ਅੰਮ੍ਰਿਤਸਰ, 1 ਜੁਲਾਈ (ਸੁਖਬੀਰ ਸਿੰਘ) – ਦੱਖਣੀ ਜ਼ੋਨ ਅਧੀਨ ਤਰਨ ਤਾਰਨ ਰੋਡ ’ਤੇ ਵਿਸ਼ੇਸ਼ ਇਨਫੋਰਸਮੈਂਟ ਮੁਹਿੰਮ ਚਲਾਈ ਗਈ।ਇਸ ਦੌਰਾਨ ਸੜਕਾਂ ’ਤੇ ਕੂੜਾ
ਸੁੱਟ ਕੇ ਗੰਦਗੀ ਅਤੇ ਅਸਵੱਛ ਹਾਲਾਤ ਪੈਦਾ ਕਰਨ ਵਾਲੇ ਵਿਅਕਤੀਆਂ ਅਤੇ ਵਪਾਰਕ ਅਦਾਰਿਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਗਈ।ਸਿਹਤ ਅਧਿਕਾਰੀ ਡਾ. ਯੋਗੇਸ਼ ਅਰੋੜਾ ਦੀ ਨਿਗਰਾਨੀ ਹੇਠ ਮੁੱਖ ਸੈਨੀਟੇਸ਼ਨ ਅਫ਼ਸਰ ਜੇ.ਪੀ ਬੱਬਰ, ਮੁੱਖ ਸੈਨੀਟੇਸ਼ਨ ਇੰਸਪੈਕਟਰ ਰਮਨ ਕੁਮਾਰ, ਸੈਨੀਟੇਸ਼ਨ ਇੰਸਪੈਕਟਰ ਰਾਜਨ ਅਤੇ ਹੋਰ ਅਧਿਕਾਰੀਆਂ ਦੀ ਟੀਮ ਨੇ ਇਲਾਕੇ ਦਾ ਨਿਰੀਖਣ ਕੀਤਾ।ਜਾਂਚ ਦੌਰਾਨ ਕਈ ਵਪਾਰਕ ਅਦਾਰੇ ਮਿਊਂਸਪਲ ਸੋਲਿਡ ਵੇਸਟ ਮੈਨੇਜਮੈਂਟ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਪਾਏ ਗਏ, ਜਿਨ੍ਹਾਂ ਦੇ 11 ਚਲਾਨ ਕੀਤੇ ਗਏ।
ਜਿਨ੍ਹਾਂ ਅਦਾਰਿਆਂ ਦੇ ਚਲਾਨ ਕੀਤੇ ਗਏ ਉਨ੍ਹਾਂ ਵਿੱਚ ਗਰੋਵਰ ਬੇਕਰੀ, ਸੰਗਤ ਰਸੋਈ, ਬਾਬਾ ਮੈਡੀਕੋਜ਼, ਹਰੀ ਬੀਕਾਨੇਰ ਸਵੀਟਸ ਸਮੇਤ ਹੋਰ ਅਦਾਰੇ ਸ਼ਾਮਲ ਹਨ।ਸਾਰੇ ਦੁਕਾਨਦਾਰਾਂ ਨੂੰ ਆਪਣੇ ਅਦਾਰਿਆਂ ਦੇ ਬਾਹਰ ਸਫ਼ਾਈ ਬਣਾਈ ਰੱਖਣ ਅਤੇ ਕੂੜੇ ਦਾ ਵਿਗਿਆਨਕ ਅਤੇ ਨਿਯਮਾਂ ਅਨੁਸਾਰ ਨਿਪਟਾਰਾ ਯਕੀਨੀ ਬਣਾਉਣ ਲਈ ਨਿਰਦੇਸ਼ ਦਿੱਤੇ ਗਏ।
ਨਗਰ ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਨਗਰ ਨਿਗਮ ਵਲੋਂ ਸੜਕਾਂ ’ਤੇ ਕੜਾ ਸੁੱਟਣ, ਖੁੱਲ੍ਹੇ ਵਿੱਚ ਕਚਰਾ ਡੰਪ ਕਰਨ ਅਤੇ ਜਨਤਕ ਸਫ਼ਾਈ ਨੂੰ ਪ੍ਰਭਾਵਿਤ ਕਰਨ ਵਾਲੀਆਂ ਗਤੀਵਿਧੀਆਂ ਖਿ਼ਲਾਫ਼ ਜ਼ੀਰੋ ਟਾਲਰੈਂਸ ਨੀਤੀ ਅਪਣਾਈ ਗਈ ਹੈ।ਉਨ੍ਹਾਂ ਚੇਤਾਵਨੀ ਦਿੱਤੀ ਕਿ ਦੁਬਾਰਾ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿ਼ਲਾਫ਼ ਹੋਰ ਸਖ਼ਤ ਕਾਨੂੰਨੀ ਕਾਰਵਾਈ, ਵੱਧ ਜੁਰਮਾਨੇ ਅਤੇ ਲੋੜ ਪੈਣ ’ਤੇ ਮੁਕੱਦਮਾ ਵੀ ਦਰਜ਼ ਕੀਤਾ ਜਾਵੇਗਾ।
ਉਨ੍ਹਾਂ ਦੁਕਾਨਦਾਰਾਂ, ਵਪਾਰਕ ਅਦਾਰਿਆਂ ਅਤੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਨਿਰਧਾਰਿਤ ਡਸਟਬਿਨਾਂ ਦੀ ਵਰਤੋਂ ਕਰਨ, ਸੜਕਾਂ ਅਤੇ ਜਨਤਕ ਥਾਵਾਂ ’ਤੇ ਕੂੜਾ ਨਾ ਸੁੱਟਣ ਅਤੇ ਸ਼ਹਿਰ ਨੂੰ ਸਾਫ਼-ਸੁਥਰਾ ਰੱਖਣ ਵਿੱਚ ਨਗਰ ਨਿਗਮ ਦਾ ਸਹਿਯੋਗ ਕਰਨ।ਇਹ ਮੁਹਿੰਮ ਦੱਖਣੀ ਜ਼ੋਨ ਦੀ ਸੈਨੀਟੇਸ਼ਨ ਟੀਮ ਵੱਲੋਂ ਸੀਨੀਅਰ ਅਧਿਕਾਰੀਆਂ ਦੀ ਨਿਗਰਾਨੀ ਹੇਠ ਚਲਾਈ ਗਈ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media