Friday, November 6, 2026

ਰੈਡ ਕਰਾਸ ਸੋਸਾਇਟੀ ਵਲੋਂ ਆਪਦਾ ਪ੍ਰਬੰਧਨ ਲਈ ਦੋ ਰੋਜਾ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 5 ਨਵੰਬਰ (ਜਗਦੀਪ ਸਿੰਘ) – ਡਿਪਟੀ ਕਮਿਸ਼ਨਰ-ਕਮ-ਪ੍ਰਧਾਨ, ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਦਲਵਿੰਦਰਜੀਤ ਸਿੰਘ,ਅੰਮ੍ਰਿਤਸਰ ਦੀ ਅਗਵਾਈ ਹੇਠ ਸਥਾਨਕ ਬੱਚਤ ਭਵਨ ਰਣਜੀਤ ਐਵੀਨਿਊ ਵਿਖੇ ਪੰਜਾਬ ਸਟੇਟ ਰੈਡ ਕਰਾਸ ਸੋਸਾਇਟੀ ਚੰਡੀਗੜ ਵਲੋਂ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਦੇ ਸਹਿਯੋਗ ਨਾਲ ਇਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।ਜਿਸ ਦਾ ਉਦਘਾਟਨ ਸ਼੍ਰੀਮਤੀ ਪਲਵੀ ਮਿਸ਼ਰਾ ਵਧੀਕ ਡਿਪਟੀ ਕਮਿਸ਼ਨਰ (ਜ)-ਕਮ-ਸੀਨੀਅਰ ਉਪ ਪ੍ਰਧਾਨ ਰੈਡ ਕਰਾਸ ਸੋਸਾਇਟੀ ਅੰਮ੍ਰਿਤਸਰ ਨੇ ਕੀਤਾ।ਆਪਣੇ ਸੰਬੋਧਨ ਵਿੱਚ ਰੈਡ ਕਰਾਸ ਸੋਸਾਇਟੀ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਟ੍ਰੇਨਿੰਗ ਬਾਰਡਰ ਏਰੀਆ ਵਿੱਚ ਕੁਦਰਤੀ ਆਪਦਾ ਦੇ ਨਾਲ ਨਜਿਠਣ ਲਈ ਵਲੰਟੀਅਰਾਂ ਲਈ ਸਮੱਰਥਾ ਨਿਰਮਾਣ ਦਾ ਕੰਮ ਕਰੇਗੀ ਜੋ ਲੋੜ ਪੈਣ ਤੇ ਇਹ ਵਲੰਟੀਅਰਸ ਜ਼ਿਲ੍ਹਾ ਪ੍ਰਸ਼ਾਸਨ ਨਾਲ ਆਪਣਾ ਸਹਿਯੋਗ ਦੇ ਸਕਣਗੇ।ਵਰਕਸ਼ਾਪ ਦੇ ਆਯੋਜਕ ਸੈਮਸਨ ਮਸੀਹ ਕਾਰਜ਼ਕਾਰੀ ਸਕੱਤਰ ਰੈਡ ਕਰਾਸ ਸੋਸਾਇਟੀ ਅੰਮ੍ਰਿਤਸਰ ਨੇ ਦੱਸਿਆ ਕਿ ਇਹ ਟ੍ਰੇਨਿੰਗ 80 ਵਲੰਟੀਅਰਸ/ਵੱਖ-ਵੱਖ ਐਨ.ਜੀ.ਓ ਦੇ ਨੁਮਾਇੰਦਿਆਂ ਨੂੰ ਦਿੱਤੀ ਕੀਤੀ ਜਾ ਰਹੀ ਹੈ। ਇਸ ਟਰੇਨਿੰਗ ਦੇ ਉਦੇਸ਼ਾਂ ਤੋਂ ਡਾ. ਸਾਇਲਾ ਵਰਮਾ, ਸਟੇਟ ਟਰੇਨਿੰਗ ਸੁਪਰਵਾਇਜਰ ਅਤੇ ਅਮਰਜੀਤ ਸਿੰਘ, ਸੀਨੀਅਰ ਫੀਲਡ ਅਫਸਰ ਸਟੇਟ ਰੈਡ ਕਰਾਸ ਸੋਸਾਇਟੀ ਚੰਡੀਗੜ ਵਲੋਂ ਚਾਨਣਾ ਪਾਇਆ ਗਿਆ।
ਇਸ ਮੌਕੇ ਸਿਵਲ ਡਿਫੈਂਸ ਤੋਂ ਖੰਨਾ, ਪਿੰਗਲਵਾੜੇ ਤੋਂ ਰਾਜਬੀਰ ਸਿੰਘ, ਸੋਸ਼ਲ ਵਰਕਰ ਸਰਬਜੀਤ ਸਿੰਘ, ਕੇ.ਵੀ.ਆਈ (ਐਨ.ਜੀ.ਓ) ਤੋਂ ਬਿਕਰਮਜੀਤ ਸਿੰਘ ਅਤੇ ਮਨਜਿੰਦਰ ਸਿੰਘ, ਫੁਲਵਿੰਦਰ ਸਿੰਘ ਸਾਂਝੀ ਰਸੋਈ ਵੱਲੋਂ ਸੰਬੋਧਨ ਕੀਤਾ ਗਿਆ ।

Check Also

ਅੰਮ੍ਰਿਤਸਰ ‘ਚ ਨੈਸ਼ਨਲ ਲੋਕ ਅਦਾਲਤ 12 ਦਸੰਬਰ ਨੂੰ – ਡੀ.ਐਲ.ਐਸ.ਏ

ਅੰਮ੍ਰਿਤਸਰ, 5 ਨਵੰਬਰ (ਜਗਦੀਪ ਸਿੰਘ) – ਪੰਜਾਬ ਦੇ ਨਾਗਰਿਕਾਂ ਨੂੰ ਜਲਦੀ, ਆਸਾਨ ਅਤੇ ਸਸਤਾ ਨਿਆਂ …