Monday, March 9, 2026

ਪੁਲਿਸ ਵੱਲੋ ਨਾਕੇ ਦੌਰਾਨ 52 ਕਿਲੋ ਭੁੱਕੀ ਬਰਾਮਦ

ਧੂਰੀ, 6 ਜੁਲਾਈ (ਪੰਜਾਬ ਪੋਸਟ- ਪ੍ਰਵੀਨ ਗਰਗ) – ਥਾਣਾ ਸਿਟੀ ਦੀ ਪੁਲਿਸ ਪਾਰਟੀ ਨੇ 52 ਕਿਲੋ ਭੁੱਕੀ ਸਮੇਤ ਟਰੱਕ ਡਰਾਇਵਰ ਨੂੰ ਕਾਬੂ ਕੀਤੇ ਜਾਣ ਦੀ ਖਬਰ ਹੈ।ਥਾਣਾ ਸਿਟੀ ਇੰਸਪੈਕਟਰ ਐਸ.ਐਚ.ਓ ਗੁਰਮੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਦੱਸਿਆ ਕਿ ਮਾਨਯੋਗ ਐਸ.ਐਸ.ਪੀ ਮਨਦੀਪ ਸਿੰਘ ਸਿੱਧੂ ਵੱਲੋ ਮੁਹਿੰਮ ਚਲਾਈ ਗਈ। ਜਿਸ ਦੇ ਤਹਿਤ ਡੀ.ਐਸ.ਪੀ ਧੂਰੀ ਸ੍ਰੀ ਅਕਾਸਦੀਪ ਸਿੰਘ ਔਲਖ ਦੀ ਯੋਗ ਅਗਵਾਈ ਹੇਠ ਥਾਣਾ ਸਿਟੀ ਦੀ ਪੁਲਿਸ ਪਾਰਟੀ, ਜਿਸ ਦੀ ਅਗਵਾਈ ਏ.ਐਸ.ਆਈ ਪਵਨ ਕੁਮਾਰ ਕਰ ਰਹੇ ਸਨ ਨੇ ਅਨਾਜ ਮੰਡੀ ਗੇਟ ਨੇੜੇ ਰਤਨਾ ਪੈਲੇਸ ਕੋਲ ਨਾਕਾਬੰਦੀ ਕੀਤੀ ਹੋਈ ਸੀ ਤਾਂ ਇਸ ਨਾਕੇ ਦੌਰਾਨ ਸੰਗਰੂਰ ਬਾਈਪਾਸ ਧੂਰੀ ਵੱਲੋ ਇੱਕ ਟਰੱਕ ਨੰ: ਪੀ.ਬੀ-13-ਏ.ਆਰ-9094 ਆਉਂਦਾ ਦਿਖਾਈ ਦਿੱਤਾ।ਜਿਸ ਨੂੰ ਇੱਕ ਆਦਮੀ ਚਲਾ ਰਿਹਾ ਸੀ ਜਿਸ ਦੇ ਸਿਰ `ਤੇ ਪਰਨਾ ਬੰਨਿਆ ਹੋਇਆ ਸੀ।ਉਸ ਨੂੰ ਪੁਲਿਸ ਵੱਲੋ ਸ਼ੱਕ ਦੇ ਅਧਾਰ `ਤੇ ਰੁਕਣ ਦਾ ਇਸ਼ਾਰਾ ਕੀਤਾ ਤਾਂ ਡਰਾਇਵਰ ਨੇ ਟਰੱਕ ਦੀ ਇਕ ਦਮ ਬਰੇਕ ਮਾਰੀ ਅਤੇ ਉਹ ਟਰੱਕ ਵਿੱਚੋ ਉਤਰ ਕੇ ਭੱਜਣ ਲੱਗਾ ਤਾਂ ਪੁਲਿਸ ਕਰਮਚਾਰੀਆਂ ਦੀ ਮਦਦ ਨਾਲ ਉਸ ਨੂੰ ਕਾਬੂ ਕੀਤਾ ਗਿਆ ਅਤੇ ਪੁਲਿਸ ਸਟੇਸ਼ਨ ਸਦਰ ਧੂਰੀ ਵੱਲੋ ਪੁੱਛਗਿੱਛ ਕਰਨ `ਤੇ ਉਸ ਨੇ ਆਪਣਾ ਨਾਮ ਪਰਗਟ ਸਿੰਘ ਪੁੱਤਰ ਅਮਰ ਸਿੰਘ ਵਾਸੀ ਪਿੰਡ ਮੱਲੂਮਾਜਰਾ ਦੱਸਿਆ ਅਤੇ ਦੋਸ਼ੀ ਪਰਗਟ ਸਿੰਘ ਦੀ ਹਾਜਰੀ ਵਿੱਚ ਉਸ ਦੇ ਟਰੱਕ ਦੀ ਕੈਬਿਨ ਦੀ ਛੱਤ `ਤੇ ਬਣੇ ਟੂਲ ਬਾਕਸ ਵਿੱਚੋਂ ਪੁਲਿਸ ਵਲੋਂ ਦੋ ਥੈਲੇ ਭੁੱਕੀ ਚੂਰਾ ਪੋਸਤ ਬਰਾਮਦ ਹੋਈ।ਇਹਨਾਂ ਦੋਵਾਂ ਥੈਲਿਆਂ ਵਿੱਚ 26-26 ਕਿੱਲੋ ਭੁੱਕੀ ਚੂਰਾ ਪੋਸਤ ਸੀ। ਪੁਲਿਸ ਵਲੋਂ ਪਰਗਟ ਸਿੰਘ ਦੇ ਖਿਲਾਫ ਮੁੱਕਦਮਾ ਨੰ: 76 ਮਿਤੀ 03-07-2017 ਯੂ/ਐਸ 15,61/85 ਐਨ.ਡੀ ਐਕਟ ਪੀ.ਐਸ ਸਿਟੀ ਧੂਰੀ ਵੱਲੋ ਦਰਜ ਕਰਕੇ ਪੇਸ਼ ਅਦਾਲਤ ਕਰਕੇ ਜੁਡੀਸ਼ੀਅਲ ਹਿਰਾਸਤ ਵਿੱਚ ਭੇਜਿਆ ਗਿਆ ਹੈ।

Check Also

ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ

ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …

Leave a Reply