ਨਵੀਂ ਦਿੱਲੀ, 20 ਜੁਲਾਈ (ਪੰਜਾਬ ਪੋਸਟ ਬਿਊਰੋ) ਸ੍ਰੀ ਰਾਮ ਲਾਲ ਕੋਵਿੰਦ ਅੱਜ ਭਾਰਤ ਦੇ 14ਵੇਂ ਰਾਸ਼ਟਰਪਤੀ ਚੁਣੇ ਗਏ ਹਨ।ਅੱਜ ਵੋਟਾਂ ਦੀ ਗਿਣਤੀ ਦੌਰਾਨ ਐਨ.ਡੀ.ਏ ਦੇ ਉਮੀਦਵਾਰ ਰਾਮ ਲਾਲ ਕੋਵਿੰਦ ਨੇ 65.65 ਫੀਸਦ ਵੋਟਾਂ ਹਾਸਲ ਕਰ ਕੇ ਯੂ.ਪੀ.ਏ ਤੇ ਹੋਰ ਵਿਰੋਧੀ ਪਾਰਟੀਆਂ ਦੇ ਸਾਂਝੇ ਉਮੀਦਵਾਰ ਸ੍ਰੀਮਤੀ ਮੀਰਾ ਕੁਮਾਰ ਨੂੰ ਹਰਾਇਆ।ਰਾਮ ਲਾਲ ਕੋਵਿੰਦ ਦੀ ਜਿੱਤ `ਤੇ ਮੀਰਾ ਕੁਮਾਰ ਨੇ ਵਧਾਈ ਦਿੱਤੀ ਹੈ।ਇਸੇ ਦੌਰਾਨ ਰਾਸ਼ਟਰਪਤੀ ਪ੍ਰਣਬ ਮੁਖਰਜੀ, ਪ੍ਰਧਾਨ ਮੰਤਰੀ ਨਰੇਂਦਰ ਮੋਦੀ, ਗ੍ਰਹਿ ਮੰਤਰੀ ਰਾਜਨਾਥ ਸਿੰਘ, ਉਪ ਰਾਸ਼ਟਰਪਤੀ ਅਹੁੱਦੇ ਦੇ ਉਮੀਦਵਾਰ ਐਮ. ਵੈਂਕਈਆ ਨਾਇਡੂ, ਭਾਜਪਾ ਕੌਮੀ ਪ੍ਰਧਾਨ ਅਮਿਤ ਸ਼ਾਹ, ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ, ਮਮਤਾ ਬੈਨਰਜੀ ਤੇ ਆਲ ਇੰਡੀਅਂ ਨੈਸ਼ਨਲ ਕਾਂਗਰਸ ਨੇ ਸ੍ਰੀ ਕੋਵਿੰਦ ਨੂੰ ਜਿੱਤ ਦੀ ਵਧਾਈ ਦਿੱਤੀ ਹੈ।ਸ੍ਰੀ ਕੋਵਿੰਦ 25 ਜੁਲਾਈ ਨੂੰ ਆਪਣਾ ਅਹੁਦਾ ਸੰਭਾਲਣਗੇ।ਰਾਮ ਲਾਲ ਕੋਵਿੰਦ ਦਾ ਜਿੱਤ ਲਈ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਉਹ ਇਸ ਅਹੁੱਦੇ ਦੀ ਮਰਿਆਦਾ ਤੇ ਮਾਣ ਸਨਮਾਨ ਬਣਾਈ ਰੱਖਣਗੇ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media