Saturday, September 26, 2026

ਖਾਲਸਾ ਕਾਲਜ ਵੈਟਰਨਰੀ ਦੀ ਟੀਮ ਨੇ ਗਡਵਾਸੂ ਦੇ ਪਸ਼ੂ ਪਾਲਣ ਮੇਲੇ ’ਚ ਉਤਪਾਦਾਂ ਸਬੰਧੀ ਕੀਤਾ ਜਾਗਰੂਕ 

ਅੰਮ੍ਰਿਤਸਰ, 26 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਦੀ ਟੀਮ ਵੱਲੋਂ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਯੂਨੀਵਰਸਿਟੀ (ਗਡਵਾਸੂ) ਲੁਧਿਆਣਾ ਵਿਖੇ ਆਯੋਜਿਤ ਦੋ ਰੋਜ਼ਾ ਪਸ਼ੂ ਪਾਲਣ ਮੇਲੇ ’ਚ ਵੱਖ-ਵੱਖ ਸਹੂਲਤਾਂ ਅਤੇ ਉਤਪਾਦਾਂ ਸਬੰਧੀ ਸਟਾਲ ਲਗਾ ਕੇ ਕਿਸਾਨਾਂ ਦੇ ਨਾਲ-ਨਾਲ ਦਿਹਾਤੀ ਨੌਜਵਾਨਾਂ ਨੂੰ ਜਾਗਰੂਕ ਕੀਤਾ ਗਿਆ।ਮੇਲੇ ਦਾ ਉਦਘਾਟਨ ਪੰਜਾਬ ਸਰਕਾਰ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਵਿਭਾਗ ਦੇ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅਤੇ ਗਡਵਾਸੂ ਦੇ ਉਪ ਕੁਲਪਤੀ ਡਾ. ਜੇ.ਪੀ.ਐਸ ਗਿੱਲ ਨੇ ਹੋਰਨਾਂ ਸ਼ਖ਼ਸੀਅਤਾਂ ਨਾਲ ਮਿਲ ਕੇ ਕੀਤਾ।ਕਾਲਜ ਪ੍ਰਿੰਸੀਪਲ ਡਾ. ਹਰੀਸ਼ ਕੁਮਾਰ ਵਰਮਾ ਦੇ ਦਿਸ਼ਾ-ਨਿਰਦੇਸ਼ਾਂ ’ਤੇ ਪਸ਼ੂਧਨ ਪ੍ਰਬੰਧਨ ਅਤੇ ਪਸ਼ੂ ਸਿਹਤ ਸਬੰਧੀ ਵਿਸ਼ੇਸ਼ ਸਟਾਲ ਲਗਾਇਆ ਗਿਆ, ਜਿਸ ’ਚ ਕਾਲਜ ਦੀਆਂ ਵੱਖ-ਵੱਖ ਸੁਵਿਧਾਵਾਂ ਅਤੇ ਉਤਪਾਦਾਂ ਨੂੰ ਪ੍ਰਦਰਸ਼ਿਤ ਕੀਤਾ ਗਿਆ।
ਪ੍ਰਿੰ: ਡਾ. ਵਰਮਾ ਨੇ ਕਿਹਾ ਕਿ ਉਕਤ ਮੇਲੇ ਦੌਰਾਨ ਕਾਲਜ ਵੱਲੋਂ ਵੈਟਰਨਰੀ ਐਕਸਟੈਂਸ਼ਨ ਐਜੂਕੇਸ਼ਨ ਵਿਭਾਗ ਮੁਖੀ ਡਾ. ਐਸ.ਕੇ ਕੰਸਲ, ਸਹਾਇਕ ਪ੍ਰੋਫੈਸਰ ਡਾ. ਮਨਿੰਦਰ ਸਿੰਘ, ਡਾ. ਰਾਣਾ ਪ੍ਰਤਾਪ ਸਿੰਘ ਬਰਾੜ ਅਤੇ ਡਾ. ਰਾਹੁਲ ਚੰਦੇਲ ਨੇ ਨੁਮਾਇੰਦਗੀ ਕੀਤੀ।ਉਨ੍ਹਾਂ ਕਿਹਾ ਕਿ ਮੇਲੇ ਦੌਰਾਨ ਟੀਮ ਵੱਲੋਂ ਵਿਸ਼ੇਸ਼ ਮਿਨਰਲ ਮਿਸ਼ਰਣ ‘ਖਾਲਸ ਅੰਮ੍ਰਿਤ’, ‘ਖਾਲਸ ਲਿਕ’, ਵਰਮੀਕੰਪੋਸਟ, ਨਵੇਂ ਵੈਟਰਨਰੀ ਡਾਕਟਰਾਂ ਲਈ ਪਾਠ ਪੁਸਤਕ, ਦੁੱਧ ਅਤੇ ਮੀਟ ਦੀ ਸਫਾਈ ਸਬੰਧੀ ਪਾਠ ਪੁਸਤਕਾਂ, ਸਾਹਿਤ, ਓਰਲ ਮੈਗਨੈਟਸ, ਬੀ.ਟੀ.ਬੀ ਪੇਪਰ ਆਦਿ ਸ਼ਾਮਿਲ ਕੀਤਾ ਗਿਆ।ਉਨ੍ਹਾਂ ਕਿਹਾ ਕਿ ਸਟਾਲ ਨੇ ਵੱਡੀ ਗਿਣਤੀ ’ਚ ਕਿਸਾਨਾਂ, ਪੇਂਡੂ ਨੌਜਵਾਨਾਂ ਅਤੇ ਮਹਿਲਾ ਕਿਸਾਨਾਂ ਨੂੰ ਆਕਰਸ਼ਿਤ ਕੀਤਾ।ਪ੍ਰਿੰ: ਡਾ. ਵਰਮਾ ਨੇ ਕਿਹਾ ਕਿ ਕਾਲਜ ਦੇ ਬੀ.ਵੀ.ਐਸ.ਸੀ ਐਂਡ ਏ.ਐਚ ਦੇ ਵਿਦਿਆਰਥੀਆਂ ਨੇ ਵੀ ਮੇਲੇ ’ਚ ਆਉਣ ਵਾਲੇ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਨਸਲ ਸੁਧਾਰ, ਚਾਰੇ ਦੀ ਕਾਸ਼ਤ ਅਤੇ ਪਸ਼ੂਧਨ ਪ੍ਰਬੰਧਨ ਸਬੰਧੀ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦਿੱਤੇ।

Check Also

ਕੈਬਨਿਟ ਮੰਤਰੀ ਈ.ਟੀ.ਓ ਵੱਲੋਂ ਜੰਡਿਆਲਾ ਗੁਰੂ ਵਿਖੇ 2.36 ਕਰੋੜ ਦੇ ਵਿਕਾਸ ਕਾਰਜ਼ ਸ਼ੁਰੂ

ਜੰਡਿਆਲਾ ਗੁਰੂ, 25 ਸਤੰਬਰ (ਜਗਦੀਪ ਸਿੰਘ) – ਪੰਜਾਬ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ …