ਅੰਮ੍ਰਿਤਸਰ, 1 ਅਗਸਤ (ਜਗਦੀਪ ਸਿੰਘ) – ਵੀਹਵੀਂ ਸਦੀ ਦੇ ਮਹਾਨ ਦਰਵੇਸ਼ ਤੇ ਸਮਾਜ ਸੇਵੀ, ਵਾਤਾਵਰਣ ਪ੍ਰੇਮੀ, ਭਗਤ ਪੂਰਨ ਸਿੰਘ ਜੀ ਬਾਨੀ ਪਿੰਗਲਵਾੜਾ
ਅੰਮ੍ਰਿਤਸਰ ਦੀ 34ਵੀਂ ਬਰਸੀ 3 ਅਗਸਤ ਤੋਂ 5 ਅਗਸਤ 2026 ਨੂੰ ਹਰ ਸਾਲ ਦੀ ਤਰ੍ਹਾਂ ਇਸ ਵਾਰ ਮਾਨਾਂਵਾਲਾ ਬ੍ਰਾਂਚ ਅਤੇ ਮੁੱਖ ਦਫ਼ਤਰ ਜੀ.ਟੀ ਰੋਡ ਅੰਮ੍ਰਿਤਸਰ ਵਿਖੇ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਜਾ ਰਹੀ ਹੈ।
ਭਗਤ ਜੀ ਦੀ ਸੋਚ ‘ਤੇ ਪਹਿਰਾ ਦਿੰਦੀ ਹੋਈ ਪਿੰਗਲਵਾੜਾ ਸੰਸਥਾ, ਅੱਜ ਦੀਨ ਦੁਖੀਆਂ ਲਈ ਆਸਰਾ ਅਤੇ ਸਮਾਜ ਲਈ ਚਾਨਣ ਮੁਨਾਰਾ ਹੈ।ਬਰਸੀ ਦੇ ਸਮਾਰੋਹ ਮੌਕੇ ਸਮਾਜ ਪ੍ਰਤੀ ਕੀਤੇ ਕਾਰਜ ਅਤੇ ਭਗਤ ਜੀ ਦੇ ਵੱਡਮੁੱਲੇ ਵਿਚਾਰ ਸਾਂਝੇ ਕੀਤੇ ਜਾਣਗੇ ਅਤੇ ਹਰੇਕ ਪ੍ਰਾਣੀ ਤੇ ਨੌਜਵਾਨ ਪੀੜ੍ਹੀ ਨੂੰ ਸੱਚ ਅਤੇ ਸੇਵਾ ਦੇ ਰਾਹ ‘ਤੇ ਚੱਲਣ ਲਈ ਪ੍ਰੇਰਿਆ ਜਾਵੇਗਾ । ਉਹਨਾਂ ਰਾਹਾਂ ‘ਤੇ ਚੱਲਦੇ ਹੋਏ ਸੰਸਥਾ ਨੇ ਹੇਠ ਲਿਖੇ ਪ੍ਰੋਗਰਾਮ ਉਲੀਕੇ ਹਨ।
3 ਅਗਸਤ 2026 ਦਿਨ ਸੋਮਵਾਰ ਨੂੰ ਪਿੰਗਲਵਾੜੇ ਦੇ ਸਾਰੇ ਸਕੂਲਾਂ ਵੱਲੋਂ ਇਨਾਮ ਵੰਡ ਅਤੇ ਸੱਭਿਆਚਾਰਕ ਪ੍ਰੋਗਰਾਮ ਮੁੱਖ ਦਫ਼ਤਰ ਤਹਿਸੀਲਪੁਰਾ ਜੀ.ਟੀ ਰੋਡ ਨੇੜੇ ਬੱਸ ਸਟੈਂਡ ਅੰਮ੍ਰਿਤਸਰ ਵਿਖੇ ਪੇਸ਼ ਕੀਤਾ ਜਾਵੇਗਾ, ਬੱਚਿਆਂ ਅਤੇ ਮਰੀਜ਼ਾਂ ਵੱਲੋਂ ਬਣਾਈਆਂ ਗਈਆਂ ਕਲਾ-ਕ੍ਰਿਤੀਆਂ ਦੀ ਨੁਮਾਇਸ਼ ਵੀ ਲਗਾਈ ਜਾਵੇਗੀ।ਪ੍ਰੋਗਰਾਮ ਦੇ ਮੁੱਖ ਮਹਿਮਾਨ ਕੇਵਲ ਸਿੰਘ ਧਾਲੀਵਾਲ ਡਾਇਰੈਕਟਰ, ਰੰਗਮੰਚ, ਅੰਮ੍ਰਿਤਸਰ ਅਤੇ ਗੈਸਟ ਆਫ਼ ਆਨਰ ‘ਰਾਜੇਸ਼ ਕੁਮਾਰ,ਸਿੱਖਿਆ ਅਫ਼ਸਰ (ਸੈਕੰਡਰੀ) ਅੰਮ੍ਰਿਤਸਰ ਹੋਣਗੇ।
4 ਅਗਸਤ 2026 ਦਿਨ ਮੰਗਲਵਾਰ ਨੂੰ ਪਿੰਗਲਵਾੜੇ ਦੀ ਮਾਨਾਂਵਾਲਾ ਬ੍ਰਾਂਚ ਵਿਖੇ ਖੂਨ-ਦਾਨ ਕੈਂਪ ਲਗਾਇਆ ਜਾਵੇਗਾ।ਦਾਨੀ ਸੱਜਣਾਂ ਨੂੰ ਬੇਨਤੀ ਹੈ ਕਿ ਜਿੱਥੇ ਤੁਸੀਂ ਮਾਇਆ ਵੱਲੋਂ ਘਾਟਾ ਨਹੀਂ ਰਹਿਣ ਦਿੰਦੇ, ਓਥੇ ਹਰ ਸਾਲ ਦੀ ਤਰ੍ਹਾਂ ਜਵਾਨ ਮੁੰਡੇ-ਕੁੜੀਆਂ ਖੂਨ-ਦਾਨ ਕਰਨ।ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ‘ਡਾ. ਰਬਿੰਦਰ ਸਿੰਘ ਸੇਠੀ ਪ੍ਰਧਾਨ,ਆਈ.ਐਮ.ਏ ਪੰਜਾਬ ਹੋਣਗੇ।ਪਿੰਗਲਵਾੜਾ ਮਾਨਾਂਵਾਲਾ ਬ੍ਰਾਂਚ ਵਿੱਚ ਭਗਤ ਪੂਰਨ ਸਿੰਘ ਜੀ ਨੂੰ ਸਮਰਪਿਤ ਮਿਊਜ਼ਿਅਮ ਦਾ ਨੀਂਹ ਪੱਥਰ ਦੁਪਹਿਰ 12.00 ਵਜੇ ਪੰਜ ਪਿਆਰਿਆਂ ਵੱਲੋਂ ਅਰਦਾਸ ਕਰਨ ਉਪਰੰਤ ਰੱਖਿਆ ਜਾਵੇਗਾ।
5 ਅਗਸਤ 2026 ਦਿਨ ਬੁੱਧਵਾਰ ਨੂੰ ਸਰਧਾਂਜਲੀ ਸਮਾਗਮ ਹੋਵੇਗਾ, ਉਸ ਵਿੱਚ ਸਾਹਿਬ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੇ ਸਹਿਜ ਪਾਠ ਦਾ ਭੋਗ ਉਪਰੰਤ ਗੁਰਬਾਣੀ ਦਾ ਕੀਰਤਨ ਕੀਤਾ ਜਾਵੇਗਾ। ਉਸ ਦਿਨ ਵੱਖ-ਵੱਖ ਸਖ਼ਸ਼ੀਅਤਾਂ ਆਪਣੇ ਵਿਚਾਰ ਪੇਸ਼ ਕਰਨਗੀਆਂ।ਸੰਪਾਦਕ ਰਿਤੂ ਸ਼ਰਮਾ ਅਤੇ ਬੀਬੀ ਜਸਪ੍ਰੀਤ ਕੌਰ ਅਮਰੀਕਾ ਨਿਵਾਸੀ ਵੱਲੋਂ “ਪਿਆਰ ਦੀਆਂ ਤੰਦਾਂ” ਦਾ ਅੰਗਰੇਜ਼ੀ ਅਨੁਵਾਦ ਕੀਤੀ ਕਿਤਾਬ ਰਲੀਜ਼ ਕੀਤੀ ਜਾਵੇਗੀ।
ਪ੍ਰੈਸ ਕਾਨਫਰੰਸ ਵਿਚ ਪਿੰਗਲਵਾੜਾ ਸੋਸਾਇਟੀ ਦੇ ਮੁੱਖ ਸੇਵਾਦਾਰ ਡਾ. ਇੰਦਰਜੀਤ ਕੌਰ, ਡਾ. ਜਗਦੀਪਕ ਸਿੰਘ ਮੀਤ-ਪ੍ਰਧਾਨ, ਮੁਖਤਾਰ ਸਿੰਘ ਗੁਰਾਇਆ ਆਨਰੇਰੀ ਸਕੱਤਰ, ਰਾਜਬੀਰ ਸਿੰਘ, ਮੈਂਬਰ ਪਿੰਗਲਵਾੜਾ ਸੋਸਾਇਟੀ, ਹਰਜੀਤ ਸਿੰਘ ਅਰੋੜਾ ਮੈਂਬਰ ਪਿੰਗਲਵਾੜਾ ਸੋਸਾਇਟੀ, ਯੋਗੇਸ਼ ਸੂਰੀ ਮੁੱਖ ਪ੍ਰਸ਼ਾਸਕ, ਤਿਲਕ ਰਾਜ ਜਨਰਲ ਮੈਨੇਜਰ,. ਹਰਪਾਲ ਸਿੰਘ ਸੰਧੂ, ਗੁਲਸ਼ਨ ਰੰਜਨ ਸ਼ੋਸਲ ਵਰਕਰ, ਅਤੇ ਕਈ ਹੋਰ ਪਤਵੰਤੇ ਸ਼ਾਮਿਲ ਸਨ ।
ਪ੍ਰੋਗਰਾਮਾਂ ਦਾ ਸਮਾਂ ਅਤੇ ਸਥਾਨ ਦੀ ਜਾਣਕਾਰੀ ਲਈ ਚਿੱਠੀ ਨਾਲ ਨੱਥੀ ਹੈ।
Check Also
ਪਿੰਡਾਂ ਵਿੱਚ ਸੋਲਿਡ ਵੇਸਟ ਮੈਨੇਜਮੈਂਟ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਅਧਿਕਾਰੀਆਂ ਅਤੇ ਪੰਚਾਇਤਾਂ ਨਾਲ ਮੀਟਿੰਗ
ਅੰਮ੍ਰਿਤਸਰ, 1 ਅਗਸਤ ((ਪਂਜਾਬ ਪੋਸਟ ਬਿਊਰੋ) – ਪੋਸਟ ਬਿਊਰੋ) – ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) …
Punjab Post Daily Online Newspaper & Print Media