Friday, October 9, 2026

ਡੀ.ਏ.ਵੀ ਪਬਲਿਕ ਸਕੂਲ ਰਾਸ਼ਟਰ ਪੱਧਰੀ ਅਥਲੈਟਿਕਸ ਚੈਂਪੀਅਨਸ਼ਿਪ `ਚ ਦੂਜੇ ਸਥਾਨ `ਤੇ

ਅੰਮ੍ਰਿਤਸਰ, 5 ਜੁਲਾਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਰਾਸ਼ਟਰੀ ਯੁਵਰਾਣੀ ਅਥਲੈਟਿਕਸ (ਓਪਨ ਚੈਂਪੀਅਨਸ਼ਿਪ), ਆਰ.ਆਰ.ਕਾਲਜ ਅਲਵਰ PPN0507201704ਰਾਜਸਥਾਨ ਵਿਖੇ ਅਯੋਜਿਤ ਕੀਤੀ ਗਈ।ਇਹ ਉਘੀ ਚੈ੍ਵਪੀਅਨਸਿ਼ਪ ਯੁਵਰਾਣੀ ਐਥਲੈਟਿਕਸ ਸਮਿਤੀ ਅਲਵਰ ਦੁਆਰਾ ਅਯੋਜਿਤ ਕੀਤੀ ਗਈ ਸੀ।ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਦੇ ਸਤਵੀਂ ਜਮਾਤ ਦੇ ਨਿਤਿਨ ਚੌਹਾਨ ਨੇ ਪੰਜਾਬ ਰਾਜ ਵੱਲੋਂ ਇਸ ਵਿੱਚ ਹਿੱਸਾ ਲਿਆ ਅਤੇ 200 ਮੀਟਰ ਦੀ ਪ੍ਰਤੀਯੋਗਿਤਾ ਦੇ ਅੰਡਰ 16 ਦੀ ਕੈਟਾਗਰੀ (ਲੜਕਿਆਂ) ਵਿੱਚ ਦੂਜਾ ਸਥਾਨ ਪ੍ਰਾਪਤ ਕਰ ਕੇ ਸਕੂਲ ਦਾ ਮਾਣ ਵਧਾਇਆ ।
ਪੰਜਾਬ ਜ਼ੋਨ-ਏ ਦੇ ਖੇਤਰੀ ਨਿਰਦੇਸ਼ਕ ਡਾ. (ਸ਼੍ਰੀਮਤੀ) ਨੀਲਮ ਕਾਮਰਾ ਤੇ ਸਕੂਲ ਦੇ ਪ੍ਰਬੰਧਕ ਡਾ. ਰਾਜੇਸ਼ ਕੁਮਾਰ ਪਿ੍ਰੰਸੀਪਲ ਡੀ.ਏ.ਵੀ ਕਾਲਜ ਨੇ ਵਿਦਿਆਰਥੀ ਨੂੰ ਉਸ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਆਪਣੀ ਕੋਸ਼ਿਸ਼ਾਂ ਜਾਰੀ ਰੱਖਣ ਦਾ ਅਸ਼ੀਰਵਾਦ ਦਿੱਤਾ।ਸਕੂਲ ਦੇ ਪ੍ਰਿ੍ਰੰਸੀਪਲ ਡਾ. ਨੀਰਾ ਸ਼ਰਮਾ ਨੇ ਨਿਤਿਨ ਦੇ ਸ਼ਾਨਦਾਰ ਪ੍ਰਦਰਸ਼ਨ ਖੁਸ਼ੀ ਦਾ ਇਜਹਾਰ ਕਰਦਅਿਾਂ ਉਸ ਨੂੰ ਆਪਣੇ ਜਨੂਨ ਨੂੰ ਕਾਇਮ ਰੱਖਣ ਲਈ ਨਿਰਦੇਸ਼ ਦਿੱਤਾ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply