Friday, September 18, 2026

ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ

ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ ਹੈਡ ਪੋਸਟ ਆਫਿਸ ਤੋਂ ਡਾਕ ਸਮੱਗਰੀ ਦੀ ਪਿਕਅੱਪ ਅਤੇ ਬੁਕਿੰਗ ਲਈ ਸਮਰਪਿਤ ਵੱਡੇ ਵਾਹਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ।
ਚਰਨਜੀਤ ਸਿੰਘ ਨੇ ਕਿਹਾ ਕਿ ਡਾਕ ਵਿਭਾਗ “ਡਾਕ ਸੇਵਾ – ਜਨ ਸੇਵਾ” ਤਹਿਤ ਬਲਕ ਗਾਹਕਾਂ ਨੂੰ ਘਰ-ਘਰ ਡਾਕ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ।ਉਨ੍ਹਾਂ ਦੱਸਿਆ ਕਿ ਹੁਣ ਬਲਕ ਵਪਾਰੀ, ਈ-ਕਾਮਰਸ ਵਿਕਰੇਤਾ ਅਤੇ ਸੰਸਥਾਵਾਂ ਆਪਣੀ ਸਪੀਡ ਪੋਸਟ, ਰਜਿਸਟਰਡ ਡਾਕ, ਪਾਰਸਲ ਅਤੇ ਬਿਜ਼ਨਸ ਪਾਰਸਲ ਸਿੱਧੇ ਆਪਣੇ ਘਰਾਂ / ਦੁਕਾਨਾਂ / ਦਫ਼ਤਰਾਂ ਤੋਂ ਬਿਨਾਂ ਕਿਸੇ ਵਾਧੂ ਖਰਚੇ ਦੇ ਪਿਕਅੱਪ ਕਰਵਾ ਸਕਦੇ ਹਨ।
ਪਹਿਲਾਂ ਇਹ ਸਹੂਲਤ ਛੋਟੇ ਵਾਹਨਾਂ ਰਾਹੀਂ ਦਿੱਤੀ ਜਾ ਰਹੀ ਸੀ, ਜਿਸ ਕਾਰਨ ਵੱਡੇ ਪਾਰਸਲਾਂ ਨੂੰ ਡਾਕਘਰ ਤੱਕ ਪਹੁੰਚਾਉਣ ਵਿੱਚ ਮੁਸ਼ਕਲ ਆ ਰਹੀ ਸੀ।ਹੁਣ ਇਸ ਕੰਮ ਲਈ ਵੱੱਡਾ ਵਾਹਨ ਲਗਾਇਆ ਗਿਆ ਹੈ ਜੋ ਦਫ਼ਤਰੀ ਸਮੇਂ ਦੌਰਾਨ ਗਾਹਕਾਂ ਦੀ ਥਾਂ ਤੋਂ ਪਾਰਸਲ ਪਿਕ ਕਰਕੇ ਡਾਕਘਰ ਵਿੱਚ ਲਿਆਵੇਗਾ ਅਤੇ ਉਸੇ ਦਿਨ ਬੁਕਿੰਗ ਕੀਤੀ ਜਾਵੇਗੀ।
ਇਸ ਤੋਂ ਇਲਾਵਾ ਕੋਈ ਵੀ ਨਵਾਂ ਗਾਹਕ ਜੋ ਗਾਹਕ ਨਹੀਂ ਹੈ ਅਤੇ ਉਸ ਕੋਲ ਜ਼ਿਆਦਾ ਮਾਤਰਾ ਵਿੱਚ ਪਾਰਸਲ ਹਨ, ਉਹ ਵੀ ਅੰਮ੍ਰਿਤਸਰ ਦੇ ਵਟਸਐਪ ਗਰੁੱਪ ਵਿੱਚ ਐਡ ਹੋ ਕੇ ਇਸ ਸੇਵਾ ਦਾ ਲਾਭ ਲੈ ਸਕਦਾ ਹੈ। ਅਜਿਹੇ ਖਪਤਕਾਰਾਂ ਲਈ ਅੰਮ੍ਰਿਤਸਰ ਵਿੱਚ ਵਿਸ਼ੇਸ਼ ਵਟਸਐਪ ਗਰੁੱਪ ਬਣਾਇਆ ਗਿਆ ਹੈ ਤਾਂ ਜੋ ਸਾਰੇ ਗਾਹਕਾਂ ਨੂੰ ਇਹ ਸਹੂਲਤ ਤੇਜ਼ ਗਤੀ ਨਾਲ ਪ੍ਰਦਾਨ ਕੀਤੀ ਜਾ ਸਕੇ।
ਉਨ੍ਹਾਂ ਅੰਮ੍ਰਿਤਸਰ ਦੀ ਜਨਤਾ ਨੂੰ ਅਪੀਲ ਕੀਤੀ ਕਿ ਉਹ ਇੰਡੀਆ ਪੋਸਟ ਦੀ ਇਸ ਸੁਵਿਧਾਜਨਕ, ਕਿਫਾਇਤੀ ਅਤੇ ਭਰੋਸੇਮੰਦ ਪਿਕਅੱਪ ਸਹੂਲਤ ਦਾ ਲਾਭ ਉਠਾਉਣ, ਜੋ ਰੀਅਲ-ਟਾਈਮ ਟਰੈਕਿੰਗ ਦੇ ਨਾਲ ਪੂਰੇ ਭਾਰਤ ਵਿੱਚ ਕਨੈਕਟੀਵਿਟੀ ਪ੍ਰਦਾਨ ਕਰਦੀ ਹੈ।

Check Also

 ਖਾਲਸਾ ਯੂਨੀਵਰਸਿਟੀ ਵੱਲੋਂ ‘ਅੰਮ੍ਰਿਤਸਰ ਬਲਕ ਵਾਟਰ ਸਪਲਾਈ ਸਕੀਮ’ ਸਬੰਧੀ ਸੈਮੀਨਾਰ 

ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵਲੋਂ ਐਨ.ਐਸ.ਐਸ …