ਅੰਮ੍ਰਿਤਸਰ, 15 ਸਤੰਬਰ (ਜਗਦੀਪ ਸਿੰਘ) – ਬੀਬੀਕੇ ਡੀਏਵੀ ਕਾਲਜ ਫਾਰ ਵੁਮੈਨ ਵੱਲੋਂ ਰਾਸ਼ਟਰੀ ਖੇਡ ਦਿਵਸ ਮੌਕੇ’ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਸੰਬੋਧਿਤ ਕੀਤੇ ਗਏ ‘ਖੇਲੋ ਇੰਡੀਆ
ਡਾਇਲਾਗ’ ਵਿੱਚ ਹਿੱਸਾ ਲਿਆ ਗਿਆ।ਪ੍ਰਧਾਨ ਮੰਤਰੀ ਨੇ ਦੇਸ਼ ਵਾਸੀਆਂ ਨੂੰ ਯਾਦ ਦਿਵਾਇਆ ਕਿ ਖੇਡਾਂ ਸਿਰਫ਼ ਮਨੋਰੰਜਨ ਦਾ ਸਾਧਨ ਹੀ ਨਹੀਂ ਹਨ, ਸਗੋਂ ਇਹ ਸਿੱਖਿਆ, ਸ਼ਖ਼ਸ਼ੀਅਤ ਵਿਕਾਸ ਅਤੇ ਰਾਸ਼ਟਰ ਨਿਰਮਾਣ ਦਾ ਵੀ ਅਹਿਮ ਹਿੱਸਾ ਹਨ।
ਕਾਲਜ ਦੀ ਪ੍ਰਸਿੱਧ ਖਿਡਾਰਨ ਅਤੇ ਸਾਬਕਾ ਵਿਦਿਆਰਥਣ ਪ੍ਰਿਯੰਕਾ ਦੇਵੀ ਨੇ ਪ੍ਰਧਾਨ ਮੰਤਰੀ ਦੇ ਸੰਵਾਦ ਵਿੱਚ ਸ਼ਿਰਕਤ ਕੀਤੀ।ਉਨ੍ਹਾਂ ਕਿਹਾ ਕਿ ਰਾਸ਼ਟਰੀ ਖੇਡ ਦਿਵਸ ਮਨਾਉਣਾ ਵਿਦਿਆਰਥੀਆਂ ਲਈ ਆਪਣੀ ਖੇਡ ਪ੍ਰਤਿਭਾ ਨੂੰ ਪਛਾਣਨ ਅਤੇ ਨਿਖਾਰਨ ਦੇ ਨਾਲ-ਨਾਲ ਖੇਡ ਭਾਵਨਾ ਦੇ ਮਹੱਤਵਪੂਰਨ ਮੁੱਲਾਂ ਨੂੰ ਸਿੱਖਣ ਦਾ ਵੀ ਸੁਨਹਿਰੀ ਮੌਕਾ ਹੈ।ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਕਿਹਾ ਕਿ ਖੇਡਾਂ ਵਿਅਕਤੀ ਵਿਚ ਕੇਵਲ ਮੁਕਾਬਲੇ ਦੀ ਭਾਵਨਾ ਹੀ ਪੈਦਾ ਨਹੀਂ ਕਰਦੀਆਂ, ਬਲਕਿ ਉਸ ਦੇ ਚਰਿੱਤਰ, ਦ੍ਰਿੜਤਾ, ਸਹਿਣਸ਼ੀਲਤਾ ਅਤੇ ਮਾਨਸਿਕ ਤੇ ਸਰੀਰਕ ਤਾਕਤ ਦਾ ਵਿਕਾਸ ਵੀ ਕਰਦੀਆਂ ਹਨ।
ਇਸ ਮੌਕੇ ਡਾ. ਅਨੀਤਾ ਨਰਿੰਦਰ, ਡਾ. ਸਵੀਟੀ ਬਾਲਾ, ਲੈਫਟੀਨੈਂਟ ਡਾ. ਅਮਨਦੀਪ ਕੌਰ, ਡਾ. ਅੰਤਰਪ੍ਰੀਤ ਕੌਰ ਅਤੇ ਨਰਿੰਦਰ ਕੁਮਾਰ ਸਮੇਤ ਅੇਨ,ਐਸ.ਐਸ ਵਲੰਟੀਅਰ ਅਤੇ ਵਿਦਿਆਰਥਣਾਂ ਹਾਜ਼ਰ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 02 ਅਕਤੂਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media