ਅੰਮ੍ਰਿਤਸਰ, 9 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਗਵਰਨਿੰਗ ਕੌਂਸਲ ਨੂੰ ਵਾਤਾਵਰਣ ਪੱਖੀ ਅਤੇ ਸਾਫ਼-ਸੁਥਰੇ ਊਰਜੀ ਸਰੋਤਾਂ ਨੂੰ
ਅਪਨਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਮਾਨਤਾ ਵਜੋਂ ਦਿੱਲੀ ਸਥਿਤ ਵਿਸ਼ਵ ਪੱਧਰੀ ਵਾਤਾਵਰਣ ਸੰਭਾਲ ਸੰਸਥਾ ‘ਅਰਥਡੇਅ ਡਾਟ ਓਆਰਜੀ’ ਵੱਲੋਂ ‘ਪਲੈਨੈੱਟ ਸਟਾਰਸ’ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਪੁਰਸਕਾਰ ਇਤਿਹਾਸਕ ਖਾਲਸਾ ਕਾਲਜ ਅਤੇ ਹੋਰਨਾਂ ਖਾਲਸਾ ਅਦਾਰਿਆਂ ਦੇ ਕੈਂਪਸਾਂ ਵਿਖੇ ਸਫਲਤਾਪੂਰਵਕ ਸੂਰਜੀ ਊਰਜਾ ਅਪਨਾਉਣ ਅਤੇ ਸਿੱਖਿਆ ਦੇ ਖੇਤਰ ‘ਚ ਵਾਤਾਵਰਣ ਸਥਿਰਤਾ ਨੂੰ ਉਤਸ਼ਾਹਿਤ ਕਰਨ ਲਈ ਦਿੱਤਾ ਗਿਆ ਹੈ।
ਖਾਲਸਾ ਸੰਸਥਾਵਾਂ ਨੇ ਲਗਭਗ 10 ਸਾਲ ਪਹਿਲਾਂ ਭਾਵ ਸਾਲ ੨੦੧੬ ‘ਚ ਸੂਰਜੀ ਊਰਜਾ ਲਈ ਦਿੱਲੀ ਸਥਿਤ ‘ਐਮਪਲਸ ਐਨਰਜ਼ੀ ਸਲਿਊਸ਼ਨਸ’ ਨਾਲ ਸਮਝੌਤਾ ਕੀਤਾ ਸੀ।ਇਸ ਤਹਿਤ 6 ਕਾਲਜਾਂ ਅਤੇ ਸਕੂਲ ਕੈਂਪਸਾਂ ਵਿਖੇ ਸੂਰਜੀ ਪੈਨਲਾਂ ਰਾਹੀਂ ਲਗਭਗ 700 ਕਿਲੋਵਾਟ ਬਿਜਲੀ ਪੈਦਾ ਕੀਤੀ ਜਾ ਰਹੀ ਹੈ।ਇਸ ਉਪਰਾਲੇ ਨਾਲ ਨਾ ਸਿਰਫ਼ ਵਾਤਾਵਰਣ ਦੀ ਸੁਰੱਖਿਆ ‘ਚ ਯੋਗਦਾਨ ਪਿਆ ਹੈ, ਸਗੋਂ ਗਵਰਨਿੰਗ ਕੌਂਸਲ ਨੂੰ ਆਰਥਿਕ ਤੌਰ ‘ਤੇ ਵੀ ਵੱਡਾ ਫ਼ਾਇਦਾ ਹੋਇਆ ਹੈ ਅਤੇ ਸਸਤੀ ਊਰਜਾ ਦੀ ਵਰਤੋਂ ਕਰਕੇ ਕਰੋੜਾਂ ਰੁਪਏ ਦੀ ਬਚਤ ਹੋਈ ਹੈ।
ਇਹ ਪ੍ਰਗਟਾਵਾ ਖ਼ਾਲਸਾ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਅਤੇ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਜੁਆਇੰਟ ਸਕੱਤਰ (ਵਿੱਤ) ਗੁਨਬੀਰ ਗਵਰਨਿੰਗ ਕੌਂਸਲ ਨੂੰ ਇਸ ਐਵਾਰਡ ਲਈ ਚੁਣ ਕੇ ਮਾਣ ਮਹਿਸੂਸ ਹੋ ਰਿਹਾ ਹੈ।ਸਿੰਘ ਦੀ ਮੌਜ਼ੂਦਗੀ ‘ਚ ਅਰਥ ਡੇਅ ਡਾਟ ਓਅ ਆ।ਸ੍ਰੀਮਤੀ ਸਿੰਘ ਨੇ ਕਿਹਾ ਕਿ ਉਨ੍ਹਾਂ ਦੁਆਰਾ ਸ੍ਰੀਮਤੀ ਸਿੰਘ ਵਿਸ਼ੇਸ਼ ਤੌਰ ‘ਤੇ ਦਿੱਲੀ ਤੋਂ ਅੰਮ੍ਰਿਤਸਰ ਪਹੁੰਚ ਕੇ ਛੀਨਾ ਾਰਜੀ ਦੀ ਰੀਜਨਲ ਡਾਇਰੈਕਟਰ (ਏਸ਼ੀਆ) ਸ੍ਰੀਮਤੀ ਕਰੁਣਾ ਏ. ਸਿੰਘ ਵੱਲੋਂ ਉਕਤ ਪੁਰਸਕਾਰ ਸੌਂਪਣ ਸਮੇਂ ਕੀਤਾ ਗਿ ਅਤੇ ਸ: ਗੁਨਬੀਰ ਸਿੰਘ ਨੂੰ ਇਹ ਪੁਰਸਕਾਰ ਸੌਂਪਣ ਲਈ ਆਏ ਸਨ।ਇਸ ਐਵਾਰਡ ‘ਚ ਪ੍ਰਸ਼ੰਸਾ ਪੱਤਰ ਤੋਂ ਇਲਾਵਾ ਸਨਮਾਨ ਚਿੰਨ੍ਹ ਅਤੇ ਪੌਣ-ਚੱਕੀ (ਵਿੰਡਮਿਲ) ਦਾ ਇਕ ਮਾਡਲ ਸ਼ਾਮਿਲ ਹੈ। ਉਨ੍ਹਾਂ ਕਿਹਾ ਕਿ ਕਿ ਮੌਜੂਦਾ ਸਮੇਂ ‘ਚ ਸੂਰਜੀ ਊਰਜਾ ਦੀ ਵਰਤੋਂ ਨੂੰ ਵਧਾਉਣਾ ਬੇਹੱਦ ਜ਼ਰੂਰੀ ਹੈ ਅਤੇ ਸਿੱਖਿਆ ਸੰਸਥਾਵਾਂ ਇਸ ਖੇਤਰ ‘ਚ ਮੋਹਰੀ ਭੂਮਿਕਾ ਨਿਭਾਅ ਸਕਦੀਆਂ ਹਨ।
ਅਦਾਰਿਆਂ ਨੇ ਸੂਬੇ ਭਰ ‘ਚ ਲਗਭਗ 10 ਸਾਲ ਪਹਿਲਾਂ ਹੀ ਸਿੱਖਿਆ ਖੇਤਰ ‘ਚ ਸੂਰਜੀ ਊਰਜਾ ਅਪਣਾਉਣ ਦੀ ਇਸ ਮੌਕੇ ਸ: ਛੀਨਾ ਨੇ ਅਰਥਡੇਅ ਡਾਟ ਓਆਰਜੀ ਅਤੇ ਸ੍ਰੀਮਤੀ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਖਾਲਸਾ ਪਹਿਲਕਦਮੀ ਕੀਤੀ ਸੀ। ਉਨ੍ਹਾਂ ਕਿਹਾ ਕਿ 700 ਕਿਲੋਵਾਟ ਦੀ ਸਮਰੱਥਾ ਵਾਲੇ ਸੂਰਜੀ ਪੈਨਲ ਸਥਾਪਿਤ ਕਰਕੇ ਸਾਫ਼ ਊਰਜਾ ਵੱਲ ਕਦਮ ਵਧਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਉਪਰਾਲੇ ਨਾਲ ਉਕਤ ਸੰਸਥਾਵਾਂ ਨੂੰ ਕਰੋੜਾਂ ਰੁਪਏ ਦੀ ਬਚਤ ਹੋਈ ਹੈ, ਕਿਉਂਕਿ ਉਨ੍ਹਾਂ ਨੂੰ ਬਿਜਲੀ ਲਗਭਗ ੪ ਰੁਪਏ ਪ੍ਰਤੀ ਯੂਨਿਟ ਦੀ ਦਰ ਨਾਲ ਮਿਲ ਰਹੀ ਹੈ ਅਤੇ ਪੂਰੀ ਸਥਾਪਨਾ ਮੁਫ਼ਤ ਕੀਤੀ ਗਈ ਸੀ।
ਗੁਨਬੀਰ ਸਿੰਘ ਨੇ ਵੀ ਧੰਨਵਾਦ ਕਰਦਿਆਂ ਕਿਹਾ ਕਿ ਸਮੇਂ ਦੇ ਨਾਲ ਊਰਜਾ ਦੀਆਂ ਲੋੜਾਂ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਲਈ ਸੂਰਜੀ ਊਰਜਾ ਦੀ ਮੌਜੂਦਾ ਸਮਰੱਥਾ ‘ਚ ਹੋਰ ਵਾਧਾ ਕਰਨ ਲਈ ਜੁਆਇੰਟ ਸਕੱਤਰ (ਬਿਲਡਿੰਗਜ਼) ਪਰਮਜੀਤ ਸਿੰਘ ਬੱਲ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਸਦਕਾ ਵਿਚਾਰ-ਵਟਾਂਦਰਾ ਚੱਲ ਰਿਹਾ ਹੈ ਅਤੇ ਸੂਰਜੀ ਊਰਜਾ ਦੇ ਉਤਪਾਦਨ ਨੂੰ ਹੋਰ ਵਧਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ।
Check Also
ਕਰਮਜੀਤ ਸਿੰਘ ਰਿੰਟੂ ਨੇ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀਆਂ ਮਿਹਨਤੀ ਸਖੀਆਂ ਦਾ ਕੀਤਾ ਸਨਮਾਨ
ਅੰਮ੍ਰਿਤਸਰ, 10 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਉੱਤਰੀ ਵਿੱਚ ਆਮ ਆਦਮੀ ਪਾਰਟੀ ਦੀ …
Punjab Post Daily Online Newspaper & Print Media