Tuesday, June 16, 2026

ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਵਲੋਂ ਦਿੱਤਾ ਅਸਤੀਫਾ ਰਾਜਪਾਲ ਨੇ ਕੀਤਾ ਮਨਜ਼ੂਰ

ਸੰਕਟ ਲਈ ਭਾਜਪਾ ਜਿੰਮੇਵਾਰ- ਲਾਲੂ ਯਾਦਵ
ਪਟਨਾ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਆਪਣੇ ਅਹੁੱਦੇ ਤੋਂ ਅਸਤੀਫਾ ਦੇ ਦਿੱਤਾ ਹੈ।ਉਨਾਂ ਨੇ ਇਹ ਫੈਸਲਾ ਅੱਜ Nitish Kumarਉਸ ਸਮੇਂ ਲ਼ਿਆ ਜਦ ਬਿਹਾਰ ਵਿੱਚ ਸੱਤਾ `ਤੇ ਕਾਬਜ਼ ਮਹਾ ਗਠਜੋੜ ਦੀ ਭਾਈਵਾਲ ਪਾਰਟੀ ਦੇ ਆਗੂ ਲਾਲੂ ਯਾਦਵ ਵਲੋਂ ਆਪਣੇ ਪੁੱਤਰ ਤੇ ਸੂਬੇ ਦੇ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਦੇ ਅਸਤੀਫੇ ਨੂੰ ਠੁਕਰਾ ਦਿੱਤਾ ਗਿਆ, ਜੋ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਸੀ.ਬੀ.ਆਈ ਵਲੋਂ ਨਾਮਜ਼ੱਦ ਕੀਤੇ ਗਏ ਹਨ।
ਮਿਲੀ ਜਾਣਕਾਰੀ ਅਨੁਸਾਰ ਲਾਲੂ ਯਾਦਵ ਦੇ ਫੈਸਲੇ ਤੋਂ ਬਾਅਦ ਨਿਤੀਸ਼ ਕੁਮਾਰ ਨੇ ਪਾਰਟੀ ਵਿਧਾਇਕਾਂ ਨਾਲ ਮੀਟਿੰਗ ਕੀਤੀ ਅਤੇ ਰਾਜ ਭਵਨ ਵਿੱਚ ਜਾ ਕੇ ਰਾਜਪਾਲ ਕੇਸ਼ਰੀ ਨਾਥ ਤ੍ਰਿਪਾਠੀ ਨੂੰ ਆਪਣਾ ਅਸਤੀਫਾ ਸੌਂਪ ਦਿਤਾ।ਸੂਚਨਾ ਅਨੁਸਾਰ ਰਾਜਪਾਲ ਸ੍ਰੀ ਕੇਸ਼ਰੀ ਨਾਥ ਤ੍ਰਿਪਾਠੀ ਨੇ ਅਸਤੀਫਾ ਮਨਜ਼ੂਰ ਕਰ ਕੇ ਨਿਤੀਸ਼ ਕੁਮਾਰ ਨੂੰ ਦੇਖ ਭਾਲ ਵਜੋਂ ਮੁੱਖ ਮੰਤਰੀ ਦਾ ਕੰਮ ਕਰਦੇ ਰਹਿਣ ਲਈ ਕਿਹਾ ਹੈ।
ਅਸਤੀਫਾ ਦੇਣ ਉਪਰੰਤ ਨਿਤੀਸ਼ ਕੁਮਾਰ ਨੇ ਕਿਹਾ ਹੈ ਕਿ ਉਨਾਂ ਨੇ ਕਿਸੇ ਦਾ ਅਸਤੀਫਾ ਨਹੀਂ ਮੰਗਿਆ, ਪਰ ਭ੍ਰਿਸ਼ਟਾਚਾਰ ਦੇ ਲੱਗੇ ਦੋਸ਼ਾਂ ਬਾਰੇ ਤੇਜਸਵੀ ਨੂੰ ਜਰੂਰ ਪੁਛਿਆ ਸੀ।ਨਿਤੀਸ਼ ਕੁਮਾਰ ਨੇ ਕਿਹਾ ਕਿ ਉਨਾਂ ਨੇ ਆਪਣੀ ਸਮਝ ਮੁਤਾਬਿਕ ਮਹਾ ਗਠਜੋੜ ਨੂੰ ਬਚਾਉਣ ਦਾ ਫੈਸਲਾ ਲ਼ਿਆ ਹੈ।
ਇਸੇ ਦੌਰਾਨ ਲਾਲੂ ਯਾਦਵ ਨੇ ਕਿਹਾ ਹੈ ਕਿ ਇਸ ਸੰਕਟ ਲਈ ਭਾਜਪਾ ਜਿੰਮੇਵਾਰ ਹੈ, ਜੋ ਨਿਤੀਸ਼ ਕੁਮਾਰ ਨੂੰ ਆਪਣੇ ਨਾਲ ਜੋੜਣ ਦੀ ਕੋਸ਼ਿਸ਼ ਵਿੱਚ ਹਨ ਅਤੇ ਉਹ ਇਸ ਤੋਂ ਭਲੀ ਭਾਂਤ ਜਾਣੂ ਹਨ।
ਉਧਰ ਮੁੱਖ ਮੰਤਰੀ ਨਿਤਿਸ਼ ਕੁਮਾਰ ਦੇ ਅਸਤੀਫੇ ਤੋਂ ਬਾਅਦ ਦਿੱਲੀ ਵਿੱਚ ਸਰਗਰਮੀਆਂ ਤੇਜ਼ ਹੋ ਗਈਆਂ ਹਨ ਅਤੇ ਬਿਹਾਰ ਵਿੱਚ ਕਿਸੇ ਸਮੇਂ ਵੀ ਰਾਸ਼ਰਪਤੀ ਰਾਜ ਲਗਾਉਣ ਦੀਆਂ ਸੰਭਾਵਨਾਵਾਂ ਬਣ ਸਕਦੀਆਂ ਹਨ।

Check Also

ਐਮ.ਪੀ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ ਟ੍ਰੇਨ ਦੇ ਨਵੇਂ ਰੂਟ ਲਈ ਰੇਲ ਮੰਤਰੀ ਦਾ ਕੀਤਾ ਧੰਨਵਾਦ

ਅੰਮ੍ਰਿਤਸਰ, 15 ਜੂਨ (ਸੁਖਬੀਰ ਸਿੰਘ) – ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ …

Leave a Reply