ਅੰਮ੍ਰਿਤਸਰ, 9 ਜੁਲਾਈ (ਸੁਖਬੀਰ ਸਿੰਘ) – ਨਗਰ ਨਿਗਮ ਐਸਟੇਟ ਵਿੰਗ ਵਲੋਂ ਲੋਹਗੜ੍ਹ ਗੇਟ ਅਤੇ ਹਰੀਪੁਰਾ ਇਲਾਕੇ ਵਿਚ ਸਰਕਾਰੀ ਜ਼ਮੀਨ ਨੂੰ ਨਾਜਾਇਜ਼
ਕਬਜਿਆਂ ਤੋਂ ਮੁਕਤ ਕਰਵਾਉਣ ਅਤੇ ਲੋਕਾਂ ਦੀ ਆਵਾਜਾਈ ਨੂੰ ਸੁਚਾਰੂ ਬਣਾਉਣ ਲਈ ਵਿਸ਼ੇਸ਼ ਐਂਟੀ-ਐਨਕਰੋਚਮੈਂਟ ਮੁਹਿੰਮ ਚਲਾਈ ਗਈ।ਸਕੱਤਰ-ਕਮ-ਐਸਟੇਟ ਅਫ਼ਸਰ ਸੁਸ਼ਾਂਤ ਭਾਟੀਆ ਅਤੇ ਐਸਟੇਟ ਅਫ਼ਸਰ ਧਰਮਿੰਦਰਜੀਤ ਸਿੰਘ ਦੀ ਨਿਗਰਾਨੀ ਹੇਠ ਚਲਾਈ ਗਈ ਇਸ ਮੁਹਿੰਮ ਵਿੱਚ ਐਸਟੇਟ ਇੰਸਪੈਕਟਰ ਪ੍ਰੀਤੀ ਚੌਹਾਨ ਅਤੇ ਅਮਨ ਕੁਮਾਰ ਸਮੇਤ ਐਸਟੇਟ ਟੀਮ ਨੇ ਸਰਗਰਮ ਭੂਮਿਕਾ ਨਿਭਾਈ।ਨਗਰ ਨਿਗਮ ਵਲੋਂ ਜਾਰੀ ਬਿਆਨ ਵਿੱਚ ਐਸਟੇਟ ਟੀਮ ਨੇ ਦੱਸਿਆ ਹੈ ਕਿ ਦੋ ਔਰਤਾਂ ਨੇ ਲੋਹਗੜ੍ਹ ਗੇਟ ਗਊਸ਼ਾਲਾ ਦੇ ਸਾਹਮਣੇ ਸੜਕ ਕਿਨਾਰੇ ਅਸਥਾਈ ਝੁੱਗੀ ਬਣਾ ਕੇ ਸਰਕਾਰੀ ਜ਼ਮੀਨ ’ਤੇ ਨਾਜਾਇਣ ਕਬਜ਼ਾ ਕੀਤਾ ਹੋਇਆ ਸੀ ਅਤੇ ਉਸ ਨੂੰ ਆਪਣੇ ਰਹਿਣ ਲਈ ਵਰਤ ਰਹੀਆਂ ਸਨ।ਉਨ੍ਹਾਂ ਵੱਲੋਂ ਉਥੇ ਕਈ ਕੁੱਤੇ ਵੀ ਰੱਖੇ ਹੋਏ ਸਨ, ਜਿਸ ਕਾਰਨ ਲੋਕਾਂ ਨੂੰ ਆਉਣ-ਜਾਣ ਵਿੱਚ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਸੀ।ਐਸਟੇਟ ਟੀਮ ਨੇ ਨਾਜਾਇਜ਼ ਢਾਂਚਾ ਹਟਾ ਕੇ ਮੌਕੇ ਤੋਂ ਮਿਲਿਆ ਸਮਾਨ ਨਿਯਮਾਂ ਅਨੁਸਾਰ ਜ਼਼ਬਤ ਕਰ ਲਿਆ।ਕਾਰਵਾਈ ਦੌਰਾਨ ਦੋਵਾਂ ਔਰਤਾਂ ਨੇ ਕਥਿਤ ਤੌਰ ’ਤੇ ਐਸਟੇਟ ਟੀਮ ਨਾਲ ਬਦਸਲੂਕੀ ਕੀਤੀ ਅਤੇ ਸਰਕਾਰੀ ਅਧਿਕਾਰੀਆਂ ਨੂੰ ਉਨ੍ਹਾਂ ਦੀ ਡਿਊਟੀ ਨਿਭਾਉਣ ਤੋਂ ਰੋਕਣ ਦੀ ਕੋਸ਼ਿਸ਼਼ ਕੀਤੀ।ਉਨ੍ਹਾਂ ਕਿਹਾ ਕਿ ਇੱਕ ਔਰਤ ਨੇ ਕਾਰਵਾਈ ਰੁਕਵਾਉਣ ਲਈ ਖੁਦਕੁਸ਼ੀ ਕਰਨ ਦੀ ਧਮਕੀ ਵੀ ਦਿੱਤੀ।ਇਸ ਦੇ ਬਾਵਜ਼ੂਦ ਐਸਟੇਟ ਟੀਮ ਨੇ ਪੂਰੇ ਧੀਰਜ ਅਤੇ ਸੰਜ਼ਮ ਨਾਲ ਨਿਯਮਾਂ ਅਨੁਸਾਰ ਕਾਰਵਾਈ ਕਰਦਿਆਂ ਨਾਜਾਇਜ਼ ਕਬਜ਼ਾ ਸਫਲਤਾਪੂਰਵਕ ਹਟਾ ਦਿੱਤਾ।ਇਸੇ ਮੁਹਿੰਮ ਤਹਿਤ ਹਰਿਪੁਰਾ ਇਲਾਕੇ ਵਿੱਚੋਂ ਵੀ ਨਾਜਾਇਜ਼ ਕਬਜ਼ੇ ਹਟਾ ਕੇ ਸਰਕਾਰੀ ਜ਼ਮੀਨ ਨੂੰ ਖਾਲੀ ਕਰਵਾਇਆ ਗਿਆ।
ਬਿਆਨ ‘ਚ ਨਗਰ ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਨਗਰ ਨਿਗਮ ਅੰਮ੍ਰਿਤਸਰ ਸਰਕਾਰੀ ਸੜਕਾਂ, ਫੁੱਟਪਾਥਾਂ ਅਤੇ ਜਨਤਕ ਜ਼ਮੀਨਾਂ ਨੂੰ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਰਖਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।ਉਨ੍ਹਾਂ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਸਰਕਾਰੀ ਜ਼ਮੀਨ ’ਤੇ ਗੈਰਕਾਨੂੰਨੀ ਕਬਜ਼ਾ ਕਰਨ ਜਾਂ ਸਰਕਾਰੀ ਅਧਿਕਾਰੀਆਂ ਨੂੰ ਉਨ੍ਹਾਂ ਦੀ ਕਾਨੂੰਨੀ ਡਿਊਟੀ ਨਿਭਾਉਣ ਤੋਂ ਰੋਕਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
Check Also
ਫਿਲਮ ‘ਸਤਲੁਜ’ ’ਤੇ ਰੋਕ ਦੇ ਵਿਰੁੱਧ 10 ਜੁਲਾਈ ਨੂੰ ਸ਼੍ਰੋਮਣੀ ਕਮੇਟੀ ਕਰੇਗੀ ਰੋਸ ਮਾਰਚ- ਧਾਮੀ
ਅੰਮ੍ਰਿਤਸਰ, 9 ਜੁਲਾਈ (ਜਗਦੀਪ ਸਿੰਘ) -ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ ਅਤੇ ਸਿੱਖਾਂ ਨਾਲ ਹੋਈਆਂ …
Punjab Post Daily Online Newspaper & Print Media