Sunday, March 8, 2026

ਫਿਜ਼ਾ `ਚ ਆਪਣੇ ਬੋਲਾਂ ਦੀ ਖੁਸ਼ਬੋ ਘੋਲਦੇ, ਨਹੀਂ ਦੇਖੇ ਬਨੇਰੇ `ਤੇ ਹੁਣ ਤਾਂ ਬੋਲਦੇ ਪੰਛੀ

ਯਾਦਗਾਰੀ ਹੋ ਨਿਬੜੀ ਲੋਕ ਸਾਹਿਤ ਸੰਗਮ ਰਾਜਪੁਰਾ ਦੀ ਸਾਹਿਤਕ ਬੈਠਕ  …
ਰਾਜਪੁਰਾ, 4 ਜੁਲਾਈ (ਪੰਜਾਬ ਪੋਸਟ ਬਿਊਰੋ) – ਲੋਕ ਸਾਹਿਤ ਸੰਗਮ (ਰਜਿ) ਰਾਜਪੁਰਾ ਦੀ ਮਾਸਿਕ ਬੈਠਕ ਡਾ ਗੁਰਵਿੰਦਰ ਅਮਨ ਦੀ ਪ੍ਰਧਾਨਗੀ ਹੇਠ ਰੋਟਰੀ PPN0407201710ਭਵਨ ਦੇ ਹਾਲ ਵਿਚ ਹੋਈ ਜਿਸ ਵਿਚ ਲੋਕ ਕਵੀ ਕਰਮ ਸਿੰਘ ਹਕੀਰ ਨੇ `ਹਵਾਲਾ ਕਾਂਡ `ਸੁਣਾ ਕੇ ਸਭਾ ਦਾ ਆਗਾਜ਼ ਕੀਤਾ।ਸੁਰਿੰਦਰ ਸਿੰਘ ਸੋਹਣਾ ਦਾ ਧਾਰਮਿਕ ਗੀਤ `ਭੁੱਲਗੇ ਨੇ ਤੇਰਾ ਉਪਕਾਰ ਦਾਤਿਆ `,ਬਚਨ ਸਿੰਘ ਬਚਨ ਸੋਢੀ `ਨੈਨੋ ਤੁਮ ਹੀ ਬੁਰੇ ਹੋ `ਸੁਣ ਕੇ ਚੰਗਾ ਰੰਗ ਬਣਿਆ।ਉੱਘੀ ਕਵਿੱਤਰੀ ਮਨਜੀਤ ਕੌਰ ਅੰਬਾਲਵੀ ਨੇ ਮੈ ਧਰਤ ਦਾ ਉਬਾਲ ਹਾਂ ,ਲੋਕ ਕਹਿੰਦੇ ਭੂਚਾਲ ਹਾਂ ` ਸੁਣਾਇਆ।ਚੇਅਰਮੈਨ ਡਾ ਹਰਜੀਤ ਸਿੰਘ ਸੱਧਰ ਨੇ `ਅਗਨੀ ਵਰਗੇ ਮੌਸਮ ਨੂੰ ਸਾਡਾ ਖਿੜਨਾ ਰਾਸ ਨਾ ਆਇਆ` ਤਰੰਨਮ ਚ ਸੁਣਾਕੇ ਆਪਣੀ ਵਿਦਵਤਾ ਦਿਖਾਈ। ਕੁਲਵੰਤ ਸਿੰਘ ਜੱਸਲ ਦਾ ਭਾਵਪੂਰਕ ਗੀਤ `ਮਾੜਾ ਹੱਸਣਾ ਗਰੀਬ ਦੀ ਗ਼ਰੀਬੀ ਤੇ ਮਾੜਾ ਹੁੰਦਾ ਦਿਲ ਤੋੜਣਾ `ਸੁਣਾ ਕੇ ਸੋਚਣ ਲਈ ਮਜਬੂਰ ਕੀਤਾ।ਸੰਗਮ ਦੇ ਪ੍ਰਧਾਨ ਡਾ. ਗੁਰਵਿੰਦਰ ਅਮਨ ਦੀ ਮਿੰਨੀ ਕਹਾਣੀ `ਜੱਟ ਦਾ ਪੁੱਤ `ਅਜੋਕੇ ਸਮਾਜ ਤੇ ਕਟਾਕਸ਼ ਸੀ।ਪੱਤਰਕਾਰ ਤੇ ਸਾਹਿਤਕਾਰ ਜੀ.ਪੀ ਸਿੰਘ ਨੇ ਸ਼ੇਅਰ ਸੁਣਾ ਨਕੇ ਵਾਹ ਵਾਹ ਖੱਟੀ।ਜਮਨਾ ਪ੍ਰਕਾਸ਼ ਨਾਚੀਜ਼ ਅਤੇ ਗੁਰਵਿੰਦਰ ਆਜ਼ਾਦ ਦੀ ਕਵਿਤਾ ਕਾਬਲੇ ਗੋਰ ਸਨ।ਗਿਆਨੀ ਮਾਨ ਸਿੰਘ ਜੰਡੋਲੀ ਦੀ ਕਾਵਿ ਰਚਨਾਂ ਵਧੀਆ ਸੀ।ਬਲਦੇਵ ਸਿੰਘ ਖੁਰਾਣਾ ਨੇ ਜਿਥੇ ਸਟੇਜ ਦੀ ਕਾਰਵਾਈ ਚਲਾਈ ਉੱਥੇ ਹਾਸ ਵਿਅੰਗ ਕਵਿਤਾ ਨਾਲ ਵੀ ਦਰਸ਼ਕਾਂ ਨੂੰ ਕੀਲਿਆ।ਅਮਰਜੀਤ ਸਿੰਘ ਲਬਾਣਾ, ਜਾਣੀ ਜ਼ੀਰਕਪੁਰੀਆ, ਪ੍ਰੋ. ਸ਼ਤਰੂਘਨ ਗੁਪਤਾ ਅਤੇ ਸੁੱਚਾ ਸਿੰਘ ਗੰਢਾ ਦੀਆਂ ਰਚਨਾਵਾਂ ਬਹੂਤ ਵਧੀਆ ਸਨ।ਹਰਸਿਮਰਨਜੀਤ ਸਿੰਘ ਅਤੇ ਅਵਤਾਰ ਸਿੰਘ ਕੋਮਲ ਦੀ ਕਵਿਤਾ ਨੇ ਚੰਗਾ ਰੰਗ ਬੰਨਿਆ।ਪ੍ਰਸਿੱਧ ਗ਼ਜ਼ਲਗੋ ਅਵਤਾਰ ਪੁਆਰ ਦੀ ਗ਼ਜ਼ਲ “ਫਿਜ਼ਾ ਵਿਚ ਆਪਣੇ ਬੋਲਾਂ ਦੀ ਖੁਸ਼ਬੋ ਘੋਲਦੇ ਪੰਛੀ ,ਨਹੀਂ ਦੇਖੇ ਬਨੇਰੇ `ਤੇ ਹੁਣ ਤਾਂ ਬੋਲਦੇ ਪੰਛੀ।`ਸੁਣਾ ਕੇ ਸ਼ਰੋਤਿਆਂ ਦੀ ਕੀਲ ਦਿੱਤਾ।
ਅੰਤ ਵਿਚ ਅਮਰੀਕਾ ਨਿਵਾਸੀ ਮਾਸਟਰ ਨਿਰਮਲ ਸਿੰਘ ਲਾਲੀ ਦੀ ਕਿਤਾਬਾਂ `ਵਿਅਕਤੀ ,ਸਮਾਜ ਤੇ ਕੁਦਰਤ `ਅਤੇ ਕਵਿਤਾ ਦੀ ਪਰਵਾਜ਼ `ਰਿਲੀਜ ਕੀਤੀਆਂ ਉਨ੍ਹਾਂ ਬਾਰੇ ਡਾ. ਹਰਜੀਤ ਸਿੰਘ ਸੱਧਰ ਅਤੇ ਡਾ. ਗੁਰਵਿੰਦਰ ਅਮਨ ਨੇ ਕਿਹਾ ਕਿ ਮਾਸਟਰ ਨਿਰਮਲ ਸਿੰਘ ਲਾਲੀ ਬਹੁਤ ਹੀ ਸੰਵੇਦਨਸ਼ੀਲ ਤੇ ਮਨੋਵਿਗਿਆਨਕ ਕਵੀ ਹੈ, ਉਸ ਦੀਆਂ ਰਚਨਾਵਾਂ ਸਮਾਜ ਦੀ ਪੀੜਾ ਪ੍ਰਤੀ ਜਾਗਰੂਕ ਹਨ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply