Monday, July 27, 2026

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਾਂਝੀ ਦਾਖਲਾ ਪ੍ਰੀਖਿਆ ‘ਚ ਬੈਠੇ 2677 ਵਿਦਿਆਰਥੀ

ਅੰਮ੍ਰਿਤਸਰ, 26 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਵਾਈਸ ਚਾਂਸਲਰ ਡਾ. ਕਰਮਜੀਤ ਸਿੰਘ ਦੀ ਦੂਰਅੰਦੇਸ਼ੀ ਅਗਵਾਈ ਹੇਠ ਯੂਨੀਵਰਸਿਟੀ ਦੀ ਸਾਂਝੀ ਦਾਖਲਾ ਪ੍ਰੀਖਿਆ-2026 ਸਫਲਤਾਪੂਰਵਕ ਕਰਵਾਈ ਗਈ।ਇਸ ਪ੍ਰਵੇਸ਼ ਪ੍ਰੀਖਿਆ ਲਈ 10 ਵੱਖ-ਵੱਖ ਪ੍ਰੀਖਿਆ ਕੇਂਦਰ ਸਥਾਪਿਤ ਕੀਤੇ ਗਏ ਸਨ।
ਇਸ ਪ੍ਰੀਖਿਆ ਵਿੱਚ ਕੁੱਲ 2677 ਵਿਦਿਆਰਥੀਆਂ ਨੇ ਭਾਗ ਲਿਆ।ਵਿਗਿਆਨ ਅਤੇ ਇੰਜੀਨੀਅਰਿੰਗ ਵਿਭਾਗਾਂ ਦੇ ਵੱਖ-ਵੱਖ ਕੋਰਸਾਂ ਵਿੱਚ ਦਾਖਲੇ ਲਈ ਕਰਵਾਈ ਗਈ ਪ੍ਰੀਖਿਆ ਵਿੱਚ ਮਾਸਟਰ ਆਫ ਸਾਇੰਸ ਇਨ ਬੋਟਨੀ, ਕੈਮਿਸਟਰੀ, ਐਨਵਾਇਰਨਮੈਂਟਲ ਸਾਇੰਸ, ਫੂਡ ਟੈਕਨਾਲੋਜੀ, ਹਿਊਮਨ ਜੈਨੇਟਿਕਸ, ਮੈਥੇਮੈਟਿਕਸ, ਮਾਈਕ੍ਰੋਬਾਇਓਲੋਜੀ, ਫਿਜ਼ਿਕਸ ਅਤੇ ਜੁਆਲੋਜੀ ਤੋਂ ਇਲਾਵਾ ਐਗਰੀਕਲਚਰ, ਫਾਰਮੇਸੀ, ਕੰਪਿਊਟਰ ਇੰਜੀਨੀਅਰਿੰਗ, ਫੂਡ ਟੈਕਨਾਲੋਜੀ, ਟੈਕਸਟਾਈਲ ਪ੍ਰੋਸੈਸਿੰਗ ਟੈਕਨਾਲੋਜੀ ਅਤੇ ਆਰਟੀਫ਼ੀਸ਼ਲ ਇੰਟੈਲੀਜੈਂਸ ਤੇ ਰੋਬੋਟਿਕਸ ਇੰਜੀਨੀਅਰਿੰਗ ਅਤੇ ਅਰਬਨ ਐਂਡ ਰੀਜ਼ਨਲ ਪਲਾਨਿੰਗ ਦੇ ਕੋਰਸ ਸ਼ਾਮਲ ਹਨ।
ਪ੍ਰੀਖਿਆ ਪ੍ਰਕਿਰਿਆ ਦਾ ਸੰਚਾਲਨ ਪ੍ਰੋ. ਅਮਨ ਮਹਾਜਨ (ਕੋਆਰਡੀਨੇਟਰ) ਅਤੇ ਡਾ. ਸਚਿਨ ਕੁਮਾਰ (ਡਿਪਟੀ ਕੋਆਰਡੀਨੇਟਰ) ਦੀ ਦੇਖ-ਰੇਖ ਹੇਠ ਕੀਤਾ ਗਿਆ।ਯੂਨੀਵਰਸਿਟੀ ਪ੍ਰਸ਼ਾਸਨ ਨੇ ਦੱਸਿਆ ਕਿ ਪ੍ਰੀਖਿਆ ਦਾ ਨਤੀਜਾ ਯੂਨੀਵਰਸਿਟੀ ਦੀ ਵੈਬਸਾਈਟ ਅਤੇ ਦਾਖਲਾ ਪੋਰਟਲ ’ਤੇ ਅਪਲੋਡ ਕਰ ਦਿੱਤਾ ਗਿਆ ਹੈ।ਰੈਂਕ ਅਤੇ ਵਰਗ ਅਨੁਸਾਰ ਕਾਊਂਸਲਿੰਗ ਦਾ ਸ਼ਡਿਊਲ ਵੀ ਉਪਲੱਬਧ ਹੈ।ਵਿਦਿਆਰਥੀ ਆਪਣੀ ਆਈਡੀ ਅਤੇ ਪਾਸਵਰਡ ਰਾਹੀਂ ਨਤੀਜਾ ਵੇਖ ਸਕਦੇ ਹਨ।
ਪ੍ਰੋ. ਮਹਾਜਨ ਨੇ ਦੱਸਿਆ ਕਿ ਪ੍ਰੀਖਿਆ ਆਧਾਰਿਤ ਦਾਖਲਿਆਂ ਲਈ ਕਾਊਂਸਲਿੰਗ 3 ਜੁਲਾਈ 2026 ਤੋਂ ਯੂਨੀਵਰਸਿਟੀ ਦੇ ਗੁਰੂ ਨਾਨਕ ਭਵਨ ਵਿੱਚ ਸ਼ੁਰੂ ਹੋਵੇਗੀ।ਉਮੀਦਵਾਰਾਂ ਨੂੰ ਆਪਣੇ ਸਾਰੇ ਅਸਲ ਦਸਤਾਵੇਜ਼ਾਂ ਸਮੇਤ ਨਿਰਧਾਰਿਤ ਮਿਤੀ ਅਤੇ ਸਮੇਂ ਅਨੁਸਾਰ ਹਾਜ਼ਰ ਹੋਣ ਲਈ ਕਿਹਾ ਗਿਆ ਹੈ।

 

Check Also

ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …