Sunday, February 22, 2026

ਦਮਦਮੀ ਟਕਸਾਲ ਵਲੋਂ ਮਾਤਾ ਮਹਿੰਦਰ ਕੌਰ ਦੇ ਅਕਾਲ ਚਲਾਣੇ ’ਤੇ ਦੁੱਖ ਦਾ ਇਜ਼ਹਾਰ

ਚੌਕ ਮਹਿਤਾ, 25 ਜੁਲਾਈ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਬਾਬਾ ਗਿਆਨੀ ਹਰਨਾਮ ਸਿੰਘ Baba Harnam S Dhumaਖ਼ਾਲਸਾ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮਾਤਾ ਸਰਦਾਰਨੀ ਮਹਿੰਦਰ ਕੌਰ ਦੇ ਅਕਾਲ ਚਲਾਣੇ ’ਤੇ ਸ਼ਾਹੀ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।ਉਹਨਾਂ ਸ਼ੋਕ ਸੰਦੇਸ਼ ਵਿੱਚ ਕਿਹਾ ਕਿ ਸੰਸਾਰ ਵਿੱਚ ਮਾਂ ਦੇ ਰੁਤਬੇ ਦਾ ਕੋਈ ਸਾਨੀ ਨਹੀਂ।ਉਹਨਾਂ ਸ਼ਾਹੀ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਕਰਾਰ ਦਿੰਦਿਆਂ ਕਿਹਾ ਕਿ ਮਾਂ ਦੀ ਸਦੀਵੀ ਵਿਛੋੜੇ ਨਾਲ ਸਭ ਦੀ ਜ਼ਿੰਦਗੀ ਵਿੱਚ ਇੱਕ ਨਾ ਪੂਰਿਆ ਜਾਣ ਵਾਲਾ ਖ਼ਲਾਅ ਪੈਦਾ ਹੋ ਜਾਂਦਾ ਹੈ।ਇਸ ਔਖੀ ਘੜੀ ’ਚ ਉਹ ਕੈਪਟਨ ਪਰਿਵਾਰ ਦੇ ਦੁਖ ਦਰਦ ਨੂੰ ਚੰਗੀ ਤਰਾਂ ਸਮਝ ਸਕਦੇ ਹਨ।
ਬਾਬਾ ਹਰਨਾਮ ਸਿੰਘ ਖ਼ਾਲਸਾ ਨੇ ਕਿਹਾ ਕਿ ਸਰਦਾਰਨੀ ਮਹਿੰਦਰ ਕੌਰ ਬਰਕਤਾਂ ਵਾਲੀ ਔਰਤ ਸੀ ਜਿਸ ਦੀਆਂ ਘਾਲਣਾਵਾਂ ਨੇ ਕੈਪਟਨ ਅਤੇ ਪਰਿਵਾਰ ਨੂੰ ਇਸ ਉਚੇ ਮੁਕਾਮ ਤੱਕ ਪਹੁੰਚਾਇਆ।ਉਹਨਾਂ ਰਾਜਮਾਤਾ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਲੋਕਾਂ ਦੇ ਦੁਖ ਦਰਦ ਨਾਲ ਨੇੜੇ ਤੋਂ ਸਰੋਕਾਰ ਰੱਖਣ ਵਾਲੀ ਧਾਰਮਿਕ ਸੋਚ ਵਾਲੀ ਮਾਤਾ ਜੀ ਵੱਲੋਂ ਪਾਕਿਸਤਾਨ ਤੋਂ ਪਲਾਇਣ ਕਰ ਕੇ ਪੰਜਾਬ ਆਏ ਸ਼ਰਨਾਰਥੀਆਂ ਦੀ ਸੇਵਾ ਸੰਭਾਲ, ਲੋਕ ਸਭਾ ਅਤੇ ਰਾਜ ਸਭਾ ਦੇ ਮੈਂਬਰ ਵਜੋਂ ਨਿਭਾਏ ਗਏ ਵੱਡੇ ਕਾਰਜ, ਸਮਾਜਿਕ ਅਤੇ ਹੋਰਨਾਂ ਪਰਉਪਕਾਰੀ ਸਰਗਰਮੀਆਂ ਨੂੰ ਹਮੇਸ਼ਾਂ ਯਾਦ ਕੀਤਾ ਜਾਂਦਾ ਰਹੇਗਾ।

Check Also

ਖਾਲਸਾ ਕਾਲਜ ਵੱਲੋਂ ‘ਨਵੀਨਤਾ ਅਤੇ ਉਦਯਮਿਤਾ ਆਊਟਰੀਚ’ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 22 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖ਼ਾਲਸਾ ਕਾਲਜ ਦੇ ਗਣਿਤ ਵਿਭਾਗ ਵੱਲੋਂ ਇੰਸਟੀਚਿਊਸ਼ਨਜ਼ …

Leave a Reply