ਅੰਮ੍ਰਿਤਸਰ, 25 ਸਤੰਬਰ (ਜਗਦੀਪ ਸਿੰਘ) – ਇੰਜ: ਸੁਰਿੰਦਰ ਕੁਮਾਰ ਬੈਂਸ ਵੰਡ ਬਾਰਡਰ ਜੋਨ ਅੰਮ੍ਰਿਤਸਰ ਵਲੋਂ ਦੱਸਿਆ ਗਿਆ ਹੈ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ
ਪੈਨਸ਼ਨਰਾਂ ਅਤੇ ਫੈਮਿਲੀ ਪੈਨਸ਼ਨਰਾਂ ਨੂੰ ਬਣਦੇ ਵਿੱਤੀ ਲਾਭ ਸਮੇਂ ਸਿਰ ਮੁਹੱਈਆ ਕਰਵਾਉਣ ਲਈ ਪੈਨਸ਼ਨ ਪੈਕੇਜ਼ ਵਿੱਚ ਲੋੜੀਂਦਾ ਰਿਕਾਰਡ ਅਪਡੇਟ ਕਰਨ ਸਬੰਧੀ ਸਮੂਹ ਡੀ.ਡੀ.ਓਜ਼ ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ।
ਪੀ.ਐਸ.ਪੀ.ਸੀ.ਐਲ ਦੇ ਸੀ.ਐਮ.ਡੀ ਗੁਰਕਿਰਤ ਕਿਰਪਾਲ ਸਿੰਘ ਆਈ.ਏ.ਐਸ, ਪੀ.ਐਸ.ਈ.ਬੀ ਜੁਆਇੰਟ ਫੋਰਮ ਅਤੇ ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਦਰਮਿਆਨ ਹੋਈ ਮੀਟਿੰਗ ਦੌਰਾਨ ਇਹ ਮਾਮਲਾ ਸਾਹਮਣੇ ਆਇਆ ਸੀ ਕਿ ਪੈਨਸ਼ਨ ਪੈਕੇਜ਼ ਵਿੱਚ ਕੁੱਝ ਪੈਨਸ਼ਨਰਾਂ ਦੀ ਮੌਤ ਦੀ ਮਿਤੀ ਅਤੇ ਕੁੱਝ ਫੈਮਿਲੀ ਪੈਨਸ਼ਨਰਾਂ ਦੀ ਜਨਮ ਮਿਤੀ ਦਰਜ਼ ਨਾ ਹੋਣ ਕਾਰਨ ਬੁਢਾਪਾ ਭੱਤਾ ਅਤੇ ਐਲ.ਟੀ.ਸੀ ਵਰਗੇ ਬਣਦੇ ਲਾਭਾਂ ਦੀ ਅਦਾਇਗੀ ਵਿੱਚ ਦਿੱਕਤ ਆ ਰਹੀ ਹੈ।
ਪੜਤਾਲ ਕਰਨ ਤੇ ਸਾਹਮਣੇ ਆਇਆ ਕਿ 2109 ਪੈਨਸ਼ਨਰਾਂ ਦੀ ਮੌਤ ਦੀ ਮਿਤੀ ਅਤੇ 876 ਫੈਮਿਲੀ ਪੈਨਸ਼ਨਰਾਂ ਦੀ ਜਨਮ ਮਿਤੀ ਦਾ ਡਾਟਾ ਅਪਡੇਟ ਨਹੀਂ ਹੈ।ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆ ਪੀ.ਐਸ.ਪੀ.ਸੀ.ਐਲ ਦੇ ਸੀ.ਐਮ.ਡੀ ਗੁਰਕਿਰਤ ਕਿਰਪਾਲ ਸਿੰਘ ਵੱਲੋਂ ਸਮੂਹ ਸਬੰਧਤ ਡੀ.ਡੀ.ਓਜ਼ ਨੂੰ ਉਕਤ ਕਾਰਵਾਈ 15 ਦਿਨਾਂ ਦੇ ਅੰਦਰ ਮੁਕੰਮਲ ਕਰਨ ਦੀ ਹਦਾਇਤ ਕੀਤੀ ਗਈ ਹੈ, ਤਾਂ ਜੋ ਪੈਨਸ਼ਨਰਾਂ ਅਤੇ ਫੈਮਿਲੀ ਪੈਨਸ਼ਨਰਾਂ ਨੂੰ ਬਣਦੇ ਵਿੱਤੀ ਲਾਭਾਂ ਦੀ ਅਦਾਇਗੀ ਸੁਚਾਰੂ ਢੰਗ ਨਾਲ ਯਕੀਨੀ ਬਣਾਈ ਜਾ ਸਕੇ।ਜਿਸ ਸੰਬੰਧੀ ਮਿਤੀ 23 ਸਤੰਬਰ 2026 ਨੂੰ ਵਲੋਂ ਪੱਤਰ ਜਾਰੀ ਕਰਕੇ ਸਮੂਹ ਡੀ.ਡੀ.ਓਜ਼ ਨੂੰ ਹਦਾਇਤ ਕੀਤੀ ਹੈ ਕਿ ਪੈਨਸ਼ਨਰਾਂ ਦੇ ਰਿਕਾਰਡ ਦੀ ਤੁਰੰਤ ਜਾਂਚ ਕੀਤੀ ਜਾਵੇ ।
Check Also
‘ਐਨ.ਆਰ.ਆਈ ਮਿਲਣੀ-2026’ ਦੌਰਾਨ ਮਾਝੇ ਦੇ ਚਾਰ ਜ਼ਿਲ੍ਹਿਆਂ ਨਾਲ ਸਬੰਧਤ ਪ੍ਰਵਾਸੀ ਪੰਜਾਬੀਆਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ
ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਸੂਬੇ ਦੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਡਾ. ਰਵਜੋਤ …
Punjab Post Daily Online Newspaper & Print Media