Sunday, March 15, 2026

ਬਿਨਾਂ ਕਿਸੇ ਪ੍ਰੇਸ਼ਾਨੀ ਦੇ ਨਿਰਵਿਘਣ ਜਾਰੀ ਹੈ ਸ੍ਰੀ ਹੇਮਕੁੰਟ ਸਾਹਿਬ ਜੀ ਦੀ ਯਾਤਰਾ

ਵੱਡੀ ਗਿਣਤੀ ਵਿੱਚ ਦਰਸ਼ਨਾਂ ਨੂੰ ਪਹੁੰਚ ਰਹੀਆਂ ਹਨ ਸੰਗਤਾਂ
ਜੰਡਿਆਲਾ ਗੁਰੂ, 5 ਜੁਲਾਈ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਤਪ ਅਸਥਾਨ ਸਚਖੰਡ ਸ਼੍ਰੀ ਹੇਮਕੁੰਟ ਸਾਹਿਬ ਜੀ ਦੀ PPN0507201711ਚੱਲ ਰਹੀ ਯਾਤਰਾ 5 ਮਈ ਤੋਂ 15 ਅਕਤੂਬਰ ਤੱਕ ਜਾਰੀ ਰਹੇਗੀ।ਦੇਸ਼-ਵਿਦੇਸ਼ ਤੋਂ ਸੰਗਤ ਵੱਡੀ ਗਿਣਤੀ ਵਿਚ ਇਸ ਤਪ ਅਸਥਾਨ ਦੇ ਦਰਸ਼ਨ ਕਰ ਚੁੱਕੀ ਹੈ ਅਤੇ ਇਹ ਸਿਲਸਿਲਾ ਲਗਾਤਾਰ ਜਾਰੀ ਹੈ ।
ਸਮੁੰਦਰ ਤਟ ਤੋਂ ਕਰੀਬ 4003 ਮੀਟਰ ਦੀ ਉਚਾਈ `ਤੇ ਸਥਿਤ ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਸੱਤ ਵਿਸ਼ਾਲ ਪਹਾੜੀਆਂ ਨਾਲ ਘਿਰਿਆ ਹੋਇਆ ਹੈ ਅਤੇ ਇਹਨਾਂ ਪਹਾੜੀਆਂ `ਤੇ ਝੂਲਦੇ ਕੇਸਰੀ ਨਿਸ਼ਾਨ ਸਾਹਿਬ ਬਹੁਤ ਉਚੇ ਹੋਣ ਕਰਕੇ ਸਾਫ ਮੌਸਮ ਵਿਚ ਸਾਰੇ ਪਾਸੇ ਦਿਖਾਈ ਦਿੰਦੇ ਹਨ।ਰਿਸ਼ੀਕੇਸ਼ ਤੋਂ ਬਦਰੀਨਾਥ ਸੜਕ ਤੇ ਬਦਰੀਨਾਥ ਤੋਂ ਕਰੀਬ 25 ਕਿਲੋਮੀਟਰ ਪਹਿਲਾਂ ਸਥਿਤ ਗੋਬਿੰਦ ਘਾਟ ਤੋਂ ਸ਼੍ਰੀ ਹੇਮਕੁੰਟ ਸਾਹਿਬ ਦੀ ਪੈਦਲ ਯਾਤਰਾ ਸ਼ੁਰੂ ਹੁੰਦੀ ਹੈ।
PPN0507201712   ਕਸਬਾ ਜੰਡਿਆਲਾ ਗੁਰੂ ਤੋਂ ਸੰਗਤਾਂ ਦੇ ਤਿੰਨ ਚਾਰ ਜਥੇ ਹਾਲ ਹੀ ਵਿੱਚ ਦਰਸ਼ਨ ਕਰਕੇ ਪਰਤੇ ਹਨ।ਜਥੇ ਵਿਚ ਸ਼ਾਮਿਲ ਅਵਤਾਰ ਸਿੰਘ, ਮਨਮੋਹਨ ਸਿੰਘ, ਅਵਨੀਤ ਸਿੰਘ, ਨਵਜੋਤ ਸਿੰਘ, ਹਰਪ੍ਰੀਤ ਸਿੰਘ, ਰਿਮੀ ਵਧਾਵਨ, ਸਰਬਜੋਤ ਸਿੰਘ ਆਦਿ ਨੇ ਦੱਸਿਆ ਕਿ ਸ੍ਰੀ ਹੇਮਕੁੰਟ ਸਾਹਿਬ ਮੈਨਜਮੈਂਟ ਕਮੇਟੀ ਵਲੋਂ ਸੰਗਤਾਂ ਦੀ ਸਹੂਲਤ ਲਈ ਰਸਤੇ ਵਿਚ ਹਰ ਇਕ ਗੁਰਦੁਆਰਾ ਸਾਹਿਬ ਰਿਸ਼ੀਕੇਸ਼, ਸ਼੍ਰੀਨਗਰ, ਜੋਸ਼ੀਮੱਠ, ਗੋਬਿੰਦ ਘਾਟ, ਗੋਬਿੰਦ ਧਾਮ ਵਿਖੇ ਰਹਿਣ ਸਹਿਣ ਲਈ ਬਹੁਤ ਹੀ ਵਧੀਆ ਪ੍ਰਬੰਧ ਕੀਤੇ ਗਏ ਹਨ।ਗੁਰਦੁਆਰਾ ਗੋਬਿੰਦ ਘਾਟ ਤੋਂ 4 ਕਿਲੋਮੀਟਰ ਹੁਣ ਟੈਕਸੀ ਰਾਹੀਂ ਵੀ ਯਾਤਰਾ ਕੀਤੀ ਜਾ ਸਕਦੀ ਹੈ ਉਸ ਤੋਂ ਅਗੇ ਪੈਦਲ ਯਾਤਰਾ ਜਾਂ ਫਿਰ ਘੋੜਿਆਂ ਦੀ ਸਵਾਰੀ ਰਾਹੀਂ ਵੀ ਸੰਗਤ ਜਾ ਸਕਦੀ ਹੈ।ਗੁਰਦੁਆਰਾ ਗੋਬਿੰਦ ਘਾਟ ਤੋਂ ਗੁਰਦੁਆਰਾ ਗੋਬਿੰਦ ਧਾਮ ਤੱਕ ਹੈਲੀਕਾਪਟਰ ਰਾਹੀਂ ਵੀ ਜਾਇਆ ਜਾ ਸਕਦਾ ਹੈ ।
ਜਥੇ ਵਿਚ ਸ਼ਾਮਿਲ ਮੈਂਬਰਾਂ ਨੇ ਦੱਸਿਆ ਕਿ ਜਦ ਉਹ ਦਰਸ਼ਨਾਂ ਲਈ ਗਏ ਤਾਂ ਉਹਨਾਂ ਨੂੰ ਰਸਤੇ ਵਿਚ ਰਿਸ਼ਤੇਦਾਰਾਂ ਦੇ ਫੋਨ ਆਉਣੇ ਸ਼ੁਰੂ ਹੋ ਗਏ ਸਨ ਕਿ ਹੇਮਕੁੰਟ ਸਾਹਿਬ ਦੇ ਰਸਤੇ ਪਹਾੜ ਡਿੱਗਣ ਕਾਰਨ ਬੰਦ ਹੋ ਗਏ ਹਨ? ਲ਼ੇਕਿਨ ਇਹ ਸੱਚ ਨਹੀਂ ਸੀ, ਸ਼ੋਸ਼ਲ ਮੀਡੀਆ `ਤੇ ਕਿਸੇ ਸ਼ਰਾਰਤੀ ਨੇ ਅਜਿਹੀ ਇਕ ਪੋਸਟ ਪਾ ਦਿਤੀ ਹੈ।ਜਥੇ ਦੇ ਮੈਂਬਰਾਂ ਦੱਸਿਆ ਕਿ ਅਜਿਹੀ ਕੋਈ ਵੀ ਘਟਨਾ ਨਹੀਂ ਵਾਪਰੀ ਅਤੇ ਵਾਹਿਗੁਰੂ ਦੀ ਕਿਰਪਾ ਨਾਲ ਇਹ ਯਾਤਰਾ ਸੰਗਤਾਂ ਬਿਨਾਂ ਕਿਸੇ ਮੁਸ਼ਕਲ ਦੇ ਰੋਜਾਨਾ ਆਰਾਮ ਨਾਲ  ਕਰ ਰਹੀਆਂ ਹਨ।ਉਹਨਾਂ ਕਿਹਾ ਕਿ ਹੁਣ ਚੜ੍ਹਾਈ ਦੇ ਰਸਤੇ ਵਿਚ ਉਤਰਾਖੰਡ ਸਰਕਾਰ ਵਲੋਂ ਸੰਗਤਾਂ ਲਈ ਪੀਣ ਵਾਲੇ ਪਾਣੀ ਅਤੇ ਪਖਾਨਿਆਂ ਦਾ ਪ੍ਰਬੰਧ ਵੀ ਕੀਤਾ ਗਿਆ ਹੈ ।
ਇਸ ਤੋਂ ਇਲਾਵਾ ਗੁਰਦੁਆਰਾ ਰਿਸ਼ੀਕੇਸ਼ ਸਾਹਿਬ ਤੋਂ ਯਾਤਰਾ ਦੇ ਸ਼ੁਰੂ ਹੋਣ ਤੋਂ ਲੈ ਕੇ ਗੋਬਿੰਦ ਘਾਟ ਕਰੀਬ 280 ਕਿਲੋਮੀਟਰ ਦੇ ਪਹਾੜੀ ਸਫ਼ਰ ਵਿੱਚ ਸੰਗਤ ਦੀ ਸਹੂਲਤ ਲਈ ਪੰਜਾਬ ਤੋਂ ਵੱਖ-ਵੱਖ ਸ਼ਹਿਰਾਂ ਦੀਆ ਸੁਸਾਇਟੀਆਂ ਵਲੋਂ ਲੰਗਰ, ਚਾਹ, ਪਾਣੀ, ਪਕੌੜੇ, ਖੀਰ, ਪੂਰੀ ਆਦਿ ਦਾ ਪ੍ਰਬੰਧ ਕੀਤਾ ਹੋਇਆ ਹੈ।ਹਰ ਜਗ੍ਹਾ ਯਾਤਰੀਆਂ ਲਈ ਮੁਫ਼ਤ ਮੈਡੀਕਲ ਸਹੂਲਤ ਵੀ ਉਪਲਬਧ ਹੈ।ਹਿੰਦੂ ਵੀਰ ਵੀ ਵੱਡੀ ਪੱਧਰ `ਤੇ ਯਾਤਰਾ ਤੇ ਜਾ ਰਹੇ ਹਨ।ਯਾਤਰੂਆਂ ਨੇ ਕਿਹਾ ਕਿ ਉਹ ਬਹੁਤ ਹੀ ਵਧੀਆ ਮੌਸਮ ਅਤੇ ਹਾਲਾਤਾਂ ਵਿੱਚ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਕਰਕੇ ਵਾਪਿਸ ਆਏ ਹਨ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply