ਅੰਮ੍ਰਿਤਸਰ, 14 ਜੁਲਾਈ (ਪੰਜਾਬ ਪੋਸਟ ਬਿਊਰੋ) – ਸ੍ਰੀ ਅਮਰਨਾਥ ਯਾਤਰਾ `ਤੇ ਜੰਮੂ ਕਸ਼ਮੀਰ ਗਏ ਸ਼ਰਧਾਲੂਆਂ `ਤੇ ਕੀਤੀ ਗਈ ਅੰਧਾਧੁੰਦ ਗੋਲੀਬਾਰੀ ਖਿਲਾਫ
ਪੰਜਾਬ ਪ੍ਰਦੇਸ਼ ਕਾਂਗਰਸ ਐਸ.ਸੀ/ ਐਸ.ਟੀ ਸੈਲ ਵੱਲੋਂ ਸਥਾਨਕ ਚੌਕ ਰਤਨ ਸਿੰਘ ਵਿਖੇ ਪਾਕਿਸਤਾਨ ਅਤੇ ਅੱਤਵਾਦ ਦਾ ਪੁੱਤਲਾ ਫੂਕਿਆ ਗਿਆ।ਇਸ ਸਮੇਂ ਪ੍ਰਦੇਸ਼ ਐਸ.ਸੀ ਸੈਲ ਦੇ ਜਨਰਲ ਸਕੱਤਰ ਗੁਰਿੰਦਰ ਸਿੰਘ ਸਾਬੀ, ਸਰਬ ਸਾਂਝਾ ਰੰਗਰੇਟਾ ਦਲ ਦੇ ਸੁਬਾਈ ਚੇਅਰਮੈਨ ਪਰਸਨ ਬੀਬੀ ਕਰਤਾਰ ਕੋਲ ਗਿੱਲ, ਅਸ਼ੋਕ ਕਰਮਪੁਰਾ, ਰਮੇਸ਼ ਬੋਬੀ, ਮੁਖਤਾਰ ਸਿੰਘ ਫੇਜ਼ਪੁਰਾ, ਕੁਲਦੀਪ ਲਾਟੂ ਆਦਿ ਤੋਂ ਇਲਾਵਾ ਵੱਡੀ ਗਿਣਤੀ `ਚ ਕਾਂਗਰਸੀ ਆਗੂਆਂ `ਤੇ ਵਰਕਰਾਂ ਨੇ ਸ਼ੂੰਲੀਅਤ ਕਰ ਕੇ ਅੱਤਵਾਦ ਅਤੇ ਪਾਕਿਸਤਾਨ ਖਿਲਾਫ ਜੋਰਦਾਰ ਨਾਅਰੇਬਾਜੀ ਕੀਤੀ।ਇਸ ਸਮੇਂ ਗੁਰਿੰਦਰ ਸਿੰਘ ਸਾਬੀ ਨੇ ਜੰਮੂ ਕਸ਼ਮੀਰ ਦੀ ਮਹਿਬੂਬਾ ਮੁਫਤੀ ਦੀ ਸਰਕਾਰ ਭੰਗ ਕਰਕੇ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਮੰਗ ਕੀਤੀ।ਉਹਨਾਂ ਕਿਹਾ ਕਿ ਸਰਹੱਦਾਂ `ਤੇ ਜੋ ਫੋਜ਼ੀ ਮਾਰੇ ਜਾ ਰਹੇ ਹਨ, ਉਹਨਾਂ ਦੇ ਜਿੰਮੇਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਨ। ਉਹਨਾਂ ਨੇ ਕੇਂਦਰ ਤੋਂ ਇਹ ਵੀ ਮੰਗ ਕੀਤੀ ਕਿ ਕਸ਼ਮੀਰ ਵਿੱਚ ਫੋਜ਼ ਨੂੰ ਖੁੱਲੀ ਛੁੱਟੀ ਦਿੱਤੀ ਜਾਵੇ ਤਾਂ ਜੋ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦਿੱਤਾ ਜਾਵੇ।ਇਸ ਸਮੇਂ ਭੁਪਿੰਦਰ ਸਿੰਘ ਗੋਲਡੀ, ਬਿੰਦਰ ਪ੍ਰਧਾਨ, ਬਾਬਾ ਸੁਖਦੇਵ ਸਿੰਘ, ਵਿਸ਼ਾਲ ਭੰਡਾਰੀ, ਦਿਲਬਾਗ ਸਿੰਘ, ਸੁਖਵਿੰਦਰ ਸਿੰਘ ਟੀਟੂ, ਦੀਪਕ ਕਨੋਜੀਆ, ਕਰਨਬੀਰ, ਦਲਬੀਰ ਸਿੰਘ, ਜਗਜੀਤ ਸਿੰਘ ਠੇਕੇਦਾਰ, ਗਗਨਦੀਪ ਸਿੰਘ ਬੱਬਰ ਆਦਿ ਵੀ ਮੌਜੂਦ ਸਨ।
Check Also
ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ
ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …
Punjab Post Daily Online Newspaper & Print Media