Sunday, November 15, 2026

ਸਾਹਿਤਕਾਰ ਜੋੜੀ ਸੁਸ਼ੀਲ ਦੁਸਾਂਝ ਅਤੇ ਕਮਲ ਦੁਸਾਂਝ ਨੂੰ ਸਦਮਾ

ਅੰਮ੍ਰਿਤਸਰ, 14 ਨੰਵਬਰ (ਦੀਪ ਦਵਿੰਦਰ ਸਿੰਘ) – ਸਾਹਿਤਕ ਹਲਕਿਆਂ ਵਿੱਚ ਇਹ ਖਬਰ ਦੁੱਖ ਨਾਲ ਪੜ੍ਹੀ ਜਾਵੇਗੀ ਕਿ ‘ਹੁਣ’ ਰਸਾਲੇ ਦੀ ਸਹਿ ਸੰਪਾਦਿਕਾ ਕਮਲ ਦੁਸਾਂਝ ਦੇ ਸਤਿਕਾਰਤ ਪਿਤਾ ਅਤੇ ਕੇਂਦਰੀ ਸਭਾ ਦੇ ਸਾਬਕਾ ਜਰਨਲ ਸੱਕਤਰ ਅਤੇ ਸਾਹਿਤਕਾਰ ਸੁਸ਼ੀਲ ਦੁਸਾਂਝ ਦੇ ਸਹੁਰਾ ਬੇਦਇੰਦਰ ਸਿੰਘ ਬੀਤੇ ਕੱਲ ਸਦੀਵੀਂ ਵਿਛੋੜਾ ਦੇ ਗਏ। ਸ਼੍ਰੋਮਣੀ ਸ਼ਾਇਰ ਦਰਸ਼ਨ ਬੁੱਟਰ ਅਤੇ ਕਥਾਕਾਰ ਦੀਪ ਦੇਵਿੰਦਰ ਸਿੰਘ ਤੋਂ ਪ੍ਰਾਪਤ ਜਾਣਕਾਰੀ ਮੁਤਾਬਿਕ ਬੇਦਇੰਦਰ ਸਿੰਘ 86 ਵਰ੍ਹਿਆਂ ਦੇ ਸਨ ਅਤੇ ਬਿਜਲੀ ਬੋਰਡ ਦੇ ਸੇਵਾ ਮੁਕਤ ਅਧਿਕਾਰੀ ਸਨ।ਬੀਤੀ ਰਾਤ ਉਹਨਾਂ ਆਪਣੇ ਨਿਵਾਸ ਪਟਿਆਲਾ ਵਿਖੇ ਅੰਤਿਮ ਸੁਆਸ ਲਏ।ਉਹਨਾਂ ਦੱਸਿਆ ਕਿ ਬੇਦਇੰਦਰ ਸਿੰਘ ਸਟੇਜ਼ੀ ਕਵੀ ਸਨ ਅਤੇ ਉਹਨਾਂ ਦੇ ਕਾਵਿ ਸੰਗ੍ਰਿਹ “ਧੜਕਦੇ ਦਿਲ” ਨੂੰ ਪਾਠਕਾਂ ਬੇਹਦ ਸਤਿਕਾਰ ਦਿੱਤਾ ਜਾਂਦਾ ਹੈ।ਉਹ ਕਮਲ ਦੁਸਾਂਝ ਤੋਂ ਇਲਾਵਾ ਹੈਪੀ ਜੇ.ਜੀ, ਮਨਪ੍ਰੀਤ ਕੌਰ ਸਿੱਧੂ ਧੀਆਂ ਨੂੰ ਵੀ ਛੱਡ ਕੇ ਗਏ ਹਨ।
ਇਸ ਦੁੱਖ ਦੀ ਘੜੀ ‘ਚ ਮੱਖਣ ਕੁਹਾੜ, ਸ਼ੈਲਿੰਦਰਜੀਤ ਸਿੰਘ ਰਾਜਨ, ਡਾ. ਲਖਵਿੰਦਰ ਜੌਹਲ, ਗੁਰਭਜਨ ਗਿੱਲ, ਡਾ. ਮਹਿਲ ਸਿੰਘ, ਪ੍ਰਿੰਸੀਪਲ ਡਾ. ਆਤਮ ਰੰਧਾਵਾ, ਨਾਟਕਕਾਰ ਕੇਵਲ ਧਾਲੀਵਾਲ,, ਡਾ ਮਨਜਿੰਦਰ ਸਿੰਘ, ਸੁਰਿੰਦਰ ਪ੍ਰੀਤ ਘਣੀਆ, ਜੈਨਇੰਦਰ ਚੌਹਾਨ, ਗੁਰਮੀਤ ਸਿੰਘ ਬਾਜਵਾ, ਸੁਰਿੰਦਰ ਜੀਤ ਚੌਹਾਨ, ਯਤਿੰਦਰ ਮਾਹਲ, ਸੁਰਿੰਦਰ ਗਿੱਲ ਜੈਪਾਲ, ਮੁਖਤਾਰ ਗਿੱਲ, ਡਾ. ਹੀਰਾ ਸਿੰਘ, ਨਾਟਕਕਾਰ ਜਗਦੀਸ਼ ਸਚਦੇਵਾ, ਵਜ਼ੀਰ ਸਿੰਘ ਰੰਧਾਵਾ, ਸੁਮੀਤ ਸਿੰਘ, ਅੰਗਰੇਜ ਸਿੰਘ ਵਿਰਦੀ, ਇਕਵਾਕ ਸਿੰਘ ਪੱਟੀ, ਪੱਤਰਕਾਰ ਜਸਬੀਰ ਸਿੰਘ ਸੱਗੂ ਅਤੇ ਡਾ. ਕਸ਼ਮੀਰ ਸਿੰਘ ਨੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਹੈ।

Check Also

ਗੁਰੂ ਨਗਰੀ ਅੰਮ੍ਰਿਤਸਰ ਵਿਖੇ 3 ਤੋਂ 7 ਦਸੰਬਰ ਤੱਕ ਲੱਗੇਗਾ 20ਵਾਂ ਪਾਈਟੈਕਸ ਮੇਲਾ – ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 14 ਨਵੰਬਰ (ਜਗਦੀਪ ਸਿੰਘ) – ਗੁਰੂ ਨਗਰੀ ਅੰਮ੍ਰਿਤਸਰ ਵਿਖੇ 20ਵਾਂ ਪੰਜਾਬ ਇੰਟਰਨੈਸ਼ਨਲ ਟਰੇਡ ਐਕਸਪੋ …