ਪਠਾਨਕੋਟ, 17 ਜੁਲਾਈ (ਪੰਜਾਬ ਪੋਸਟ ਬਿਊਰੋ) – ਪ੍ਰਧਾਨ ਮੰਤਰੀ ਮੁਦਰਾ ਯੋਜਨਾ (ਪ੍ਰਧਾਨ ਮੰਤਰੀ ਮਾਈਕਰੋ ਯੂਨਿਟਸ ਡਿਵੈਲਪਮੈਂਟ ਐਂਡ ਰੀਫਾਈਨੈਂਸ
ਏਜੰਸੀ-41), ਜੋ ਕਿ ਭਾਰਤ ਸਰਕਾਰ ਦੀ ਇਕ ਸਕੀਮ ਹੈ, ਦਾ ਉਦੇਸ਼ ਛੋਟੇ ਉਦਮੀਆਂ ਦੀ ਕਮਾਈ ਕਰਨ ਵਿੱਚ ਅਤੇ ਨੌਕਰੀ ਦੇ ਮੌਕੇ ਪੈਦਾ ਕਰਨ ਵਿਚ ਮਦਦ ਕਰਨਾ ਅਤੇ ਭਾਰਤੀ ਆਰਥਿਕਤਾ ਨੂੰ ਵਧਣ ਫੁਲਣ ਅਤੇ ਖੁਸ਼ਹਾਲ ਹੋਣ ਵਿਚ ਮਦਦ ਕਰਨਾ ਹੈ।ਇਸ ਨੇ ਪੰਜਾਬ ਭਰ ਵਿਚ ਬਹੁਤ ਸਾਰੇ ਲੋਕਾਂ ਨੂੰ ਲਾਭ ਪਹੁੰਚਾਇਆ ਹੈ।ਜਿਸ ਤੋਂ ਜਿਲਾ ਪਠਾਨਕੋਟ ਦੇ ਲੋਕ ਵੀ ਵਧੇਰੇ ਲਾਭ ਪ੍ਰਾਪਤ ਕਰ ਸਕਦੇ ਹਨ।ਇਹ ਪ੍ਰਗਟਾਵਾ ਸ੍ਰੀਮਤੀ ਨੀਲਿਮਾ ਆਈ.ਏ.ਐਸ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕੀਤਾ।
ਡਿਪਟੀ ਕਮਿਸ਼ਨਰ ਪਠਾਨਕੋਟ ਨੇ ਦੱਸਿਆ ਕਿ ਪਠਾਨਕੋਟ ਜ਼ਿਲਾ ਲੀਡ ਬੈਂਕ ਵਲੋਂ ਮੁਹੱਈਆ ਕਰਵਾਏ ਗਏ ਅੰਕੜਿਆਂ ਅਨੁਸਾਰ 4060 ਲਾਭਕਾਰੀਆਂ ਨੂੰ ਪਿਛਲੇ ਮਾਲੀ ਸਾਲ ਦੇ ਅੰਤ ਤੱਕ 54 ਕਰੋੜ ਰੁਪਏ ਦੇ ਕਰਜ਼ੇ ਪ੍ਰਵਾਨ ਕੀਤੇ ਗਏ।ਉਨਾਂ ਦੱਸਿਆ ਕਿ ਪੰਜਾਬ ਦੇ ਪਠਾਨਕੋਟ ਜ਼ਿਲੇ ਵਿੱਚ ਪ੍ਰਚਾਰ ਪ੍ਰੋਗਰਾਮ ਚਲਾਉਂਦੇ ਹੋਏ ਖੇਤਰੀ ਪ੍ਰਚਾਰ ਨਿਦੇਸ਼ਾਲਾ ਦੇ ਅਧਿਕਾਰੀ(ਡੀ.ਐਫ.ਪੀ ਅਫਸਰ) ਰਾਜੇਸ਼ ਚੰਦਰ ਬਾਲੀ, ਖੇਤਰੀ ਪ੍ਰਚਾਰ ਅਧਿਕਾਰੀ (ਐਫ.ਪੀ.ਓ) ਅੰਮਿ੍ਰਤਸਰ ਨੇ ਕੁੱਝ ਮੁਦਰਾ ਲਾਭਕਾਰੀਆਂ ਨਾਲ ਮੁਲਾਕਾਤ ਕੀਤੀ, ਜਿਨਾਂ ਦੀ ਜ਼ਿੰਦਗੀ ਇਸ ਸਕੀਮ ਅਧੀਨ ਕਰਜ਼ਾ ਲੈਣ ਤੋਂ ਬਾਅਦ ਬਦਲ ਗਈ ਹੈ।
ਉਨਾਂ ਦੱਸਿਆ ਕਿ ਸ਼੍ਰੀਮਤੀ ਕਿ੍ਰਸ਼ਨਾ ਦੇਵੀ ਪੰਜਾਬ ਦੇ ਪਠਾਨਕੋਟ ਵਿੱਚ ਇੱਕ ਛੋਟਾ ਵਪਾਰ ਚਲਾ ਰਹੀ ਹੈ ਅਤੇ ਇੱਕ ਸੁਤੰਤਰ ਅਤੇ ਆਰਾਮਦਾਇਕ ਜੀਵਨ ਗੁਜ਼ਾਰ ਰਹੀ ਹੈ।ਨਾਲ ਹੀ ਆਪਣੇ ਪਰਿਵਾਰ ਦੀ ਮਾਲੀ ਮਦਦ ਵੀ ਕਰ ਰਹੀ ਹੈ।ਉਹ ਮੁਦਰਾ ਯੋਜਨਾ ਦਾ ਲਾਭ ਉਠਾਉਣ ਵਾਲੇ ਲੋਕਾਂ ਵਿਚੋਂ ਇਕ ਹੈ ਉਨਾਂ ਨੇ ਜ਼ਿਲਾ ਲੀਡ ਬੈਂਕ ਤੋਂ 5 ਲੱਖ ਰੁਪਏ ਦਾ ਕਰਜ਼ਾ ਲਿਆ ਅਤੇ ਬੈੱਡ ਸ਼ੀਟਾਂ ਤੇ ਹੋਰ ਕਪੜੇ ਵੇਚਣ ਦੇ ਆਪਣੇ ਕੰਮ ਨੂੰ ਮੁੜ ਤੋਂ ਸ਼ੁਰੂ ਕੀਤਾ ਕਿ੍ਰਸ਼ਨਾ ਦੇਵੀ, ਜੋ ਕਿ ਦਿ੍ਰੜ ਇਰਾਦੇ ਦੀ ਪ੍ਰਤੀਕ ਹੈ, ਇਸ ਵੇਲੇ ਆਪਣੀ ਉਮਰ ਦੇ 60ਵੇਂ ਪੜਾਅ ਵਿਚ ਹੈ, ਦਾ ਕਹਿਣਾ ਹੈ ਕਿ ਉਹ ਕਦੇ ਵੀ ਆਪਣੇ ਬੱਚਿਆਂ ਉੱਤੇ ਨਿਰਭਰ ਨਹੀਂ ਹੋਣਾ ਚਾਹੁੰਦੀ ਸੀ।ਉਨਾਂ ਦੱਸਿਆ ਕਿ ਕੂਝ ਮਹੀਨੇ ਪਹਿਲਾਂ ਹੀ ਉਸ ਨੂੰ ਸਰਕਾਰ ਦੀ ਮੁਦਰਾ ਸਕੀਮ ਬਾਰੇ ਪਤਾ ਲੱਗਾ ਅਤੇ ਉਸ ਨੇ ਕਰਜ਼ੇ ਲਈ ਆਵੇਦਨ ਕੀਤਾ।ਉਨਾਂ ਦੱਸਿਆ ਕਿ ਉਸ ਨੂੰ ਇਸ ਗੱਲ ਦੀ ਹੈਰਾਨੀ ਹੋਈ ਜਦੋਂ ਕੁਝ ਦਿਨਾਂ ਵਿਚ ਹੀ ਬੈਂਕ ਨੇ ਬਿਨਾਂ ਕਿਸੇ ਮੁਸ਼ਕਿਲ ਤੋਂ ਉਸ ਦੇ ਕਰਜ਼ੇ ਨੂੰ ਪ੍ਰਵਾਨ ਕਰ ਦਿੱਤਾ ਸ਼੍ਰੀਮਤੀ ਕਿ੍ਰਸ਼ਨਾ ਦੇਵੀ ਨੇ ਇਸ ਸਕੀਮ ਦੀ ਕਾਫੀ ਪ੍ਰਸ਼ੰਸਾ ਕੀਤੀ
ਉਨਾਂ ਦੱਸਿਆ ਕਿ ਇਕ ਹੋਰ ਮਹਿਲਾ ਉਦਮੀ ਸ਼੍ਰੀਮਤੀ ਚੰਦਰ ਕਾਂਤਾ, ਜੋ ਕਿ ਇੱਕ ਪੇਂਟ ਦੀ ਦੁਕਾਨ ਚਲਾ ਰਹੀ ਹੈ, ਨੇ ਕਿਹਾ ਕਿ ਉਸ ਨੇ ਮੁਦਰਾ ਯੋਜਨਾ ਅਧੀਨ ਆਪਣੇ ਮਾਲ ਦਾ ਸਟਾਕ ਕਰਨ ਅਤੇ ਵਪਾਰ ਵਿਚ ਤੇਜ਼ੀ ਲਿਆਉਣ ਲਈ 3 ਲੱਖ ਰੁਪਏ ਦਾ ਕਰਜ਼ਾ ਲਿਆ।ਉਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਉਹ ਰੋਜ਼ਾਨਾ ਅਧਾਰ ’ਤੇ ਮਾਰਕੀਟ ਤੋਂ ਸਮਾਨ ਖਰੀਦ ਕੇ ਗਾਹਕਾਂ ਨੂੰ ਵੇਚਦੀ ਸੀ।ਇਹ ਸੁਵਿਧਾ ਮਿਲਣ ਤੋਂ ਬਾਅਦ ਉਹ ਗਾਹਕਾਂ ਦੀ ਸਹੂਲਤ ਲਈ ਆਪਣੇ ਕੋਲ ਮਾਲ ਸਟੋਰ ਕਰ ਕੇ ਰੱਖਦੀ ਹੈ।ਚੰਦਰ ਕਾਂਤਾ ਦਾ ਕਹਿਣਾ ਹੈ ਕਿ ਉਸ ਦੇ ਦੋ ਬੱਚੇ ਹਨ ਅਤੇ ਉਹ ਹੁਣ ਆਪਣੇ ਪਤੀ ਦੇ ਕੰਮਕਾਜ ਵਿੱਚ ਸਹਾਇਤਾ ਕਰਕੇ ਖੁਸ਼ ਹੈ ਅਤੇ ਉਨਾਂ ਦਾ ਪਰਿਵਾਰ ਸੁਖਾਲਾ ਜੀਵਨ ਜੀ ਰਿਹਾ ਹੈ
ਇਸੇ ਤਰਾਂ ਵਿਕੇਸ਼ ਮਹਾਜਨ, ਜੋ ਕਿ ਇੱਕ ਫਿਜ਼ੀਓਥੈਰੇਪਿਸਟ ਅਤੇ ਨੈਚਰੋਪੈਥ ਹਨ, ਇੱਕ ਆਯੁਰਵੈਦਿਕ ਸਟੋਰ ਚਲਾ ਰਹੇ ਹਨ, ਨੇ ਦੱਸਿਆ ਕਿ ਉਨਾਂ ਨੇ 5 ਲੱਖ ਰੁਪਏ ਦਾ ਕਰਜ਼ਾ ਮੁਦਰਾ ਅਧੀਨ ਲੈਣ ਤੋਂ ਬਾਅਦ ਵਧੇਰੇ ਮੁਨਾਫ਼ਾ ਕਮਾਣਾ ਹੀ ਸ਼ੁਰੂ ਨਹੀਂ ਕੀਤਾ ਸਗੋਂ 2 ਹੋਰ ਵਿਅਕਤੀਆਂ ਨੂੰ ਆਪਣੇ ਸਹਾਇਕ ਰੱਖ ਕੇ ਉਨਾਂ ਦੇ ਰੋਜ਼ਗਾਰ ਦਾ ਪ੍ਰਬੰਧ ਕੀਤਾ
ਪਠਾਨਕੋਟ ਦੀ ਡਿਪਟੀ ਕਮਿਸ਼ਨਰ ਸ਼੍ਰੀਮਤੀ ਨੀਲਿਮਾ ਦਾ ਕਹਿਣਾ ਹੈ ਕਿ ਉਨਾਂ ਨੇ ਬੈਂਕਾਂ ਨੂੰ ਸਪਸ਼ਟ ਹਦਾਇਤਾਂ ਦਿੱਤੀਆਂ ਹੋਈਆਂ ਹਨ ਕਿ ਕੋਈ ਵੀ ਵਿਅਕਤੀ ਜੋ ਕਿ ਮੁਦਰਾ, ਸਟੈਂਡ ਅੱਪ ਇੰਡੀਆ ਅਤੇ ਕੇਂਦਰ ਸਰਕਾਰ ਦੀਆਂ ਹੋਰ ਅਜਿਹੀਆਂ ਸਕੀਮਾਂ ਅਧੀਨ ਕਰਜ਼ਾ ਲੈਣ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਦਾ ਹੈ, ਨੂੰ ਇਸ ਸਹੂਲਤ ਤੋਂ ਵਾਂਝਾ ਨਹੀਂ ਰੱਖਿਆ ਜਾਣਾ ਚਾਹੀਦਾ।ਉਨਾਂ ਕਿਹਾ ਕਿ ਵਪਾਰ ਸ਼ੁਰੂ ਕਰਕੇ ਇੱਕ ਵਿਅਕਤੀ ਸਿਰਫ਼ ਆਪਣੇ ਪਰਿਵਾਰ ਨੂੰ ਹੀ ਵਾਜਬ ਚੰਗੀ ਜ਼ਿੰਦਗੀ ਮੁਹੱਈਆ ਨਹੀਂ ਕਰਵਾ ਸਕਦਾ ਸਗੋਂ ਸਮਾਜ ਅਤੇ ਦੇਸ਼ ਦੀ ਆਰਥਿਕਤਾ ਵਿਚ ਵਧੀਆ ਢੰਗ ਨਾਲ ਯੋਗਦਾਨ ਪਾ ਸਕਦਾ ਹੈ
Check Also
ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ
ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …
Punjab Post Daily Online Newspaper & Print Media