ਅੰਮ੍ਰਿਤਸਰ, 30 ਅਕਤੂਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਜ਼ੁਬਾਨ ਦੇ ਨਾਮਵਰ ਸ਼ਾਇਰ, ਸ਼਼੍ਰੋਮਣੀ ਕਵੀ ਅਜਾਇਬ ਸਿੰਘ ਹੁੰਦਲ ਹੁਰਾਂ ਨਮਿਤ ਸਥਾਨਕ ਗੁਰਦਵਾਰਾ ਸਾਹਿਬ ਪਾਤਸ਼ਾਹੀ ਛੇਵੀਂ ਰਣਜੀਤ ਐਵਨਿਊ ਵਿਖੇ ਅੰਤਿਮ ਅਰਦਾਸ ਕੀਤੀ ਗਈ।ਗੁਰੂਦਵਾਰਾ ਸਾਹਿਬ ਦੇ ਹਜ਼ੂਰੀ ਰਾਗੀ ਸਿੰਘਾਂ ਵਲੋਂ ਵੈਰਾਗਮਈ ਕੀਰਤਨ ਕੀਤਾ ਗਿਆ ਜਦਕਿ ਹੈਡ ਗ੍ਰੰਥੀ ਨੇ ਹੁਕਮਨਾਮਾ ਲਿਆ ਅਤੇ ਪਰਿਵਾਰ ਵੱਲੋਂ ਹਾਜ਼ਰ ਸੰਗਤਾਂ ਦਾ ਧੰਨਵਾਦ ਵੀ ਕੀਤਾ।
ਵਿਛੜੇ ਸਾਹਿਤਕਾਰ ਸਾਥੀ ਅਜਾਇਬ ਸਿੰਘ ਹੁੰਦਲ ਦੀ ਯਾਦ ਵਿੱਚ ਇੱਕਤਰ ਹੋਏ ਅਦੀਬਾਂ ਵਿੱਚ ਕਹਾਣੀਕਾਰ ਦੀਪ ਦੇਵਿੰਦਰ ਸਿੰਘ, ਸ਼ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ, ਡਾ਼ ਹਰਭਜਨ ਸਿੰਘ ਭਾਟੀਆ, ਡਾ. ਰਵਿੰਦਰ ਬਟਾਲਾ,ਸੈਲਿੰਦਰਜੀਤ ਸਿੰਘ ਰਾਜਨ, ਡਾ. ਕਰਨੈਲ ਸ਼ੇਰਗਿੱਲ, ਡਾ. ਵਿਕਰਮ ਗੁਰਦੇਵ ਸਿੰਘ ਮਹਿਲਾਂਵਾਲਾ, ਡਾ. ਕਸ਼ਮੀਰ ਸਿੰਘ, ਸੁਮੀਤ ਸਿੰਘ, ਹਰਜੀਤ ਸਿੰਘ ਸੰਧੂ, ਡਾ. ਮੋਹਨ, ਸਰਬਜੀਤ ਸਿੰਘ, ਟੀ.ਐਸ ਰਾਜਾ, ਇੰਦਰਜੀਤ ਸਿੰਘ ਅੜੀ, ਦਵਿੰਦਰ ਕੌਰ ਬੇਦੀ, ਐਡਵੋਕੇਟ ਵਿਸ਼ਾਲ, ਸਲਵਿੰਦਰ ਸਿੰਘ ਸੱਗੂ, ਆਰ.ਐਸ ਬਿੰਦਰਾ, ਰਘਬੀਰ ਸਿੰਘ ਟੇਕਿਆਣਾ, ਐਡਵੋਕੇਟ ਗੁਰਪ੍ਰੀਤ ਸਿੰਘ ਪਨੇਸਰ, ਐਡਵੋਕੇਟ ਮੋਹਿਤ ਸਹਿਦੇਵ, ਸਨਪ੍ਰੀਤ ਸਿੰਘ, ਹਰਪ੍ਰੀਤ ਗਰੋਵਰ, ਜਤਿੰਦਰ ਕੌਰ ਸੈਸ਼ਨ ਜੱਜ ਤੇ ਸੁਪ੍ਰੀਤ ਕੌਰ ਆਦਿ ਨੇ ਦੁਖੀ ਪਰਿਵਾਰ ਨਾਲ ਹਮਦਰਦੀ ਜ਼ਾਹਰ ਕੀਤੀ।
Check Also
ਖ਼ਾਲਸਾ ਯੂਨੀਵਰਸਿਟੀ ਵਿਖੇ ਵਿਹਾਰਕ ਸਿੱਖਿਆ ਸਬੰਧੀ ਸੈਮੀਨਾਰ
ਅੰਮ੍ਰਿਤਸਰ, 1 ਨਵੰਬਰ (ਸੁਖਬੀਰ ਸਿੰਘ ਖੂਰਮਣੀਆਂ) – ਵਿਦਿਆਰਥੀਆਂ ਨੂੰ ਕਲਾਸਰੂਮ ਦੀ ਸਿੱਖਿਆ ਤੋਂ ਅਗਾਂਹ ਵਧ …
Punjab Post Daily Online Newspaper & Print Media