ਅੰਮ੍ਰਿਤਸਰ, 28 ਅਗਸਤ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੇ ਡਿਪਾਰਟਮੈਂਟ ਆਓ ਡਜ਼ਾਈਨ ਵੱਲੋਂ ਸੰਸਥਾ ਦੀ ਇਨੋਵੇਸ਼ਨ ਕੌਂਸਲ ਦੇ
ਸਹਿਯੋਗ ਨਾਲ “ਟੈਕਸਟਾਈਲ ਕਰਾਫਟ ਇਨੋਵੇਸ਼ਨ” ਵਿਸ਼ੇ ‘ਤੇ ਰਚਨਾਤਮਕ ਮੁਕਾਬਲਾ ਕਰਵਾ ਕੇ ਰਾਸ਼ਟਰੀ ਹੈਂਡਲੂਮ ਦਿਵਸ ਮਨਾਇਆ ਗਿਆ।ਇਸ ਗਤੀਵਿਧੀ ਨੇ ਵਿਦਿਆਰਥਣਾਂ ਨੂੰ ਰਚਨਾਤਮਕ ਅਭਿਵਿਅਕਤੀ ਰਾਹੀਂ ਭਾਰਤ ਦੀ ਅਮੀਰ ਹੈਂਡਲੂਮ ਅਤੇ ਦਸਤਕਾਰੀ ਵਿਰਾਸਤ ਨਾਲ ਜੁੜਨ ਲਈ ਇੱਕ ਮਹੱਤਵਪੂਰਨ ਮੰਚ ਪ੍ਰਦਾਨ ਕੀਤਾ।ਇਸ ਦੇ ਨਾਲ ਹੀ ਫੈਸ਼ਨ, ਸਭਿਆਚਾਰਕ ਵਿਰਾਸਤ ਦੀ ਸੰਭਾਲ ਅਤੇ ਰਵਾਇਤੀ ਹੈਂਡਲੂਮ ਪ੍ਰਥਾਵਾਂ ਨੂੰ ਉਤਸ਼ਾਹਿਤ ਕਰਨ ਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕੀਤੀ ਗਈ[ ਵਿਦਿਆਰਥਣਾਂ ਦੀ ਉਤਸ਼ਾਹਪੂਰਨ ਭਾਗੀਦਾਰੀ ਨੇ ਭਾਰਤ ਦੀ ਸਭਿਆਚਾਰਕ ਵਿਰਾਸਤ ਨੂੰ ਸੰਭਾਲਣ ਦੇ ਨਾਲ-ਨਾਲ ਟੈਕਸਟਾਈਲ ਡਿਜ਼ਾਈਨ ਵਿੱਚ ਸਮਕਾਲੀ ਅਤੇ ਨਵੀਨਤਾਕਾਰੀ ਪਹੁੰਚਾਂ ਨੂੰ ਅਪਣਾਉਣ ਪ੍ਰਤੀ ਉਨ੍ਹਾਂ ਦੀ ਵੱਧ ਰਹੀ ਰੁਚੀ ਨੂੰ ਦਰਸਾਇਆ।
ਮੁਕਾਬਲੇ ਵਿੱਚ ਵਿਦਿਆਰਥਣਾਂ ਨੇ ਉਤਸ਼ਾਹ ਨਾਲ ਭਾਗ ਲੈਂਦਿਆਂ ਵੱਖ-ਵੱਖ ਕਿਸਮ ਦੀਆਂ ਹੱਥ ਨਾਲ ਤਿਆਰ ਕੀਤੀਆਂ ਵਸਤੂਆਂ ਰਾਹੀਂ ਆਪਣੀ ਰਚਨਾਤਮਕਤਾ ਅਤੇ ਕਲਾਤਮਕ ਹੁਨਰ ਦਾ ਪ੍ਰਦਰਸ਼ਨ ਕੀਤਾ।ਇਨ੍ਹਾਂ ਵਿੱਚ ਕਢਾਈ ਵਾਲੇ ਫਰੇਮ, ਨਵੀਨਤਾਕਾਰੀ ਹੱਥ-ਨਿਰਮਿਤ ਗਹਿਣੇ, ਵਾਲ ਹੈਂਗਿੰਗਜ਼, ਹੱਥ ਨਾਲ ਪੇਂਟ ਕੀਤੀਆਂ ਸਟੋਲਾਂ, ਟੋਟ ਬੈਗ, ਕੁਸ਼ਨ ਕਵਰ ਅਤੇ ਹੋਰ ਹਸਤ-ਨਿਰਮਿਤ ਵਸਤੂਆਂ ਸ਼ਾਮਲ ਸਨ[ਡਾ. ਸੀਮਾ ਜੈਟਲੀ, ਮੁਖੀ, ਸਮਾਜ ਸ਼ਾਸਤਰ ਵਿਭਾਗ; ਡਾ. ਰਸ਼ਮੀ ਕਾਲੀਆ, ਮੁਖੀ ਬੌਟਨੀ ਵਿਭਾਗ ਅਤੇ ਸ੍ਰੀਮਤੀ ਕਾਮਾਯਨੀ ਆਨੰਦ, ਡੀਨ, ਅਕਾਦਮਿਕਸ ਨੇ ਜੱਜਾਂ ਦੀ ਭੂਮਿਕਾ ਨਿਭਾਈ।
ਵਿਦਿਆਰਥਣਾਂ ਦੀਆਂ ਹੱਥ ਨਿਰਮਿਤ ਰਚਨਾਵਾਂ ਨੂੰ ਇੱਕ ਨਵੀਨਤਾਕਾਰੀ ਪ੍ਰਦਰਸ਼ਨੀ ਰਾਹੀਂ ਵੀ ਪੇਸ਼ ਕੀਤਾ ਗਿਆ, ਜਿਸ ਵਿੱਚ ਉਨ੍ਹਾਂ ਦੀ ਕਲਾਤਮਕ ਪ੍ਰਤਿਭਾ, ਕਲਪਨਾਸ਼ੀਲਤਾ ਅਤੇ ਰਵਾਇਤੀ ਗਿਆਨ ਪ੍ਰਣਾਲੀਆਂ ਦੀ ਸਮਝ ਨੂੰ ਉਜਾਗਰ ਕੀਤਾ ਗਿਆ।
ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਵਿਦਿਆਰਥਣਾਂ ਦੀ ਉਤਸ਼ਾਹਪੂਰਨ ਭਾਗੀਦਾਰੀ ਅਤੇ ਡਿਜ਼ਾਈਨ ਵਿਭਾਗ ਦੇ ਯਤਨਾਂ ਦੀ ਸ਼ਲਾਘਾ ਕੀਤੀ[ਉਨ੍ਹਾਂ ਨੇ ਜੇਤੂ ਵਿਦਿਆਰਥਣਾਂ ਨੂੰ ਸਰਟੀਫਿਕੇਟ ਵੀ ਪ੍ਰਦਾਨ ਕੀਤੇ।
ਇਸ ਸਮਾਗਮ ਵਿੱਚ ਸਥਿਰਤਾ ਦੇ ਪੱਖ ਨੂੰ ਹੋਰ ਮਜ਼ਬੂਤ ਕਰਦਿਆਂ ਅੇਨ.ਐਸ.ਐਸ ਵਲੰਟੀਅਰਾਂ ਨੇ ਵੀ ਸਰਗਰਮੀ ਇਸ ਮੌਕੇ ‘ਤੇ ਡਾ. ਲਲਿਤ ਗੋਪਾਲ, ਮੁਖੀ ਡਿਜ਼ਾਈਨ ਵਿਭਾਗ, ਸ੍ਰੀਮਤੀ ਚੀਨਾ ਗੁਪਤਾ ਡਿਜ਼ਾਈਨ ਵਿਭਾਗ, ਸਹਿਤ ਵਿਭਾਗ ਦੇ ਹੋਰ ਅਧਿਆਪਕ ਵੀ ਮੌਜੂਦ ਸਨ।
Punjab Post Daily Online Newspaper & Print Media