ਅੰਮ੍ਰਿਤਸਰ, 6 ਅਗਸਤ (ਜਗਦੀਪ ਸਿੰਘ) – ਪਿੰਗਲਵਾੜਾ ਸੰਸਥਾ ਦੇ ਬਾਨੀ ਭਗਤ ਪੂਰਨ ਸਿੰਘ ਜੀ ਦੀ ੩੪ਵੀਂ ਬਰਸੀ ਨੂੰ ਸਮਰਪਿਤ ਤਿੰਨ ਰੋਜ਼ਾ ਪ੍ਰੋਗਰਾਮ ਦੇ
ਅੰਤਿਮ ਦਿਨ ਪਿੰਗਲਵਾੜਾ ਦੇ ਮੁੱਖ ਦਫ਼ਤਰ ਨੇੜੇ ਬੱਸ ਸਟੈਂਡ ਅੰਮ੍ਰਿਤਸਰ ਵਿਖੇ 27 ਜੁਲਾਈ ਤੋਂ ਰੱਖੇ ਗਏ ਸ੍ਰੀ ਸਹਿਜ ਪਾਠ ਦੇ ਭੋਗ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਨ ਉਪਰੰਤ ਪਾਏ ਗਏ।ਪਿੰਗਲਵਾੜਾ ਸੰਸਥਾ ਦੇ ਬੱਚਿਆਂ ਵੱਲੋਂ ਗੁਰਬਾਣੀ ਦਾ ਕੀਰਤਨ ਰਸ-ਭਿੰਨੀ ਅਵਾਜ਼ ਵਿੱਚ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ।ਭਗਤ ਪੂਰਨ ਸਿੰਘ ਗੁਰਮਤਿ ਕਾਲਜ ਰਾਜੇਵਾਲ (ਰੋਹਣੋਂ) ਚੋਤਾਂ ਕਲਾਂ ਦੇ ਵਿਦਆਰਥੀਆਂ ਵੱਲੋਂ ਵੀ ਕੀਰਤਨ ਕੀਤਾ ਗਿਆ।ਗੁ. ਸ੍ਰੀ ਮੰਜੀ ਸਾਹਿਬ ਦੇ ਕਥਾ ਵਾਚਕ ਭਾਈ ਜਗਦੇਵ ਸਿੰਘ ਅਤੇ ਗਿਆਨੀ ਸੁਰਜੀਤ ਸਿੰਘ ਸਭਰਾ ਹੈੱਡ ਗ੍ਰੰਥੀ ਗੁਰਦੁਆਰਾ ਸ਼ਹੀਦਾ ਸਾਹਿਬ ਨੇ ਭਗਤ ਪੂਰਨ ਸਿੰਘ ਜੀ ਦੇ ਜੀਵਨ ਤੇ ਬੜੇ ਵਿਸਥਾਰ ਨਾਲ ਚਾਨਣਾ ਪਾਇਆ।ਭਾਈ ਜਸਬੀਰ ਸਿੰਘ ਬੈਂਕ ਵਾਲਿਆਂ ਦੇ ਜਥੇ ਨੇ ਗੁਰਬਾਣੀ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਇਸ ਉਪਰੰਤ ਇਸ ਸਾਲ ਦਾ ‘ਭਗਤ ਪੂਰਨ ਸਿੰਘ ਮਾਨਵ ਸੇਵਾ ਐਵਾਰਡ’ ਸ਼ੁਭਾਸ਼ ਸ਼ਰਮਾ ਜੋ ਕਿ ਅੱਜ ਤੱਕ 26 ਰਾਜਾਂ ਦੇ 2300 ਵਿਛੜੇ ਲੋਕਾਂ ਨੂੰ ਉਹਨਾਂ ਦੇ ਘਰਾਂ ਤੱਕ ਪਹੁੰਚਾ ਚੁੱਕੇ ਹਨ ਨੂੰ ਦਿੱਤਾ ਗਿਆ।ਡਾ. ਇੰਦਰਜੀਤ ਕੌਰ ਨੇ ਦੱਸਿਆ ਕਿ ਆਪਣੇ ਘਰਾਂ ਤੋਂ ਗੁੰਮ ਹੋ ਚੁੱਕੇ ਲੋਕਾਂ ਨੂੰ ਉਹਨਾਂ ਦੇ ਘਰ ਤੱਕ ਪਹੁੰਚਾਉਣ ਲਈ ਜੋ ਉਪਰਾਲਾ ਕੀਤਾ ਜਾ ਰਿਹਾ ਹੈ, ਉਹ ਬੇਮਿਸਾਲ ਹੈ ।
ਡਾ. ਇੰਦਰਜੀਤ ਕੌਰ ਦੀ ਪੰਜਾਬੀ ਅਤੇ ਹਿੰਦੀ ਭਾਸ਼ਾ ਦੀ ਪੁਸਤਕ ‘ਪਿਆਰ ਦੀਆਂ ਤੰਦਾਂ’ ਦਾ ਅੰਗਰੇਜ਼ੀ ਅਨੁਵਾਦ ‘ਸਟਰਿੰਗਸ ਆਫ਼ ਲਵ’ ਰਲੀਜ਼ ਕੀਤੀ ਗਈ ਇਹ ਅਨੁਵਾਦ ਅਮਰੀਕਾ ਨਿਵਾਸੀ ਡਾ. ਜਸਪ੍ਰੀਤ ਕੌਰ ਵੱਲੋਂ ਕੀਤਾ ਗਿਆ ਹੈ।ਹਿੰਦੀ ਭਾਸ਼ਾ ਦੀ ‘ਸਿਹਤ ਸਿੱਖਿਆ ਉੱਪਰ ਦੀ ਕਿਤਾਬ’ ਨੇਕ ਬਿਮਾਰੀਆਂ ਕੀ ਜੜ੍ਹ ਨਿਸ਼ਕਰਸ਼ ਜੀਵਨ ਸ਼ੈਲੀ ਵੀ ਰਲੀਜ਼ ਕੀਤੀ ਗਈ। ਇਸ ਉਪਰੰਤ ਕਰਨਲ ਜਸਜੀਤ ਸਿੰਘ ਵੱਲੋਂ ਵਾਤਾਵਰਨ ਤੇ ਸਰਕਾਰਾਂ ਦੀ ਵਾਤਾਵਰਨ ਪ੍ਰਤੀ ਗੰਭੀਰਤਾ ਨਾ ਦਿਖਾਉਣ ਤੇ ਗੱਲ ਕੀਤੀ ਗਈ।ਉਹਨਾਂ ਕਿਹਾ ਕਿ ਵਾਤਾਵਰਨ ਪ੍ਰਤੀ ਸਾਨੂੰ ਸਭ ਨੂੰ ਖ਼ੁਦ ਜਾਗਰੂਕ ਹੋਣਾ ਪਵੇਗਾ।ਉੱਘੇ ਕਲਮਨਵੀਸ ਗੁਰਚਰਨ ਸਿੰਘ ਨੁਰਪੂਰ ਨੇ ਕਿਹਾ ਕਿ ਭਗਤ ਪੂਰਨ ਸਿੰਘ ਵਰਗੀਆਂ ਸਖ਼ਸ਼ੀਅਤਾਂ ਵਿਰਲੀਆਂ ਹੀ ਇਸ ਧਰਤੀ ਤੇ ਪੈਦਾ ਹੁੰਦੀਆਂ ਹਨ, ਉਹਨਾਂ ਪੰਡਾਲ ਵਿੱਚ ਬੈਠੀਆਂ ਸੰਗਤਾਂ ਨੂੰ ਚੇਤਾਇਆ ਕਿ ਭਗਤ ਪੂਰਨ ਸਿੰਘ ਜੀ ਦੇ ਵਾਤਾਵਰਨ ਪ੍ਰਤੀ ਫ਼ਿਕਰਾਂ ਨੂੰ ਅੱਜ ਗੰਭੀਰਤਾ ਨਾਲ ਵਿਚਾਰਨ ਦੀ ਲੋੜ ਹੈ।ਕੁਲਵੰਤ ਸਿੰਘ ਅਣਖੀ , ਮੰਗਲ ਸਿੰਘ ਆਦਿ ਵਰਗੀਆਂ ਸਖਸ਼ੀਅਤਾਂ ਨੇ ਵੀ ਸੰਗਤਾਂ ਨਾਲ ਵਿਚਾਰਾਂ ਦੀ ਸਾਂਝ ਪਾਈ।ਡਾ. ਇੰਦਰਜੀਤ ਕੌਰ ਮੁੱਖ ਸੇਵਾਦਾਰ ਨੇ ਭਗਤ ਪੂਰਨ ਸਿੰਘ ਜੀ ਦੇ ਬਰਸੀ ਸਮਾਗਮ ਪੁੱਜਣ ਤੇ ਧੰਨਵਾਦ ਕੀਤਾ।ਉਹਨਾਂ ਕਿਹਾ ਕਿ ਭਗਤ ਪੂਰਨ ਸਿੰਘ ਜੀ ਦੀ ਉੱਚੀ ਸੋਚ ਨੂੰ ਅਪਨਾਉਣਾ ਹੀ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਹੈ।ਉਹਨਾਂ ਕਿਹਾ ਕਿ ਧਰਤੀ ਹੇਠਲਾ ਪਾਣੀ ਪਲੀਤ ਕਰਨ ਵਾਲਿਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਸਰਕਾਰ ਮੁਕੱਰਰ ਕਰੇ।ਰਾਜਬੀਰ ਸਿੰਘ ਵੱਲੋਂ ਪ੍ਰੋਗਰਾਮ ਦਾ ਸਟੇਜ ਸੰਚਾਲਣ ਬਾਖੂਬੀ ਕੀਤਾ ਗਿਆ।
ਇਸ ਮੌਕੇ ਡਾ. ਜਗਦੀਪਕ ਸਿੰਘ ਮੀਤ ਪ੍ਰਧਾਨ ਪਿੰਗਲਵਾੜਾ, ਮੁਖਤਾਰ ਸਿੰਘ ਗੁਰਾਇਆ ਆਨਰੇਰੀ ਸਕੱਤਰ, ਸ੍ਰ. ਰਾਜਬੀਰ ਸਿੰਘ ਮੈਂਬਰ ਪਿੰਗਲਵਾੜਾ, ਹਰਜੀਤ ਸਿੰਘ ਅਰੋੜਾ ਮੈਂਬਰ ਪਿੰਗਲਵਾੜਾ, ਬੀਬੀ ਪ੍ਰੀਤਇੰਦਰ ਕੌਰ ਮੈਂਬਰ ਪਿੰਗਲਵਾੜਾ, ਡਾ. ਨਿਰਮਲ ਸਿੰਘ ਮੈਂਬਰ ਪਿੰਗਲਵਾੜਾ, ਵਿਧਾਇਕ ਕੁੰਵਰ ਵਿਜੈ ਪ੍ਰਤਾਪ, ਗੁਰਚਰਨ ਸਿੰਘ ਨੁਰਪੂਰ, ਅਸ਼ੋਕ ਸੇਠੀ, ਯੋਗੇਸ਼ ਸੂਰੀ ਮੁੱਖ ਪ੍ਰਸ਼ਾਸਕ, ਰਜਿੰਦਰ ਸਿੰਘ ਪ੍ਰਸ਼ਾਸਕ ਮਾਨਾਂਵਾਲਾ, ਜੈ ਸਿੰਘ ਸਹਿ ਪ੍ਰਸ਼ਾਸਕ ਮਾਨਾਂਵਾਲਾ, ਤਿਲਕ ਰਾਜ ਜਨਰਲ ਮੈਨੇਜਰ, ਹਰਪਾਲ ਸਿੰਘ ਸੰਧੂ, ਗੁਲਸ਼ਨ ਰੰਜਨ, ਗੁਰਨਾਇਬ ਸਿੰਘ, ਕਰਨਲ ਦਰਸ਼ਨ ਸਿੰਘ ਬਾਵਾ, ਮੇਜਰ ਸਿੰਘ ਮਸਾਣੀ ਡਾ. ਸ਼ਿਆਮ ਸੁੰਦਰ ਦੀਪਤੀ, ਸਵਰਨ ਸਿੰਘ, ਭਗਵਾਨ ਸਿੰਘ ਜੌਹਲ, ਰਾਣਾ ਪਲਵਿੰਦਰ ਸਿੰਘ, ਬੀਬੀ ਰਾਜਵਿੰਦਰ ਕੌਰ ਬਾਜਵਾ (ਰਿਟਾ.) ਇੰਸਪੈਕਟਰ, ਪਵਨ ਸ਼ਰਮਾ,. ਦਲਵਿੰਦਰ ਸਿੰਘ, ਬਾਬਾ ਭੂਰੀ ਵਾਲੇ ਦੇ ਨੁਮਾਇੰਦੇ, ਵਾਰਡਾਂ, ਹੋਸਟਲ ਇੰਚਾਰਜ, ਸਕੂਲਾਂ ਦੇ ਵਿਦਆਰਥੀ ਅਤੇ ਅਧਿਆਪਕ ਅਤੇ ਪੰਜਾਬ ਨੈਸ਼ਨਲ ਬੈਂਕ ਦੇ ਮੈਨੇਂਜਰ ਰਾਜ ਕੁਮਾਰ ਰਾਏ ਆਦਿ ਹਾਜ਼ਰ ਸਨ।
ਇਸ ਮੌਕੇ ਪਿੰਗਲਵਾੜਾ ਸੰਸਥਾ ਦੀਆਂ ਗਤੀਵਿਧੀਆਂ ਦਰਸਾਉਂਦੀਆਂ ਵੱਖ-ਵੱਖ ਵਿਭਾਗਾਂ ਵੱਲੋਂ ਪ੍ਰਦਰਸ਼ਨੀਆਂ ਵੀ ਲਗਾਈਆਂ ਗਈਆਂ। ਸਾਰਾ ਦਿਨ ਗੁਰੂ ਕਾ ਲੰਗਰ ਅਤੁੱਟ ਚੱਲਦਾ ਰਿਹਾ।
Check Also
ਹਲਕਾ ਪੱਛਮੀ ‘ਚ 2022 ਤੋਂ ਹੁਣ ਤੱਕ ਕਰੀਬ 23 ਕਰੋੜ ਨਾਲ ਸੀਵਰੇਜ਼ ਪਾਈਪਾਂ ਬਦਲਣ ਦਾ ਕੰਮ ਹੋਇਆ – ਡਾ. ਜਸਬੀਰ ਸਿੰਘ ਸੰਧੂ
ਅੰਮ੍ਰਿਤਸਰ, 5 ਅਗਸਤ (ਸੁਖਬੀਰ ਸਿੰਘ)) – ਹਲਕਾ ਅੰਮ੍ਰਿਤਸਰ ਪੱਛਮੀ ਤੋਂ ਵਿਧਾਇਕ ਡਾ. ਜਸਬੀਰ ਸਿੰਘ ਸੰਧੂ …
Punjab Post Daily Online Newspaper & Print Media