
ਅੰਮ੍ਰਿਤਸਰ 16 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਸੂਫ਼ੀ ਗਾਇਕ ਸੈਨ ਬ੍ਰਦਰਜ਼ ਦੇ ਪਿਤਾ ਸ਼ੰਕਰ ਸੁਖਦੇਵ ਸਿੰਘ ਵੱਧਣ ਵੱਲੋਂ ਸੰਪਾਦਿਤ ਕੀਤੀ ਪੁਸਤਕ ” ਇੱਕ ਨੰਨ੍ਹੀ ਪਰੀ ਘਰ ਸਾਡੇ ਹੈ ਆਈ” ਇੰਦਰਜੀਤ ਸਿੰਘ ਬਾਸਰਕੇ ਚੇਅਰਮੈਨ ਸਮਾਲ ਸਕੇਲ ਇੰਡਸਟਰੀ ਭਾਰਤ ਸਰਕਾਰ ਵੱਲੋਂ ਆਪਣੇ ਦਫ਼ਤਰ ਵਿਖੇ ਲੋਕ ਅਰਪਿਤ ਕੀਤੀ ਗਈ।ਬਾਸਰਕੇ ਨੇ ਪੁਸਤਕ ਦੇ ਲੇਖਕ ਸ਼ੰਕਰ ਸੁਖਦੇਵ ਸਿੰਘ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ `ਵੱਧਣ` ਨੇ ਇਹ ਪੰਜਵੀਂ ਪੁਸਤਕ ਸਾਹਿਤ ਜਗਤ ਦੀ ਝੋਲੀ ‘ਚ ਪਾਈ ਹੈ।ਉਨ੍ਹਾਂ ਕਿਹਾ ਕਿ ਲੇਖਕ ਘਰੇਲੂ ਜ਼ਿੰਮੇਵਾਰੀਆਂ ਨਿਭਾਉਣ ਦੇ ਨਾਲ ਆਪਣੀਆਂ ਲਿਖਤਾਂ ਰਾਹੀਂ ਸਮਾਜ ਨੂੰ ਸੇਧ ਵੀ ਦਿੰਦਾ ਹੈ। ਉਹਨਾਂ ਕਿਹਾ ਕਿ ਵੱਧਣ ਵੱਲੋਂ ਆਪਣੇ ਬੱਚਿਆਂ ਨੂੰ ਕਾਮਯਾਬੀ ਦੇ ਸਿਖ਼ਰ `ਤੇ ਪਹੁੰਚਾਇਆ ਤੇ ਉਹਨਾਂ ਸੈਣ ਬ੍ਰਦਰਜ਼ ਦੇ ਨਾਂ ਨਾਲ ਸੂਫ਼ੀ ਗਾਇਕੀ ਵਿੱਚ ਅੰਤਰਰਾਸ਼ਟਰੀ ਪੱਧਰ`ਤੇ ਪਛਾਣ ਬਣਾਈ।
ਡਾ. ਆਤਮਾ ਸਿੰਘ ਗਿੱਲ, ਮਰਕਸਪਾਲ ਗੁਮਟਾਲਾ, ਡਾ. ਆਤਮਜੀਤ ਕੌਰ ਡੀ.ਪੀ ਪਬਲਿਸ਼ਰਜ਼, ਅਮਨਦੀਪ ਸਿੰਘ, ਪ੍ਰਿੰਸੀਪਲ ਰਣਜੀਤ ਸਿੰਘ, ਕਰਮਜੀਤ ਸਿੰਘ ਬਾਸਰਕੇ, ਰਮਿੰਦਰ ਰਾਜਾ ਅਤੇ ਸੁਖਬੀਰ ਸਿੰਘ ਖੁਰਮਣੀਆਂ ਨੇ ਕਿਹਾ ਕਿ ਵੱਧਣ ਵੱਲੋਂ ਆਪਣੀ ਪੋਤਰੀ ਗੁਣਵੀਨ ਕੌਰ ਨੂੰ ਸਮਰਪਿਤ ਇਹ ਪੁਸਤਕ ਅਣਮੋਲ ਤੋਹਫ਼ਾ ਹੈ।ਉਹਨਾਂ ਕਿਹਾ ਕਿ ਇਹਨਾਂ ਵੱਲੋਂ ਜੀਵਨ ਦੀ ਹਕੀਕਤ, ਪਰਿਵਾਰਕ ਤੇ ਆਪਸੀ ਮੋਹ ਪਿਆਰ, ਪਰਿਵਾਰਕ ਰਿਸ਼ਤੇ, ਵਿਦੇਸ਼ਾਂ ਵੱਲ ਰੁਝਾਨ ਅਤੇ ਉਮਰ ਦੇ ਵੱਖ-ਵੱਖ ਪੜਾਵਾਂ ਦੀਆਂ ਖੁਸ਼ੀਆਂ ਗ਼ਮੀਆਂ ਨੂੰ ਬਹੁਤ ਸਰਲ ਸ਼ਬਦਾਵਲੀ ਤੇ ਕਾਵਿ ਰੂਪ ਵਿੱਚ ਬਾਖੂਬੀ ਲਿਖਿਆ ਹੈ।ਵੱਧਣ ਤੇ ਉਹਨਾਂ ਦੇ ਸਪੁੱਤਰ ਸੂਫ਼ੀ ਗਾਇਕ ਕੇ.ਪੀ ਸਿੰਘ ਵੱਲੋਂ ਹਾਜ਼ਰੀਨ ਦਾ ਧੰਨਵਾਦ ਕੀਤਾ।
ਇਸ ਮੌਕੇ ਕਰਮਜੀਤ ਸਿੰਘ ਬਾਸਰਕੇ ਚੇਅਰਮੈਨ ਸਾਹਿਤਕਾਰ ਮਨਮੋਹਨ ਸਿੰਘ ਬਾਸਰਕੇ ਯਾਦਗਾਰੀ ਟਰੱਸਟ, ਕਿਰਨਪਾਲ ਸਿੰਘ ਕੇ.ਪੀ ਸੈਣ ਬ੍ਰਦਰਜ਼, ਰਣਬੀਰ ਸਿੰਘ ਰੱਬੀ, ਐਮੀਤੋਜ ਸਿੰਘ ਐਮੀ, ਪੰਕਜ ਬੇਦੀ, ਜਤਿਨਪੁਰੀ ਆਦਿ ਹਾਜ਼ਰ ਸਨ।
Punjab Post Daily Online Newspaper & Print Media