ਅੰਮ੍ਰਿਤਸਰ, 20 ਜੁਲਾਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਦੇ ਵਿਦਿਆਰਥੀਆਂ ਨੇ ਪੰਜਾਬ ਸਟੇਟ ਯੋਗਾ ਖੇਡ
ਮੁਕਾਬਲਾ 2017 ਜੋ ਕਿ ਸੁਆਮੀ ਵਿਵੇਕਾਨੰਦ ਧਿਆਨ ਕੇਂਦਰ ਲੁਧਿਆਣਾ ਵਿਖੇ ਹੋਇਆ ਸੀ, ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ।ਇਹ ਮੁਕਾਬਲਾ ਪੰਜਾਬ ਯੋਗਾ ਸੁਸਾਇਟੀ ਅਤੇ ਐਵਰੈਸਟ ਯੋਗਾ ਸੁਸਾਇਟੀ ਲੁਧਿਆਣਾ ਦੁਆਰਾ ਅਯੋਜਿਤ ਕੀਤਾ ਗਿਆ ਸੀ ।
ਅੰਡਰਸ਼16 ਕੁੜੀਆਂ ਦੀ ਟੀਮ ਵਿੱਚ ਗਿਆਰ੍ਹਵੀਂ ਜਮਾਤ ਦੀ ਆਸ਼ਨਾ ਹਾਂਡਾ, ਦੱਸਵੀਂ ਜਮਾਤ ਦੀ ਅਨੰਨਿਆ, ਨੌਵੀਂ ਜਮਾਤ ਦੀ ਤਿਸ਼ਾ ਅਰੋੜਾ ਅਤੇ ਸੱਤਵੀਂ ਜਮਾਤ ਦੀ ਆਂਚਲ ਰਾਵਤ ਤੇ ਮਾਨਿਆ ਮਹਾਜਨ, ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ।
ਅੰਡਰਸ਼14 ਮੁੰਡਿਆਂ ਦੀ ਟੀਮ ਵਿੱਚ ਸੱਤਵੀਂ ਜਮਾਤ ਦਾ ਅਰਪਿਤ, ਰੁਦਰਮ ਹਾਂਡਾ, ਆਕਾਸ਼ ਪੁਸ਼ਕਰਨਾ, ਪੰਜਵੀਂ ਜਮਾਤ ਦਾ ਅਨਵਿਤ, ਚੌਥੀ ਜਮਾਤ ਦਾ ਚਿਤਨੇ, ਛੇਵੀਂ ਜਮਾਤ ਦਾ ਪਾਰਥ ਅਤੇ ਨੌਵੀਂ ਜਮਾਤ ਦੇ ਮਾਧਵ ਗੁਪਤਾ ਤੇ ਆਯੂਸ਼ ਪੁਸ਼ਕਰਨਾ, ਨੇ ਦੂਜਾ ਸਥਾਨ ਪ੍ਰਾਪਤ ਕੀਤਾ ।
ਏਕਲ ਮੁਕਾਬਲੇ ਵਿੱਚ ਦੱਸਵੀਂ ਜਮਾਤ ਦਾ ਪ੍ਰਨੇ ਕੁਮਾਰ ਪਹਿਲੇ ਨੰਬਰ `ਤੇ, ਪੰਜਵੀਂ ਜਮਾਤ ਦਾ ਏਕਮਜਯੋਤ ਪਹਿਲੇ ਨੰਬਰ `ਤੇ, ਸਤਵੀਂ ਜਮਾਤ ਦੀ ਮਾਨਿਆ ਮਹਾਜਨ ਦੂਜੇ ਨੰਬਰ `ਤੇ, ਰੂਦਰਮ ਹਾਂਡਾ ਦੂਜੇ ਨੰਬਰ `ਤੇ, ਛੇਵੀਂ ਜਮਾਤ ਦੀ ਹੇਮਸਿ਼ਖਾ ਤੀਜੇ ਨੰਬਰ `ਤੇ, ਦੱਸਵੀਂ ਜਮਾਤ ਦਾ ਅੰਕੁਸ਼ ਚੌਧਰੀ ਤੀਜੇ ਨੰਬਰ `ਤੇ, ਅੱਠਵੀਂ ਜਮਾਤ ਦਾ ਆਯੂਸ਼ਮਾਨ ਅਤੇ ਸੌਮਿਆ ਤੀਜੇ ਨੰਬਰ `ਤੇ ਤੇ ਦੱਸਵੀਂ ਜਮਾਤ ਦੀ ਅਨੰਨਿਆ ਤੀਜੇ ਨੰਬਰ `ਤੇ ਰਹੀ ।
ਪੰਜਾਬ ਜ਼ੋਨ-ਏ ਦੇ ਖੇਤਰੀ ਨਿਰਦੇਸ਼ਕ ਡਾ. ਸ਼੍ਰੀਮਤੀ ਨੀਲਮ ਕਾਮਰਾ ਤੇ ਸਕੂਲ ਦੇ ਪ੍ਰਬੰਧਕ ਡਾ. ਰਾਜੇਸ਼ ਕੁਮਾਰ ਪਿ੍ਰੰਸੀਪਲ ਡੀ.ਏ.ਵੀ ਕਾਲਜ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਰੋਜ਼ਾਨਾ ਜਿ਼ੰਦਗੀ ਵਿੱਚ ਯੋਗ ਨੂੰ ਅਪਨਾਉਣ ਲਈ ਕਿਹਾ।ਸਕੂਲ ਦੇ ਪ੍ਰਿ੍ਰੰਸੀਪਲ ਡਾ. ਨੀਰਾ ਸ਼ਰਮਾ ਨੇ ਵਿਦਿਆਰਥੀਆਂ ਦੀਆਂ ਕੋਸ਼ਸ਼ਾਂ ਦੀ ਤਰੀਫ਼ ਕਰਦੇ ਹੋਏ ਕਿਹਾ ਕਿ ਖੇਡਾਂ ਸਾਡੇ ਜੀਵਨ ਦਾ ਜ਼ਰੂਰੀ ਹਿੱਸਾ ਹਨ।ਵਿਦਿਆਰਥੀਆਂ ਨੂੰ ਆਪਣੀ ਮਨਪਸੰਦ ਖੇਡ ਵਿੱਚ ਹਿੱਸਾ ਲੈਣਾ ਚਾਹੀਦਾ ਹੈ ਤਾਂ ਜੋ ਤੰਦਰੁਸਤ ਜੀਵਨ ਜੀ ਸਕਣ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ
ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …
Punjab Post Daily Online Newspaper & Print Media