Monday, March 9, 2026

ਬੇਰੁਜ਼ਗਾਰ ਲੜਕੀਆਂ ਨੂੰ ਆਤਮ-ਨਿਰਭਰ ਕਰਨ ਦੇ ਕੋਰਸ ਦੀ ਅੰਤਿਮ ਮਿਤੀ 11 ਅਗਸਤ

ਅੰਮ੍ਰਿਤਸਰ 24 ਜੁਲਾਈ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) -ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਲਾਈਫਲੌਂਗ ਲਰਨਿੰਗ ਵਿਭਾਗ ਵੱਲੋਂ GNDUਸਵੈ-ਰੁਜਗਾਰ ਦੇ ਉਦੇਸ਼ ਨਾਲ ਯੂਨੀਵਰਸਿਟੀ ਕੈਂਪਸ, ਅੰਮ੍ਰਿਤਸਰ ਵਿਖੇ ਦਸਵੀਂ ਅਤੇ ਬਾਰਵੀਂ ਪਾਸ ਬੇ-ਰੁਜਗਾਰ ਲੜਕੀਆਂ ਨੂੰ ਆਤਮ-ਨਿਰਭਰ ਬਣਾਉਣ ਲਈ ਸੈਸ਼ਨ 2017-18 ਵਾਸਤੇ ਸਰਟੀਫਿਕੇਟ ਕੋਰਸ ਇੰਨ ਡਰੈਸ ਡੀਜਾਈਨਿੰਗ ਕਟਿੰਗ ਐਂਡ ਟੇਲਰਿੰਗ,ਡਿਪਲੋਮਾ ਇੰਨ ਫੈਸ਼ਨ ਟੈਕਨੋਲੋਜੀ,ਡਿਪਲੋਮਾ ਇੰਨ ਫੈਸ਼ਨ ਐਂਡ ਟੈਕਸਟਾਈਲ ਡੀਜਾਈਨਿੰਗ, ਡਿਪਲੋਮਾ ਇੰਨ ਕੋਸਮੋਟੋਲੋਜੀ ਅਤੇ ਡਿਪਲੋਮਾ ਇੰਨ ਕੰਪਿਊਟਰ ਐਪਲੀਕੇਸ਼ਨਜ ਵਿਸ਼ਿਆ ਨਾਲ ਸਬੰਧਤ ਇਕ ਸਾਲਾ ਸਰਟੀਫਿਕੇਟ ਕੋਰਸ/ਡਿਪਲੋਮੇ ਸ਼ੁਰੂ ਕੀਤੇ ਜਾ ਰਹੇ ਹਨ।ਕੋਰਸ ਅਤੇ ਡਿਪਲੋਮਿਆਂ ਵਿਚ ਦਾਖਲਾ ਲੈਣ ਦੇ ਚਾਹਵਾਨ ਉਮੀਦਵਾਰ ਦਾਖਲਾ ਫਾਰਮ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਲਾਈਫਲੌਂਗ ਲਰਨਿੰਗ ਵਿਭਾਗ ਪਾਸੋਂ ਹੁਣ 11 ਅਗਸਤ, 2017 ਤਕ ਪ੍ਰਾਪਤ ਕਰਕੇ ਜਮ੍ਹਾਂ ਕਰਵਾ ਸਕਦੇ ਹਨ।

Check Also

ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ

ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …

Leave a Reply