ਅੰਮ੍ਰਿਤਸਰ, 3 ਜੁਲਾਈ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) ਸੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਗੁ. ਛੇਹਰਟਾ ਸਾਹਿਬ ਵਿਖੇ ਮੀਰੀ ਪੀਰੀ ਮੀਰੀ ਦਿਵਸ ਮੌਕੇ ਗਤਕਾ ਮੁਕਾਬਲੇ
ਕਰਵਾਏ ਗਏ।ਦੀਵਾਨ ਹਾਲ ਵਿਖੇ ਗਤਕਾ ਮੁਕਾਬਲੇ ਦੀ ਸ਼ੁਰੂਆਤ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਅਰਦਾਸ ਕਰਕੇ ਕੀਤੀ ਗਈ। ਇੰਨਾਂ ਮੁਕਾਬਲਿਆਂ ਵਿਚ ਸਥਾਨਕ ਸ਼ਹੀਦ ਸਿੱਖ ਮਿਸ਼ਨਰੀ ਕਾਲਜ, ਸ੍ਰੀ ਗੁਰੂ ਰਾਮਦਾਸ ਸੀਨੀਅਰ ਸੈਕੰਡਰੀ ਸਕੂਲ, ਸਾਹਿਬਜ਼ਾਦਾ ਫ਼ਤਹਿ ਸਿੰਘ ਗਤਕਾ ਅਖਾੜਾ ਜੰਡਿਆਲਾ ਗੁਰੂ, ਵਿਰਾਸਤੇ-ਏ-ਖ਼ਾਲਸਾ ਗਤਕਾ ਅਖਾੜਾ ਮੋਹਨਾ ਭੰਡਾਰੀਆ, ਸੰਤ ਬਾਬਾ ਮੰਗਲ ਸਿੰਘ ਗਤਕਾ ਅਖਾੜਾ ਖੁਰਮਨੀਆਂ, ਹਰਜੀਤ ਸਿੰਘ ਹੀਰਾ ਗਤਕਾ ਮਾਸਟਰ ਬਜ਼ਾਰ ਮੋਚੀਆਂ, ਸ਼ਹੀਦ ਬਾਬਾ ਫ਼ੌਜਾ ਸਿੰਘ ਗਤਕਾ ਅਖਾੜਾ, ਜੈਤੈਗੰ ਗਤਕਾ ਅਖਾੜਾ ਪੁਤਲੀਘਰ ਦੇ ਸਿੰਘਾਂ ਵੱਲੋਂ ਗਤਕੇ ਦੇ ਜੌਹਰ ਦਿਖਾਏ ਗਏ।
ਇਸ ਮੌਕੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਅਤੇ ਸਮੁੱਚੀ ਅੰਤ੍ਰਿੰਗ ਕਮੇਟੀ ਵੱਲੋਂ ਇਸ ਵਾਰ ਵੱਡੀ ਪੱਧਰ ’ਤੇ ਮੀਰੀ ਪੀਰੀ ਦਿਵਸ ਮਨਾਉਣਾ ਸ਼੍ਰੋਮਣੀ ਕਮੇਟੀ ਦਾ ਬਹੁਤ ਸ਼ਾਲਾਘਾਯੋਗ ਉਪਰਾਲਾ ਹੈ।ਉਨ੍ਹਾਂ ਕਿਹਾ ਕਿ ਗੁਰੂ ਮਹਾਰਾਜ ਜੀ ਦੇ ਇਸ ਪਵਿੱਤਰ ਦਿਹਾੜੇ ਸਬੰਧੀ ਜਾਗਰੂਕ ਹੋ ਕੇ ਜਿਥੇ ਸਿੱਖ ਨੌਜੁਆਨ ਬੱਚੇ ਬੱਚੀਆਂ ਦਾ ਸ਼ਸ਼ਤਰ ਵਿਦਿਆ ਵੱਲ ਰੁਝਾਨ ਵਧੇਗਾ ਉਥੇ ਸਾਨੂੰ ਸਾਰਿਆਂ ਨੂੰ ਮੀਰੀ ਪੀਰੀ ਦੇ ਸਿਧਾਂਤਾਂ ਅਤੇ ਗੁਰੂ ਮਹਾਰਾਜ ਵੱਲੋਂ ਦਰਸਾਏ ਰਸਤਿਆਂ ਤੇ ਚੱਲਦਿਆਂ ਨਸ਼ਿਆਂ, ਭਰੂਣ ਹੱਤਿਆਂ ਵਰਗੀਆਂ ਅਲਾਮਤਾਂ ਤੋਂ ਕੋਹਾਂ ਦੂਰ ਰਹਿਣਾ ਚਾਹੀਦਾ ਹੈ ਤੇ ਇਸ ਸਬੰਧੀ ਬਾਕੀਆਂ ਨੂੰ ਵੀ ਸੇਧ ਲੈਣੀ ਚਾਹੀਦੀ ਹੈ।
ਇਸ ਮੌਕੇ ਗਤਕਾ ਦੇ ਜੌਹਰ ਵਿਖਾਉਣ ਵਾਲੀਆਂ ਟੀਮਾਂ ਦੇ ਮੁਖੀਆਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਅਵਤਾਰ ਸਿੰਘ ਸੁਰਸਿੰਘ ਵਾਲੇ, ਅੰਤ੍ਰਿੰਗ ਕਮੇਟੀ ਮੈਂਬਰ ਭਾਈ ਰਾਮ ਸਿੰਘ, ਸੁਰਜੀਤ ਸਿੰਘ ਭਿੱਟੇਵੱਡ, ਮੈਂਬਰ ਬੀਬੀ ਕਿਰਨਜੋਤ ਕੌਰ, ਜਥੇ: ਬਾਵਾ ਸਿੰਘ ਗੁਮਾਨਪੁਰ, ਮਗਵਿੰਦਰ ਸਿੰਘ ਖਾਪੜਖੇੜੀ, ਹਰਚਰਨ ਸਿੰਘ ਮੁੱਖ ਸਕੱਤਰ, ਮੀਤ ਸਕੱਤਰ ਹਰਜੀਤ ਸਿੰਘ ਲਾਲੂ ਘੁੰਮਣ ਆਦਿ ਵੱਲੋਂ ਨਗਦ ਰਾਸ਼ੀ ਅਤੇ ਯਾਦਗਾਰੀ ਚਿੰਨ੍ਹ ਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਜਗਤਾਰ ਸਿੰਘ ਸ਼ਹੂਰਾ ਮੈਨੇਜਰ, ਜਗੀਰ ਸਿੰਘ ਮੈਨੇਜਰ ਬਗਿਆੜੀ, ਗਿਆਨੀ ਹਰਦੀਪ ਸਿੰਘ ਹੈਡ ਗ੍ਰੰਥੀ ਗੁ: ਸ੍ਰੀ ਛੇਹਰਰਾ ਸਾਹਿਬ, ਪ੍ਰੋ. ਕੁਲਰਾਜ ਸਿੰਘ, ਮੁਖ ਪ੍ਰਚਾਰਕ ਗਿਆਨੀ ਜਗਦੇਵ ਸਿੰਘ, ਗਿ: ਸਵਰਨ ਸਿੰਘ ਪ੍ਰਚਾਰਕ, ਗਿ: ਖ਼ਜ਼ਾਨ ਸਿੰਘ ਪ੍ਰਚਾਰਕ, ਗਿ: ਸੁਖਵੰਤ ਸਿੰਘ ਪ੍ਰਚਾਰਕ, ਗਿ: ਇੰਦਰਜੀਤ ਸਿੰਘ ਪ੍ਰਚਾਰਕ, ਗਿ: ਮਲਕੀਤ ਸਿੰਘ ਪ੍ਰਚਾਰ, ਗਿ: ਤਰਸੇਮ ਸਿੰਘ ਪ੍ਰਚਾਰਕ, ਬੀਬੀ ਅਮਨਦੀਪ ਕੌਰ ਪ੍ਰਚਾਰ ਸਮੇਤ ਸਮੂਹ ਸਭਾ-ਸੁਸਾਇਟੀਆਂ ਦੇ ਸੇਵਾਦਾਰ ਅਤੇ ਭਾਰੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।
Check Also
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 5 ਅਗਸਤ ਨੂੰ
ਅੰਮ੍ਰਿਤਸਰ, 4 ਅਗਸਤ (ਸੁਖਬੀਰ ਸਿੰਘ) – ਡਾ. ਰੁਪਿੰਦਰ ਪਾਲ ਸਿੰਘ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ)-ਕਮ-ਮੁੱਖ …
Punjab Post Daily Online Newspaper & Print Media