Tuesday, July 21, 2026

ਸੰਸਦੀ ਕਮੇਟੀ ਵਲੋਂ ਪੰਜਾਬ ਦੇ ਵੱਡੇ ਪ੍ਰਾਜੈਕਟਾਂ ਅਤੇ ਯੋਜਨਾਵਾਂ ਦੀ ਸਮੀਖਿਆ

 ਨਸ਼ਾ ਮੁਕਤੀ ਲਈ ਕੇਂਦਰ ਪੰਜਾਬ ਦੀ ਮਦਦ ਕਰੇ- ਔਜਲਾ     
ਅੰਮ੍ਰਿਤਸਰ, 4 ਜੁਲਾਈ (ਪੰਜਾਬ ਪੋਸਟ- ਮਨਜੀਤ ਸਿੰਘ) – ਵੱਖ-ਵੱਖ ਕੰਮਾਂ ਦੀ ਦੇਖ-ਰੇਖ ਅਤੇ ਰਾਜ ਸਰਕਾਰਾਂ ਦੇ ਸੁਝਾਅ ਲੈਣ ਲਈ ਸੰਸਦ ਵੱਲੋਂ ਗਠਿਤ ਕੀਤੀਆਂ PPN0407201711ਗਈ ਕਮੇਟੀ ਨੇ ਅੱਜ ਅੰਮ੍ਰਿਤਸਰ ਵਿਚ ਪੰਜਾਬ ਦੇ ਵੱਡੇ ਪ੍ਰਾਜੈਕਟਾਂ ਅਤੇ ਸਰਕਾਰੀ ਯੋਜਨਾਵਾਂ ਦੀ ਸਮੀਖਿਆ ਕੀਤੀ।ਇਸ ਮੀਟਿੰਗ ਵਿਚ ਲੋਕ ਸਭਾ ਅਤੇ ਰਾਜ ਸਭਾ ਵੱਲੋਂ ਸ਼ਾਮਿਲ ਕੀਤੇ ਗਏ ਸੰਸਦ ਮੈਂਬਰ ਅਤੇ ਪੰਜਾਬ ਸਰਕਾਰ ਵੱਲੋਂ ਸਬੰਧਤ ਵਿਭਾਗਾਂ ਦੇ ਮੁਖੀ ਹਾਜ਼ਰ ਹੋਏ।
ਸਥਾਨਕ ਹੋਟਲ ਵਿਚ ਸਰਕਾਰੀ ਵਾਅਦਿਆਂ ’ਤੇ ਰਾਜ ਸਭਾ ਵੱਲੋਂ ਗਠਿਤ ਕੀਤੀ ਗਈ ਕਮੇਟੀ ਦੇ ਚੇਅਰਮੈਨ ਸਤੀਸ਼ ਚੰਦਰ ਮਿਸ਼ਰਾ ਦੀ ਅਗਵਾਈ ਹੇਠ ਮੀਟਿੰਗ ਹੋਈ।ਇਸ ਮੀਟਿੰਗ ਵਿਚ ਸੁਰਿੰਦਰ ਤ੍ਰਿਪਾਠੀ, ਆਰ.ਪੀ ਤਿਵਾੜੀ, ਸਮੀਰ ਕਪੂਰ, ਜਨਾਬ ਹੁਸੈਨ ਦਿਲਵਈ, ਜਨਾਬ ਮੁਹੰਮਦ ਨਦੀਮੁਲ ਹੱਕ, ਲਾਲ ਸਿੰਘ ਵੜੌਦੀਆ, ਡਾ. ਆਰ.ਲਕਸ਼ਮ, ਦਲੀਪ ਭਾਈ ਪਾਂਡਆ (ਸਾਰੇ ਰਾਜ ਸਭਾ ਮੈਂਬਰ) ਨੇ ਹਿੱਸਾ ਲਿਆ।ਕਮੇਟੀ ਨੇ ਭਾਖੜਾ ਬਿਆਸ ਮੈਨਜਮੈਂਟ ਬੋਰਡ, ਰੇਲਵੇ, ਹਵਾਈ ਅੱਡਾ ਅਥਾਰਟੀ, ਗੈਰ ਰਵਾਇਤੀ ਊਰਜਾ, ਸੈਂਟਰਲ ਗਰਾਊਂਡ ਵਾਟਰ ਅਥਾਰਟੀ ਆਦਿ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ।
ਮੀਟਿੰਗ ਵਿਚ ਭਾਗ ਲੈਂਦੇ ਅੰਮ੍ਰਿਤਸਰ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਜਿੱਥੇ ਕਮੇਟੀ ਮੈਂਬਰਾਂ ਨੂੰ ਜੀ ਆਇਆਂ ਕਿਹਾ, ਉਥੇ ਉਨਾਂ ਨੇ ਪੰਜਾਬ ਨੂੰ ਨਸ਼ਾ ਮੁੱਕਤ ਕਰਨ ਲਈ ਕੇਂਦਰ ਸਰਕਾਰ ਦੇ ਦਖਲ ਅਤੇ ਸਹਿਯੋਗ ਦੀ ਮੰਗ ਕੀਤੀ। ਉਨਾਂ ਕਿਹਾ ਕਿ ਪਿਛਲੇ 10 ਸਾਲਾਂ ਵਿਚ ਪੰਜਾਬ ਦੇ ਘਰ-ਘਰ ਨਸ਼ਾ ਪਹੁੰਚ ਚੁੱਕਾ ਹੈ, ਜੋ ਕਿ ਪੰਜਾਬ ਦੀ ਜਵਾਨੀ ਦਾ ਘਾਣ ਕਰ ਰਿਹਾ ਹੈ।ਉਨਾਂ ਦੱਸਿਆ ਕਿ ਇਹ ਨਸ਼ਾ ਸਰਹੱਦ ਪਾਰ ਤੋਂ ਆਉਂਦਾ ਹੈ, ਜਿੱਥੋਂ ਨਸ਼ਾ ਰੋਕਣ ਲਈ ਕੇਂਦਰ ਸਰਕਾਰ ਦੇ ਵੱਡੇ ਸਹਿਯੋਗ ਦੀ ਲੋੜ ਹੈ।ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਨਸ਼ਾ ਰੋਕੂ ਮੁਹਿੰਮ ਵੀ ਤਾਂ ਹੀ ਸਾਰਥਿਕ ਨਤੀਜੇ ਦੇ ਸਕਦੀ ਹੈ ਜੇਕਰ ਕੇਂਦਰ ਸਰਕਾਰ ਪੰਜਾਬ ਦੇ ਨਸ਼ਾ ਮੁਕਤੀ ਕੇਂਦਰਾਂ ਅਤੇ ਮੁੜ ਵਸੇਬਾ ਕੇਂਦਰਾਂ ਵਿਚ ਰਾਜ ਸਰਕਾਰ ਦੀ ਮਦਦ ਕਰੇ।ਉਨਾਂ ਅੰਮ੍ਰਿਤਸ ਦੇ ਰੀਗੋ ਬ੍ਰਿਜ ਨੂੰ ਬਨਾਉਣ ਵਿਚ ਵੀ ਕੇਂਦਰ ਤੋਂ ਸਾਥ ਦੀ ਮੰਗ ਕਰਦੇ ਕਿਹਾ ਕਿ ਜੋ ਪੁੱਲ ਰੇਲਵੇ ਲਾਇਨਾਂ ’ਤੇ ਬਣਦੇ ਹਨ, ਉਨਾਂ ਦਾ ਖਰਚ ਕੇਂਦਰ ਸਰਕਾਰ ਨੂੰ ਕਰਨਾ ਚਾਹੀਦਾ ਹੈ।ਔਜਲਾ ਨੇ ਇਸ ਤੋਂ ਇਲਾਵਾ ਅੰਮ੍ਰਿਤਸਰ ਹਵਾਈ ਅੱਡੇ ਤੋਂ ਅੰਤਰਰਾਸ਼ਟਰੀ ਉਡਾਨਾਂ ਸ਼ੁਰੂ ਕਰਨ ਲਈ ਰਾਜ ਸਭਾ ਮੈਂਬਰਾਂ ਤੋਂ ਸਹਿਯੋਗ ਮੰਗਿਆ।ਉਨਾਂ ਕਿਹਾ ਕਿ ਅੰਮ੍ਰਿਤਸਰ ਵਿਚ ਇੰਟਰਨੈਸ਼ਨਰ ਏਅਰ ਲਾਇਨਜ਼ ਮੀਟ ਕਰਵਾਉਣ ਲਈ ਮੇਜ਼ਬਾਨੀ ਕਰਨ ਦੀ ਵੀ ਪੇਸ਼ਕਸ ਕੀਤੀ।
ਮੀਟਿੰਗ ਵਿਚ ਰਾਜ ਸਭਾ ਮੈਂਬਰ ਸ੍ਰੀ ਸ਼ਵੇਤ ਮਲਿਕ ਨੇ ਅੰਮ੍ਰਿਤਸਰ ਦੀ ਇਤਹਾਸਕ ਮਹੱਤਤਾ ਦੱਸਦੇ ਹੋਏ ਇਥੋਂ ਦੇ ਰੇਲਵੇ ਸਟੇਸ਼ਨ ਨੂੰ ਵਰਲਡ ਕਲਾਸ ਸਟੇਸ਼ਨ ਬਨਾਉਣ ਲਈ ਛੇਤੀ ਕੰਮ ਸ਼ੁਰੂ ਕਰਨ ’ਤੇ ਜ਼ੋਰ ਦਿੱਤਾ।ਉਨਾਂ ਰੇਲਵੇ ਸਟੇਸ਼ਨ ਦੀ ਮੰਦਹਾਲੀ ਦੀ ਗੱਲ ਕਰਦੇ ਦੱਸਿਆ ਕਿ ਸਰਕਾਰ ਵੱਲੋਂ ਇਹ ਪ੍ਰਾਜੈਕਟ ਪ੍ਰਵਾਨ ਹੋ ਚੁੱਕਾ ਹੈ, ਪਰ ਅਜੇ ਕਾਰਵਾਈ ਢਿੱਲੀ ਚੱਲਦੀ ਹੋਣ ਕਾਰਨ ਕੰਮ ਸ਼ੁਰੂ ਨਹੀਂ ਹੋਇਆ।ਉਨਾਂ ਅੰਮ੍ਰਿਤਸਰ-ਫਿਰੋਜ਼ਪੁਰ ਰੇਲ ਲਾਈਨ ਦੀ ਹੋ ਚੁੱਕੀ ਪ੍ਰਵਾਨਗੀ ’ਤੇ ਵੀ ਕੰਮ ਸਮੇਂ ਸਿਰ ਸ਼ੁਰੂ ਕਰਨ ਦੀ ਲੋੜ ’ਤੇ ਜੋਰ ਦਿੱਤਾ।ਇਸ ਮੌਕੇ ਮੁੱਖ ਮੰਤਰੀ ਪੰਜਾਬ ਦੇ ਪ੍ਰਮੁੱਖ ਸਕੱਤਰ ਤੇਜਬੀਰ ਸਿੰਘ, ਸ੍ਰੀ ਰਜਤ ਅਗਰਵਾਲ ਵਿਸ਼ੇਸ਼ ਸਕੱਤਰ ਵਿੱਤ, ਭਾਖੜਾ ਬਿਆਸ ਮੈਨਜਮੈਂਟ ਬੋਰਡ ਦੇ ਚੇਅਰਮੈਨ ਐਸ.ਕੇ ਸ਼ਰਮਾ, ਪੇਡਾ ਦੇ ਮੁੱਖ ਕਾਰਜਕਾਰੀ ਅਧਿਕਾਰੀ ਸ੍ਰੀ ਨਵਜੋਤ ਸਿੰਘ, ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ, ਪੁਲਿਸ ਕਮਿਸ਼ਨਰ ਸ੍ਰੀ ਐਸ.ਕੇ ਸ੍ਰੀਵਾਸਤਵਾ, ਕਮਿਸ਼ਨਰ ਕਾਰਪੋਰੇਸ਼ਨ ਗੁਰਲਵਲੀਨ ਸਿੰਘ ਅਤੇ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ

ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …

Leave a Reply