ਵੱਛੇ, ਗਰਭਵਤੀ ਪਸ਼ੂ, ਪੋਲਟਰੀ ਪੰਛੀਆਂ ਅਤੇ ਬਿਮਾਰ ਜਾਂ ਕਮਜ਼ੋਰ ਪਸ਼ੂਆਂ ਦੀ ਵਿਸ਼ੇਸ਼ ਦੇਖਭਾਲ ਕਰਨ ਦੀ ਲੋੜ ਹੁੰਦੀ ਹੈ।ਕਾਲਜ ਹਸਪਤਾਲ 24 ਘੰਟੇ ਪੂਰੇ ਹਫ਼ਤੇ ਸੇਵਾਵਾਂ ਪ੍ਰਦਾਨ ਕਰਦਾ ਹੈ ਅਤੇ ਕਾਲਜ ਵਲੋਂ ਡੇਅਰੀ ਫਾਰਮਿੰਗ ਸਬੰਧੀ ਸਿਖਲਾਈ ਵੀ ਦਿੱਤੀ ਜਾਂਦੀ ਹੈ।ਪਸ਼ੂ ਪਾਲਕ ਹੋਰ ਜਾਣਕਾਰੀ ਲਈ 0183-2994595 ’ਤੇ ਸੰਪਰਕ ਕਰ ਸਕਦੇ ਹਨ।

 

 

Check Also

ਜੂਨ 1984 ਦੇ ਘੱਲੂਘਾਰੇ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਆਰੰਭ

ਅੰਮ੍ਰਿਤਸਰ, 4 ਜੂਨ (ਜਗਦੀਪ ਸਿੰਘ) – ਜੂਨ 1984 ’ਚ ਸਮੇਂ ਦੀ ਕਾਂਗਰਸ ਸਰਕਾਰ ਵੱਲੋਂ ਸੱਚਖੰਡ …