Saturday, October 17, 2026

ਸ਼ੁਕਰਾਨਾ

ਰੱਬ ਜੀ ਨੇ ਬਖਸ਼ੀ, ਦੋਹਤੇ ਦੀ ਦਾਤ ਜੀ।
ਸ਼਼ੁਕਰਾਨਾ ਸਦਾ ਕਰੀਏ ਉਹਦਾ ਦਿਨ ਰਾਤ ਜੀ।
ਗੋਲ਼ ਮੋਲ਼ ਚਿਹਰਾ ਤੇ ਗੋਰਾ ਗੋਰਾ ਰੰਗ ਜੀ,
ਗੁਰਫਤਿਹ, ਅਗਮ ਖਿਡਾਉਂਦੇ ਕਰੇ ਨਾ ਤੰਗ ਜੀ,
ਥੋੜਾ ਮੁਸਕਰਾਵੇ ਨਾ ਕੋਈ ਕਰੇ ਗੱਲਬਾਤ ਜੀ।
ਰੱਬ ਜੀ ਨੇ ਬਖਸ਼ੀ ————-।

ਬਿਸਮਨ ਸਿੰਘ ਨਾਂ ਮੰਮੀ ਪਾਪਾ ਰੱਖਿਆ,
ਮਾਮੇ ਦਿੱਤੀ ਗੁੜ੍ਹਤੀ ਸਵਾਦ ਸ਼ਹਿਦ ਚੱਖਿਆ।
ਸਾਰੀ ਰਾਤ ਸੌਵੇਂ ਜਾਗ ਪੈਂਦਾ ਪ੍ਰਭਾਤ ਜੀ।
ਰੱਬ ਜੀ ਨੇ ਬਖਸ਼ੀ —————।

ਰਿਸ਼ਤੇਦਾਰ ਤੇ ਸਨੇਹੀ ਕਹਿਣ ਲੱਡੂ ਖਾਣੇ ਜੀ,
ਦੇਣ ਅਸੀਸਾਂ ਉਮਰਾਂ ਲੰਮੀਆਂ ਇਹ ਮਾਣੇ ਜੀ।
ਨਿਰ੍ਹਾ ਮਾਪਿਆਂ `ਤੇ ਗਿਆ ਵੇਖੋ ਕਰਾਮਾਤ ਜੀ,
ਰੱਬ ਜੀ ਨੇ ਬਖਸ਼ੀ —————-।

ਖੁਰਮਣੀਆਂ ਦੀ ਦੁਆ, ਧੀ-ਪੁੱਤ ਹੋਵੇ ਹਰ ਘਰ ਜੀ,
ਸਭਨਾਂ ਦੀ ਝੋਲ਼ੀ ਭਰ, ਘਾਟਾ ਨਾ ਕੋਈ ਤੇਰੇ ਦਰ ਜੀ।
ਸਭ ਤੇਰੀਆਂ ਨੇ ਦਾਤਾਂ ਭਲਾ ਸਾਡੀ ਕੀ ਔਕਾਤ ਜੀ।
ਰੱਬ ਜੀ ਨੇ ਬਖਸ਼ੀ, ਦੋਹਤੇ ਦੀ ਦਾਤ ਜੀ।
ਸ਼ੁਕਰਾਨਾ ਸਦਾ ਕਰੀਏ ਉਹਦਾ ਦਿਨ ਰਾਤ ਜੀ। ਕਵਿਤਾ : 2409202601

ਸੁਖਬੀਰ ਸਿੰਘ ਖੁਰਮਣੀਆਂ
ਪੈਰਾਡਾਈਜ਼ 2, ਛੇਹਰਟਾ,
ਅੰਮ੍ਰਿਤਸਰ’। ਮੋ : 9855512677

Check Also

ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ

ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …