ਸਮਰਾਲਾ, 10 ਜੁਲਾਈ (ਪੰਜਾਬ ਪੋਸਟ- ਕੰਗ) – ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਮੰਡਲ ਸਮਰਾਲਾ ਦੇ ਪੈਨਸ਼ਨਰਾਂ ਦੀ ਮੀਟਿੰਗ ਸਿਕੰਦਰ ਸਿੰਘ ਪ੍ਰਧਾਨ ਦੀ
ਪ੍ਰਧਾਨਗੀ ਹੇਠ ਹੋਈ।ਮੀਟਿੰਗ ਦੀ ਸ਼ੁਰੂਆਤ ਵਿੱਚ ਗੁਰਸ਼ਰਨ ਸਿੰਘ ਸਕੱਤਰ ਨੇ ਪਿਛਲੀ ਮੀਟਿੰਗ ਵਿੱਚ ਲਿਖੇ ਕੰਮਾਂ ਤੋਂ ਪੈਨਸ਼ਨਰਾਂ ਨੂੰ ਜਾਣੂ ਕਰਵਾਇਆ ਅਤੇ ਮੀਟਿੰਗ ਵਿੱਚ ਮੌਜੂਦ ਪੈਨਸ਼ਨਰਾਂ ਨੂੰ ਕਿਹਾ ਕਿ ਜਿਨਾਂ ਨੇ ਅਜੇ ਤੱਕ ਆਪਣਾ ਫੰਡ ਜਮਾਂ ਨਹੀਂ ਕਰਵਾਇਆ, ਉਹ ਜਲਦੀ ਕਰਵਾ ਦੇਣ।ਇੰਜੀ: ਜੁਗਲ ਕਿਸ਼ੋਰ ਸਾਹਨੀ ਜੁਆਇੰਟ ਸਕੱਤਰ ਨੇ ਸਾਰੇ ਪੈਨਸ਼ਰਾਂ ਨੂੰ ਦੱਸਿਆ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਪੰਜਾਬ ਦੇ ਪੈਨਸ਼ਨਰਾਂ ਦੇ ਸੱਦੇ ਤੇ ਸਮਰਾਲਾ ਮੰਡਲ ਦੇ ਸਾਰੇ ਪੈਨਸ਼ਨਰ 20 ਜੁਲਾਈ ਨੂੰ ਸਮਰਾਲਾ ਮੰਡਲ ਦੇ ਦਫਤਰ ਮੂਹਰੇ ਇੱਕ ਵਿਸ਼ਾਲ ਧਰਨਾ ਦੇਣਗੇ।ਸਰਪ੍ਰਸਤ ਬਚਨ ਸਿੰਘ ਨੇ ਕਿਹਾ ਕਿ ਦਫਤਰ ਮੰਡਲ ਸਮਰਾਲਾ ਦੇ ਅਕਾਊਂਟੈਂਟ ਦਾ ਪੈਨਸ਼ਨਰਾਂ ਪ੍ਰਤੀ ਵਤੀਰਾ ਬਹੁਤ ਗਲਤ ਹੈ।ਉਨਾਂ ਆਪਣੀਆਂ ਮੰਗਾਂ ਪ੍ਰਤੀ ਸਬੰਧੀ ਦੱਸਿਆ ਕਿ ਬਿਜਲੀ ਪੈਨਸ਼ਨਰਾਂ ਨੂੰ ਬਿਜਲੀ ਖੱਪਤ ਵਿੱਚ ਰਿਆਇਤ ਦਿੱਤੀ ਜਾਵੇ।ਕੈਸ਼ਲੈਸ ਸਕੀਮ ਦੋਬਾਰਾ ਚਾਲੂ ਕੀਤੀ ਜਾਵੇ।18 ਮਹੀਨਿਆਂ ਦੇ ਡੀ.ਏ ਦਾ ਬਕਾਇਆ ਦਿੱਤਾ ਜਾਵੇ।ਡੀ.ਏ ਦੀ ਕਿਸ਼ਤ 01-01-2016 ਦੀ ਜਲਦੀ ਦਿੱਤੀ ਜਾਵੇ।ਮੈਡੀਕਲ ਭੱਤਾ 300 ਦਿੱਤਾ ਜਾਵੇ।6ਵੇਂ ਪੇਅ ਕਮਿਸ਼ਨ ਦੀ ਰਿਪੋਰਟ ਜਲਦੀ ਲਾਗੂ ਕੀਤੀ ਜਾਵੇ, ਜਦੋਂ ਕਿ ਬਾਕੀ ਸੂਬੇ ਇਸਨੂੰ ਲਾਗੂ ਕਰ ਚੁੱਕੇ ਹਨ।ਉਨਾਂ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਪਾਵਰ ਕਾਰਪੋਰੇਸ਼ਨ ਦੇ ਪੈਨਸ਼ਨਰਾਂ ਦੀਆਂ ਮੰਗਾਂ ਤੇ ਕੋਈ ਕਾਰਵਾਈ ਨਾ ਕੀਤੀ ਤਾਂ ਪੈਨਸ਼ਨਰ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।
ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਇੰਜ: ਪ੍ਰੇਮ ਸਿੰਘ, ਓਮ ਪ੍ਰਕਾਸ਼, ਦਰਸ਼ਨ ਸਿੰਘ, ਜਗਤਾਰ ਸਿੰਘ, ਪ੍ਰੇਮ ਚੰਦ ਭਲਾ ਲੋਕ, ਪ੍ਰੇਮ ਕੁਮਾਰ, ਭੁਪਿੰਦਰਪਾਲ ਸਿੰਘ, ਅਮਰੀਕ ਸਿੰਘ, ਅਮਰਜੀਤ ਸਿੰਘ, ਸੋਹਣ ਸਿੰਘ, ਮੋਹਣ ਸਿੰਘ, ਬੰਤ ਸਿੰਘ, ਰਾਮ ਸਿੰਘ, ਬਲਦੇਵ ਸਿੰਘ, ਸੋਹਣ ਲਾਲ, ਜੀਤ ਰਾਮ, ਜਗਮੋਹਣ ਸਿੰਘ, ਕੁਲਵੰਤ ਸਿੰਘ ਜੱਗੀ, ਮਨਮੋਹਣ ਸਿੰਘ ਜੱਗੀ, ਮਨਮੋਹਣ ਸਿੰਘ, ਬਾਬੂ ਸਿੰਘ ਮਨਮੋਹਣ ਸਿੰਘ, ਪ੍ਰੀਤਮ ਸਿੰਘ, ਦੇਸ ਰਾਜ, ਰਾਜਿੰਦਰ ਬਡੇਰਾ, ਪ੍ਰੀਤਮ ਸਿੰਘ, ਪੂਰਨ ਸਿੰਘ ਆਦਿ ਹਾਜਰ ਸਨ।
Check Also
ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਗੁ. ਟਾਹਲਾ ਸਾਹਿਬ ਵਿਖੇ ਕੀਤਾ ਸ਼ੁਕਰਾਨਾ
ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਦਿੱਲੀ ਦੇ ਉਪ ਰਾਜਪਾਲ ਨਿਯੁੱਕਤ ਹੋਣ ਤੋਂ ਬਾਅਦ ਪਹਿਲੀ …
Punjab Post Daily Online Newspaper & Print Media