Monday, March 9, 2026

ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਕੱਟੇ ਚਲਾਨ

ਧੂਰੀ, 6 ਜੁਲਾਈ (ਪੰਜਾਬ ਪੋਸਟ- ਪ੍ਰਵੀਨ ਗਰਗ) – ਸਥਾਨਕ ਪੁਰਾਣੀ ਅਨਾਜ ਮੰਡੀ ਧੂਰੀ ਵਿਖੇ ਟ੍ਰੈਫਿਕ ਪੁਲਿਸ ਇੰਚਾਰਜ ਏ.ਐਸ.ਆਈ ਪਵਨ ਕੁਮਾਰ ਵੱਲੋ PPN0607201712ਟ੍ਰੈਫਿਕ ਨਿਯਮਾਂ ਦੀ ਉਲੰਘਨਾਂ ਕਰਨ ਵਾਲਿਆਂ ਖਿਲਾਫ ਕਾਰਵਾਈ ਕਰਦਿਆਂ ਉਨਾਂ ਦੇ ਚਲਾਨ ਕੱਟੇ ਗਏ।ਇਸ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਏ.ਐਸ.ਆਈ ਪਵਨ ਕੁਮਾਰ ਗਲਤ ਸਾਈਡ, ਬਿਨਾਂ ਹੈਲਮਟ, ਬਿਨਾਂ ਲਾਇਸੰਸ, ਟ੍ਰਿਪਲ ਸਵਾਰੀ, ਬਿਨਾਂ ਸੀਟ ਬੈਲਟ, ਪ੍ਰੈਸ਼ਰ ਹਾਰਨ ਅਤੇ ਕਾਗਜ਼ਾਤ ਨਾ ਰੱਖਣ ਅਤੇ ਸ਼ਹਿਰ ਵਿੱਚ ਘੁੰਮ ਰਹੇ ਮਨਚਲਿਆਂ ਨੂੰ ਕਿਸੇ ਹਾਲਤ `ਚ ਬਖਸ਼ਿਆ ਨਹੀ ਜਾਵੇਗਾ।
ਏ.ਐਸ.ਆਈ ਨੇ ਕਿਹਾ ਕਿ ਜਿਲ੍ਹਾ ਸੰਗਰੂਰ ਦੇ ਐਸ.ਐਸ.ਪੀ ਮਨਦੀਪ ਸਿੰਘ ਸਿੱਧੂ ਅਤੇ ਡੀ.ਐਸ.ਪੀ ਅਕਾਸ਼ਦੀਪ ਸਿੰਘ ਔਲਖ ਵੱਲੋ ਜਾਰੀ ਕੀਤੇ ਗਏ ਨਿਰਦੇਸ਼ਾਂ `ਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਨਬਾਲਿਗ ਬੱਚਿਆਂ ਦੇ ਚਲਾਣ ਵੀ ਕੱਟੇ ਗਏ।ਉਹਨਾਂ ਨੇ ਲੋਕਾਂ ਨੂੰ ਕਿਹਾ ਕਿ ਉਹ ਆਪਣੇ ਵਾਹਨ ਰਸਤੇ ਵਿੱਚ ਖੜੇ ਨਾ ਕਰਨ, ਕਿਉਂਕਿ ਇੰਨਾਂ ਨਾਲ ਲੋਕਾਂ ਨੂੰ ਆਉਣ-ਜਾਣ ਵਿੱਚ ਬੁਹਤ ਪਰੇਸ਼ਾਨੀ ਹੁੰਦੀ ਹੈ ਅਤੇ ਜਾਮ ਵੀ ਲੱਗ ਜਾਦਾ ਹੈ।ਉਨਾਂ ਕਿਹਾ ਕਿ ਬੱਚਿਆਂ ਦੇ ਮਾਤਾ ਪਿਤਾ ਵੀ ਨਬਾਲਿਗ ਬੱਚਿਆਂ ਨੂੰ ਵਹੀਕਲ ਨਾ ਦੇਣ। ਇਸ ਮੌਕੇ ਟ੍ਰੈਫਿਕ ਪੁਲਿਸ ਟੀਮ ਵਿੱਚ ਜਗਦੀਪ ਸਿੰਘ, ਪਰਮਿੰਦਰ ਸਿੰਘ, ਅਮਰਜੀਤ ਸਿੰਘ, ਪਲਵਿੰਦਰ ਸਿੰਘ, ਸੰਤਗੁਰ ਸਿੰਘ, ਸ਼ਮਿੰਦਰ ਸਿੰਘ, ਸਤਿੰਦਰ ਸਿੰਘ,ਮਿੱਠੂ ਸਿੰਘ ਆਦਿ ਹਾਜਰ ਸਨ ।

Check Also

ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ

ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …

Leave a Reply