ਬਠਿੰਡਾ, 26 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਿਹਤ ਵਿਭਾਗ ਬਠਿੰਡਾ ਵੱਲੋਂ ਸਿਵਲ ਸਰਜਨ ਡਾ: ਐਚ.ਐਨ ਸਿੰਘ ਦੀ ਦੇਖ ਰੇਖ ਹੇਠ ਖਾਲਸਾ ਸੀ.ਸੈ ਸਕੂਲ ਬਠਿੰਡਾ ਵਿਖੇ ਡੇਂਗੂ ਵਿਸ਼ੇ `ਤੇ ਮੁਕਾਬਲੇ ਕਰਵਾਏ ਗਏ।ਪ੍ਰੋਗਰਾਮ ਦੀ ਪ੍ਰਧਾਨਗੀ ਡਾ: ਰਕੇਸ਼ ਗੋਇਲ ਜ਼ਿਲ੍ਹਾ ਸਿਹਤ ਅਫਸਰ ਬਠਿੰਡਾ ਨੇ ਕੀਤੀ।ਡਾ: ਰਵਿੰਦਰ ਸਿੰਘ ਐਪੀਡੀਮਾਲੋਜਿਸਟ, ਪਿ੍ਰੰਸੀਪਲ ਦਿਲਬਾਗ ਸਿੰਘ, ਜ਼ਿਲ੍ਹਾ ਮਾਸ ਮੀਡੀਆ ਅਫਸਰ ਜਗਤਾਰ ਸਿੰਘ ਬਰਾੜ ਅਤੇ ਮੈਡਮ ਕਮਲੇਸ਼ ਕੁਮਾਰੀ ਹਾਜਰ ਸਨ।ਪ੍ਰੋਗਰਾਮ ਵਿੱਚ 100 ਦੇ ਕਰੀਬ ਵਿਦਿਆਰਥੀ ਸ਼ਾਮਲ ਹੋਏ।ਕੰਪੀਟੀਸ਼ਨ ਲਈ ਤਿੰਨ ਟੀਮਾਂ ਦਾ ਗਠਿਨ ਕੀਤਾ ਗਿਆ। ਇਸ ਕੁਇਜ਼ ਮੁਕਾਬਲੇ ਵਿੱਚ ਗਠਿਤ ਟੀਮਾਂ ਨੂੰ ਡੇਂਗੂ ਵਿਸ਼ੇ ਨਾਲ ਸੰਬੰਧਤ ਸਵਾਲ ਕੀਤੇ ਗਏ।ਸੀ-ਟੀਮ ਵਿਚ ਸ਼ਾਮਲ ਸ਼ਿਖਾ ਕੌਰ, ਨਵਦੀਪ ਕੌਰ ਤੇ ਸੁਮਨ ਨੇ ਪਹਿਲਾ ਸਥਾਨ, ਏ-ਟੀਮ ਦੀਆਂ ਰਪਿੰਦਰ ਕੌਰ, ਗਗਨਦੀਪ ਕੋਰ ਅਤੇ ਬੰਦਨਾਂ ਕੌਰ ਨੇ ਦੂਜਾ, ਬੀ ਟੀਮ ਧੀਆਂ ਪ੍ਰੇਰਨਾਂ, ਮਨਜੋਤ
ਕੌਰ ਅਤੇ ਸੋਨੀਆ ਤੀਜਾ ਸਥਾਨ ਪ੍ਰਾਪਤ ਕੀਤਾ। ਮੁਕਾਬਲੇ ਵਿੱਚ ਭਾਗ ਲੈਣ ਵਾਲੀਆਂ ਟੀਮਾਂ ਨੂੰ ਹੌਸਲਾ ਵਧਾਊ ਨਾਮ ਦੇ ਕੇ ਸਨਮਾਨਿਤ ਕੀਤਾ ਗਿਆ।
ਜ਼ਿਲ੍ਹਾ ਸਿਹਤ ਅਫਸਰ ਵਲੋਂ ਬੱਚਿਆਂ ਨੂੰ ਡੇਂਗੂ ਦੇ ਬੁਖਾਰ ਸੰਬੰਧੀ ਜਾਣਕਾਰੀ ਦਿੱਤੀ ਗਈ ਅਤੇ ਡੇਂਗੂ ਦੇ ਮੱਛਰ ਏਡੀਜ਼ ਅਜੈਪਟੀ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ।ਪ੍ਰੋਗਰਾਮ ਦਾ ਸੰਚਾਲਨ ਜ਼ਿਲ੍ਹਾ ਮਾਸ ਮੀਡੀਆ ਅਫਸਰ ਜਗਤਾਰ ਸਿੰਘ ਬਰਾੜ ਵੱਲੋਂ ਕੀਤਾ ਗਿਆ। ਇਸ ਮੌਕੇ ਕੇਵਲ ਕਿ੍ਰਸਨ ਸਰਮਾ ਪ੍ਰੋਜੈਕਸਨਿਸਟ, ਅਜਮੇਰ ਸਿੰਘ ਏ.ਯੂ.ਓ, ਮੈਡਮ ਜਸਪ੍ਰੀਤ ਕੌਰ, ਪਰਮਿੰਦਰ ਕੌਰ, ਹੈਡ ਟੀਚਰ ਨਰਿੰਦਰਪਾਲ ਕੌਰ, ਮੈਡਮ ਨੀਰੂ ਸਰਮਾ ਹਾਜਰ ਸਨ।ਪਿ੍ਰੰਸੀਪਲ ਵਲੋੋੋੋੋੋੋਂ ਸਿਹਤ ਵਿਭਾਗ ਦੀ ਪਹੁੰਚੀ ਟੀਮ ਦਾ ਧੰਨਵਾਦ ਕੀਤਾ ਗਿਆ।
Check Also
ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ
ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸- ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …
Punjab Post Daily Online Newspaper & Print Media