ਇੰਡੀਅਨ ਪਬਲਿਕ ਲਾਇਬਰੇਰੀ ਮੂਵਮੈਂਟ ਨਾਲ ਜੁੜੀ ਜਿਲਾ ਲਾਇਬਰੇਰੀ
ਅੰਮ੍ਰਿਤਸਰ, 6 ਜੁਲਾਈ (ਪੰਜਾਬ ਪੋਸਟ- ਮਨਜੀਤ ਸਿੰਘ) – ਜਿਲਾ ਲਾਇਬਰੇਰੀ ਅੰਮ੍ਰਿਤਸਰ ਲਈ ਬੜੇ ਮਾਣ ਅਤੇ ਖੁਸ਼ੀ ਵਾਲੀ ਗੱਲ ਹੈ ਕਿ ਇਸ ਨੂੰ ਇੰਡੀਅਨ ਪਬਲਿਕ ਲਾਇਬਰੇਰੀ ਮੂੂਵਮੈਂਟ ਨਾਲ ਜੁੜਨ ਲਈ ਚੁਣਿਆ ਗਿਆ ਹੈ। ਇਸ ਮੂਵਮੈਂਟ ਦਾ ਮੁੱਖ ਉਦੇਸ਼ ਲਾਇਬਰੇਰੀ ਨੂੰ ਕਿਤਾਬੀ ਗਿਆਨ ਤੱਕ ਸੀਮਤ ਨਾ ਰੱਖ ਕੇ ਇਸ ਨੂੰ ਭਾਈਚਾਰੇ ਦੀ ਜਾਣਕਾਰੀ ਅਤੇ ਗਿਆਨ ਦਾ ਕੇਂਦਰ ਬਨਾਉਣਾ ਹੈ, ਜਿਥੇ ਕਿ ਕਿਤਾਬਾਂ ਅਤੇ ਅਖਬਾਰਾਂ ਦੇ ਨਾਲ-ਨਾਲ ਵਿਵਹਾਰਕ ਗਿਆਨ ਵੀ ਮਿਲੇ। ਇਸ ਬਾਰੇ ਜਾਣਕਾਰੀ ਦਿੰਦੇ ਜਿਲਾ ਲਾਇਬਰੇਰੀਅਨ ਸ੍ਰੀਮਤੀ ਪ੍ਰਭਜੋਤ ਕੌਰ ਨੇ ਦੱਸਿਆ ਕਿ ਇਸ ਉਦੇਸ਼ ਅਧੀਨ ਪਬਲਿਕ ਲਾਇਬਰੇਰੀ ਨੂੰ ਸਿਰਫ ਕਿਤਾਬਾਂ ਦੇ ਗਿਆਨ ਤੱਕ ਹੀ ਸੀਮਤ ਨਹੀ ਕੀਤਾ ਗਿਆ ਬਲਕਿ ਲਾਇਬਰੇਰੀ ਨੂੰ ਇਕ ਲੋਕ ਭਲਾਈ ਸੰਸਥਾ ਮੰਨਿਆ ਗਿਆ ਹੈ, ਜੋ ਕਿ ਕਿਤਾਬੀ ਗਿਆਨ ਦੇ ਨਾਲ-ਨਾਲ ਲੋਕਾਂ ਨੂੰ ਸਮਾਜ ਦੀ ਬਿਹਤਰੀ ਅਤੇ ਭਲਾਈ ਦੀ ਮੁੰਕਮਲ ਵਿਵਹਾਰਕ ਜਾਣਕਾਰੀ ਵੀ ਦਿੰਦੀ ਰਹਿੰਦੀ ਹੈ। ਉਨਾਂ ਦੱਸਿਆ ਕਿ ਉਕਤ ਮੂਵਮੈਂਟ ਬਿਲ ਐਂਡ ਮਲਿੰਦਾ ਗੇਟਸ ਫਾਉਡੇਸ਼ਨ ਦੀ ਸਹਾਇਤਾ ਨਾਲ ਕੰਮ ਕਰ ਰਹੀ ਹੈ ਅਤੇ ਇਸ ਨੇ 23 ਰਾਜਾਂ ਵਿਚੋਂ 50 ਪਬਲਿਕ ਲਾਇਬਰੇਰੀ ਦੇ ਮੁਖੀਆਂ ਦੀ ਚੋਣ ਇਸ ਮੂਵਮੈਂਟ ਨੂੰ ਚਲਾਉਣ ਲਈ ਕੀਤੀ ਹੈ, ਜਿਸ ਵਿਚ ਪ੍ਰਭਜੋਤ ਕੌਰ ਵੀ ਸ਼ਾਮਿਲ ਹਨ।ਉਨਾਂ ਆਸ ਪ੍ਰਗਟਾਈ ਕਿ ਇਸ ਮੂਵਮੈਂਟ ਨਾਲ ਲਾਇਬਰੇਰੀ ਦੇ ਜੁੜਨ ਨਾਲ ਜਿੱਥੇ ਲੋਕਾਂ ਦਾ ਲਾਇਬਰੇਰੀ ਵਿਚ ਆਉਣਾ-ਜਾਣਾ ਵਧੇਗਾ, ਉਥੇ ਉਨਾਂ ਨੂੰ ਸਰਕਾਰੀ ਅਤੇ ਹੋਰ ਕੰਮਾਂ ਦਾ ਗਿਆਨ ਵੀ ਦਿੱਤਾ ਜਾ ਸਕੇਗਾ।
Check Also
ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ
ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …
Punjab Post Daily Online Newspaper & Print Media