ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅਕਾਦਮਿਕ ਵਿਭਾਗਾਂ ਦੇ ਮੁਖੀਆਂ ਦੀ ਨਿਯੁੱਕਤੀ ਕੀਤੀ
ਗਈ ਹੈ।ਇਹਨਾਂ ਨਵ-ਨਿਯੁੱਕਤ ਮੁਖੀਆਂ ਨੇ ਅੱਜ ਵਿਭਾਗ ਵਿਖੇ ਆਪਣਾ ਅਹੁੱਦਾ ਸੰਭਾਲ ਲਿਆ।
ਰਜਿਸਟਰਾਰ ਡਾ. ਕੇ.ਐਸ ਚਾਹਲ ਨੇ ਦੱਸਿਆ ਕਿ ਡਾ. ਸਤਵਿੰਦਰ ਜੀਤ ਕੌਰ ਨੂੰ ਬੋਟੈਨਿਕਲ ਐਂਡ ਇਨਵਾਇਰਨਮੈਂਟਲ ਸਾਇੰਸਿਜ਼ ਵਿਭਾਗ, ਡਾ. ਸਮਨੀਤ ਕੌਰ ਨੂੰ ਅੰਗਰੇਜ਼ੀ ਵਿਭਾਗ, ਡਾ. ਸਰਬਜੀਤ ਕੌਰ ਨੂੰ ਫਾਰਮਾਸਿਊਟੀਕਲ ਸਾਇੰਸਿਜ਼ ਵਿਭਾਗ, ਡਾ. ਸਤਨਾਮ ਸਿੰਘ ਨੂੰ ਰਾਜਨੀਤੀ ਸ਼ਾਸਤਰ ਵਿਭਾਗ ਅਤੇ ਡਾ. ਸੁਨੀਲ ਨੂੰ ਹਿੰਦੀ ਵਿਭਾਗ ਦਾ ਮੁਖੀ ਨਿਯੁੱਕਤ ਕੀਤਾ ਗਿਆ ਹੈ।ਇਸ ਤੋਂ ਇਲਾਵਾ ਡਾ. ਬੂਟਾ ਸਿੰਘ ਨੂੰ ਇੰਜੀਨੀਅਰਿੰਗ ਅਤੇ ਟੈਕਨੋਲੋਜੀ ਵਿਭਾਗ ਗੁਰੂ ਨਾਨਕ ਦੇਵ ਯੂਨੀਵਰਸਿਟੀ ਰੀਜ਼ਨਲ ਕੈਂਪਸ ਜਲੰਧਰ ਦਾ ਮੁਖੀ ਨਿਯੁੱਕਤ ਕੀਤਾ ਗਿਆ ਹੈ।
ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਨੇ ਨਵ-ਨਿਯੁਕਤ ਵਿਭਾਗ ਮੁਖੀਆਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਅਗਵਾਈ ਹੇਠ ਵਿਭਾਗ ਅਕਾਦਮਿਕ ਉਨਤੀ, ਖੋਜ਼ ਅਤੇ ਨਵੀਨਤਾ ਦੇ ਖੇਤਰ ਵਿੱਚ ਹੋਰ ਉਚਾਈਆਂ ਹਾਸਲ ਕਰਨਗੇ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media