Monday, March 9, 2026

ਵਾਤਾਵਰਨ ਦੀ ਸੰਭਾਲ ਲਈ ਬੂਟੇ ਵੰਡ ਕੇ ਮਨਾਇਆ ਜਨਮ ਦਿਨ

PPN2407201716 ਸਮਰਾਲਾ, 24 ਜੁਲਾਈ (ਪੰਜਾਬ ਪੋਸਟ- ਕੰਗ) – ਧੰਨ ਧੰਨ ਜਿੰਦ ਪੀਰ ਖਵਾਜਾ ਵਲੀ ਜੀ (ਝੁਲੇ ਲਾਲ ਜੀ) ਦੇ ਦਰਬਾਰ ਨੀਲੋਂ ਪੁਲ ਨੇੜੇ ਹਿਰਨ ਪਾਰਕ ਵਿਖੇੇ ਸੰਤ ਬਾਬਾ ਮਨਜੋਤ ਸਿੰਘ ਜੀ (ਗੱਦੀ ਨਸ਼ੀਨ) ਦੇ ਰਹਿਨੁਮਾਈ ਹੇਠ ਅਤੇ ਮਾਤਾ ਸਤਨਾਮ ਕੌਰ ਦੀ ਸਰਪ੍ਰਸਤੀ ਹੇਠ ਬਾਬਾ ਮਨਜੋਤ ਸਿੰਘ ਦਾ ਜਨਮ ਦਿਨ ਅਤੇ ਧੀਆਂ ਅਤੇ ਤੀਆਂ ਦਾ ਪਵਿੱਤਰ ਮੇਲਾ ਮਨਾਇਆ ਗਿਆ।ਇਸ ਮੌਕੇ ਬਾਬਾ ਮਨਜੋਤ ਸਿੰਘ ਨੇ ਆਪਣਾ ਜਨਮ ਦਿਨ ਇੱਕ ਵਿਲੱਖਣ ਤਰੀਕੇ ਨਾਲ ਮਨਾਇਆ, ਜਿਸ ਵਿੱਚ ਉਨਾਂ ਨੇ ਵਾਤਾਵਰਨ ਦੀ ਸਾਂਭ ਸੰਭਾਲ ਲਈ ਆਈ ਸੰਗਤ ਨੂੰ ਬੂਟੇ ਵੰਡੇ ਅਤੇ ਹਰੇਕ ਬੂਟੇ ਪ੍ਰਾਪਤ ਕਰਨ ਵਾਲੇ ਤੋਂ ਇਹ ਪ੍ਰਣ ਵੀ ਲਿਆ ਕਿ ਉਹ ਪ੍ਰਾਪਤ ਕੀਤੇ ਬੂਟੇ ਦਾ ਪਾਲਣ ਪੋਸ਼ਣ ਵੀ ਕਰੇਗਾ।ਬਾਬਾ ਮਨਜੋਤ ਸਿੰਘ ਨੇ ਕਿਹਾ ਕਿ ਅੱਜ ਪੰਜਾਬ ਦਾ ਵਾਤਾਵਰਨ ਬੇਹੱਦ ਦੂਸ਼ਿਤ ਹੋ ਗਿਆ ਹੈ, ਇਸ ਦੀ ਸਾਂਭ ਸੰਭਾਲ ਲਈ ਸਾਡਾ ਹਰੇਕ ਦਾ ਫਰਜ ਬਣਦਾ ਹੈ ਕਿ ਅਸੀਂ ਵੱਧ ਤੋਂ ਵੱਧ ਰੁੱਖ ਲਗਾਈਏ ਅਤੇ ਉਨਾਂ ਦੀ ਸਾਂਭ ਸੰਭਾਲ ਵੀ ਕਰੀਏ, ਤਾਂ ਜੋ ਆਉਣ ਵਾਲੀਆਂ ਪੀੜੀਆਂ ਸ਼ੁੁੱਧ ਵਾਤਾਵਰਨ ਵਿੱਚ ਸਾਹ ਲੈ ਸਕਣ।ਉਨਾਂ ਅੱਗੇ ਕਿਹਾ ਕਿ ਜੇਕਰ ਅਸੀਂ ਅਜੇ ਵੀ ਇਸ ਮੁੱਦੇ ਪ੍ਰਤੀ ਸੁਚੇਤ ਨਾ ਹੋਏ ਤਾਂ ਪੰਜਾਬ ਜਲਦੀ ਹੀ ਮਾਰੂਥਲ ਦਾ ਰੂਪ ਧਾਰਨ ਕਰ ਜਾਵੇਗਾ।ਉਨਾਂ ਵਾਤਾਵਰਨ ਦੀ ਸਾਂਭ ਸਬੰਧੀ ‘ਵਧੇਰੇ ਰੁੱਖ ਲਗਾਓ, ਵਾਤਾਵਰਨ ਸਵੱਛ ਬਣਾਓ’ ਇੱਕ ਨਾਅਰਾ ਵੀ ਦਿੱਤਾ।
ਧੀਆਂ ਵੱਲੋਂ ਪੀਘਾਂ ਝੂਟ, ਗਿੱਧਾ ਪਾ ਕੇ ਅਤੇ ਬੋਲੀਆਂ ਪਾ ਕੇ ਤੀਆਂ ਦਾ ਤਿਉਹਾਰ ਬੜੇ ਜੋਸ਼ ਅਤੇ ਉਤਸ਼ਾਹ ਨਾਲ ਮਨਾਇਆ।ਮੈਡਮ ਕੁਲਵਿੰਦਰ ਕੌਰ ਨੇ ਕਿਹਾ ਕਿ  ਸਾਨੂੰ ਧੀਆਂ ਨੂੰ ਵੀ ਆਪਣੇ ਪੁੱਤਰਾਂ ਦੇ ਬਰਾਬਰ ਸਮਝਣਾ ਚਾਹੀਦਾ ਹੈ, ਕਿਉਂਕਿ ਅੱਜ ਧੀਆਂ ਪੁੱਤਾਂ ਨਾਲੋਂ ਕਿਸੇ ਵੀ ਖੇਤਰ ਵਿੱਚ ਘੱਟ ਨਹੀਂ ਹਨ।ਉਨਾਂ ਕਿਹਾ ਕਿ ਅੱਜ ਦਾ ਵਾਤਾਵਰਨ ਇਸ ਤਰਾਂ ਦਾ ਜਹਿਰੀਲਾ ਹੋ ਗਿਆ ਹੈ ਕਿ ਜੇਕਰ ਅਸੀਂ ਇਸ ਸਾਂਭ ਸੰਭਾਲ ਸਬੰਧੀ ਕੋਈ ਠੋਸ ਕਦਮ ਨਾ ਪੁੱਟੇ ਤਾਂ ਇਸ ਦਾ ਮੁਆਵਜਾ ਸਾਡੀਆਂ ਆਉਣ ਵਾਲੀਆਂ ਪੀੜੀਆਂ ਨੂੰ ਆਪਣੀਆਂ ਜਾਨਾਂ ਦੇ ਕੇ ਦੇਣਾ ਪਵੇਗਾ।ਨੀਲੋਂ ਪੁਲ `ਤੇ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਬੂਟੇ ਵੀ ਲਗਾਏ ਗਏ।PPN2407201717
ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਪਾਲ ਸਿੰਘ ਪੰਜੇਟਾ ਨਾਇਬ ਤਹਿਸੀਲਦਾਰ ਮਹਿਲ ਕਲਾਂ, ਗਗਨਦੀਪ ਸਿੰਘ ਏ.ਡੀ.ਸੀ, ਬਾਬਾ ਬਲਕਾਰ ਸਿੰਘ, ਗੁੁਰਮਿੰਦਰ ਸਿੰਘ ਜੋਤੀ ਸਮਰਾ, ਬੂਟਾ ਸਿੰਘ ਰਾਮਗੜ, ਸ਼ੰਟੀ ਬੇਦੀ ਐਮ. ਸੀ, ਜਸਵੰਤ ਸਿੰਘ ਸੁਪਰਡੈਂਟ, ਬਾਬਾ ਦਰਸ਼ਨ ਸਿੰਘ, ਜੀਵਨਜੋਤ ਸਿੰਘ ਗਰੇਵਾਲ ਪ੍ਰਧਾਨ ਪੰਜਾਬ ਟੈਕਸੀ ਯੂਨੀਅਨ, ਅਨੂਦੀਪ ਕੌਰ, ਹਰਪ੍ਰੀਤ ਕੌਰ ਗਰੇਵਾਲ, ਭਵਨਨੀਤ ਕੌਰ, ਸਿਮਰਨਜੀਤ ਕੌਰ ਗਰੇਵਾਲ, ਪ੍ਰਭਜੀਤ ਕੌਰ ਗਰੇਵਾਲ ਆਦਿ ਤੋਂ ਇਲਾਵਾ ਇਲਾਕਾਂ ਦੀਆਂ ਨਾਮਵਰ ਸ਼ਖਸ਼ੀਅਤਾਂ ਨੇ ਸ਼ਮੂਲੀਅਤ ਕੀਤੀ।ਸਮਾਗਮ ਦੇ ਅਖੀਰ ਵਿੱਚ ਗੁਰੂ ਕਾ ਲੰਗਰ ਅਤੁੱਟ ਵਰਤਿਆ।

Check Also

ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ

ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …

Leave a Reply