Friday, August 14, 2026

ਸ੍ਰੀ ਗੁਰੂ ਤੇਗ ਬਹਾਦਰ ਵੂਮੈਨ ਕਾਲਜ ਵਿਖੇ ਉਦਯਮਿਤਾ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 14 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) – ¸ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਸ੍ਰੀ ਗੁਰੂ ਤੇਗ ਬਹਾਦਰ ਕਾਲਜ ਫ਼ਾਰ ਵੂਮੈਨ ਵਿਖੇ ਸੌਰਿਸ਼ ਚਾਵਲਾ ਫਾਊਂਡੇਸ਼ਨ ਵੱਲੋਂ ਵਿਦਿਆਰਥਣਾਂ ਨੂੰ ਉਦਯਮਿਤਾ ਅਤੇ ਵਿੱਤੀ ਜਾਗਰੂਕਤਾ ਸਬੰਧੀ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਉਦਯਮਿਤਾ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ।ਕਾਲਜ ਪ੍ਰਿੰਸੀਪਲ ਡਾ. ਲਕਸ਼ਮੀ ਮਲਹੋਤਰਾ ਦੇ ਸਹਿਯੋਗ ਨਾਲ ਕਰਵਾਏ ਗਏ ਉਕਤ ਪ੍ਰੋਗਰਾਮ ਮੌਕੇ ਫਾਊਂਡੇਸ਼ਨ ਤੋਂ ਸੰਸਥਾਪਕ ਅਤੇ ਚੇਅਰਮੈਨ ਡਾ. ਗੌਰਵ ਚਾਵਲਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਪ੍ਰਿੰ: ਡਾ. ਮਲਹੋਤਰਾ ਨੇ ਡਾ. ਚਾਵਲਾ ਦਾ ਫੁੱਲਾਂ ਦਾ ਗੁਲਦਸਤਾ ਭੇਂਟ ਸਵਾਗਤ ਕਰਨ ਉਪਰੰਤ ਕਿਹਾ ਕਿ ਪ੍ਰੋਗਰਾਮ ਦਾ ਮਕਸਦ ਨੌਜਵਾਨਾਂ ਨੂੰ ‘ਸਿਰਫ਼ ਨੌਕਰੀ ਲੱਭਣ ਵਾਲੇ ਨਹੀਂ, ਸਗੋਂ ਨੌਕਰੀਆਂ ਪੈਦਾ ਕਰਨ ਵਾਲੇ ਬਣੋ’ ਦੇ ਵਿਚਾਰ ਨਾਲ ਪ੍ਰੇਰਿਤ ਕਰਨਾ ਸੀ।ਇਸ ਪ੍ਰੋਗਰਾਮ ਦੀ ਅਗਵਾਈ ਕਰਦਿਆਂ ਡਾ. ਚਾਵਲਾ ਕਿਹਾ ਕਿ ਅੱਜ ਦੇ ਮੁਕਾਬਲੇ ਭਰੇ ਦੌਰ ‘ਚ ਨੌਜਵਾਨਾਂ ਲਈ ਰਵਾਇਤੀ ਕਰੀਅਰ ਵਿਕਲਪਾਂ ਦੇ ਨਾਲ-ਨਾਲ ਉਦਯਮਿਤਾ ਦੇ ਖੇਤਰ ‘ਚ ਵੀ ਸੰਭਾਵਨਾਵਾਂ ਤਲਾਸ਼ਣਾ ਜ਼ਰੂਰੀ ਹੈ।ਉਨ੍ਹਾਂ ਨੇ ਮੌਕਿਆਂ ਦੀ ਪਛਾਣ ਕਰਨ, ਬਾਜ਼ਾਰ ਦੀਆਂ ਲੋੜਾਂ ਤੇ ਟਾਰਗੇਟ ਦਰਸ਼ਕਾਂ ਨੂੰ ਸਮਝਣ ਅਤੇ ਨਵੇਂ ਵਿਚਾਰਾਂ ਨੂੰ ਟਿਕਾਊ ਕਾਰੋਬਾਰੀ ਉੱਦਮਾਂ ‘ਚ ਤਬਦੀਲ ਕਰਨ ਸਬੰਧੀ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕੀਤੀ।
ਡਾ. ਚਾਵਲਾ ਨੇ ਵਿਦਿਆਰਥਣਾਂ ਨੂੰ ਦ੍ਰਿੜਤਾ, ਵਿੱਤੀ ਸਮਝ, ਜ਼ਿੰਮੇਵਾਰ ਫੈਸਲੇ ਲੈਣ ਅਤੇ ਬਦਲਦੇ ਹਾਲਾਤਾਂ ਅਨੁਸਾਰ ਖ਼ੁਦ ਨੂੰ ਢਾਲਣ ਦੀ ਮਹੱਤਤਾ ਬਾਰੇ ਵੀ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਸਫਲ ਉਦਯਮੀ ਬਣਨ ਲਈ ਸਿਰਫ਼ ਇੱਕ ਵਧੀਆ ਵਿਚਾਰ ਹੀ ਕਾਫ਼ੀ ਨਹੀਂ, ਸਗੋਂ ਉਸ ਵਿਚਾਰ ਨੂੰ ਸਹੀ ਯੋਜਨਾਬੰਦੀ ਅਤੇ ਲਗਾਤਾਰ ਮਿਹਨਤ ਨਾਲ ਅਮਲ ‘ਚ ਲਿਆਉਣਾ ਵੀ ਜ਼ਰੂਰੀ ਹੈ।ਪ੍ਰੋਗਰਾਮ ਦੌਰਾਨ ਗਲਤ ਤਰੀਕੇ ਨਾਲ ਵਿੱਤੀ ਉਤਪਾਦ ਜਾਂ ਸੇਵਾਵਾਂ ਵੇਚਣ (Mis-selling) ਅਤੇ ਗੁੰਮਰਾਹਕੁੰਨ ਵਿੱਤੀ ਸੇਵਾਵਾਂ ਸਬੰਧੀ ਜਾਗਰੂਕਤਾ ਪੈਦਾ ਕਰਨ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ।ਵਿਦਿਆਰਥਣਾਂ ਨੂੰ ਵਿੱਤੀ ਮਾਮਲਿਆਂ ‘ਚ ਕਿਸੇ ਵੀ ਫੈਸਲੇ ਤੋਂ ਪਹਿਲਾਂ ਜਾਣਕਾਰੀ ਦੀ ਪੜਤਾਲ ਕਰਨ ਅਤੇ ਸੋਚ-ਸਮਝ ਕੇ ਕਦਮ ਚੁੱਕਣ ਲਈ ਪ੍ਰੇਰਿਤ ਕੀਤਾ ਗਿਆ।ਇਸ ਮੌਕੇ ਸ: ਸ਼ਮਸ਼ੇਰ ਸਿੰਘ, ਤਜਰਬੇਕਾਰ ਬੀ.ਐਫ਼.ਐੱਸ.ਆਈ ਪੇਸ਼ੇਵਰ ਅਤੇ ਸੀ.ਐੱਨ.ਬੀ.ਸੀ.ਟੀ.ਵੀ.ਏ.ਐੱਚ ਐਵਾਰਡ ਜੇਤੂ, ਨੇ ਵਿੱਤੀ ਸੇਵਾਵਾਂ ਦੇ ਖੇਤਰ ‘ਚ ਆਪਣੇ ਤਜਰਬੇ ਦੇ ਆਧਾਰ ‘ਤੇ ਵਿਦਿਆਰਥਣਾਂ ਨਾਲ ਮਹੱਤਵਪੂਰਨ ਵਿਹਾਰਕ ਜਾਣਕਾਰੀ ਸਾਂਝੀ ਕੀਤੀ।ਉਨ੍ਹਾਂ ਨੇ ਵਿੱਤੀ ਖੇਤਰ ‘ਚ ਮੌਜ਼ੂਦ ਮੌਕਿਆਂ ਅਤੇ ਸਾਵਧਾਨੀਆਂ ਸਬੰਧੀ ਵੀ ਚਾਨਣਾ ਪਾਇਆ।
ਇਸ ਮੌਕੇ ਪ੍ਰਿੰ: ਡਾ. ਮਲਹੋਤਰਾ ਨੇ ਵਿਦਿਆਰਥਣਾਂ ਨੂੰ ਨਵੀਨਤਾ ਅਤੇ ਉਦਯਮਿਤਾ ਨੂੰ ਆਪਣੇ ਕਰੀਅਰ ਦਾ ਹਿੱਸਾ ਬਣਾਉਣ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਕਿਹਾ ਕਿ ਪ੍ਰੋਗਰਾਮ ‘ਚ 100 ਤੋਂ ਵੱਧ ਵਿਦਿਆਰਥਣਾਂ ਨੇ ਭਾਗ ਲਿਆ, ਜਿਨ੍ਹਾਂ ਨੂੰ ਕਲਾਸਰੂਮ ਦੀ ਸਿੱਖਿਆ ਤੋਂ ਇਲਾਵਾ ਅਸਲ ਜੀਵਨ ਅਤੇ ਕਾਰੋਬਾਰੀ ਖੇਤਰ ਨਾਲ ਸਬੰਧਿਤ ਵਿਹਾਰਕ ਜਾਣਕਾਰੀ ਪ੍ਰਾਪਤ ਹੋਈ।

Check Also

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ

ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸-  ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …